Anurag Kashyap’s unique style: ਨਵੀਂ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਲਈ ਡੋਨਾਲਡ ਟਰੰਪ ਨੂੰ ਲਗਾਇਆ ਫ਼ੋਨੋ

ਮੁੰਬਈ: ਆਪਣੀਆਂ ਕ੍ਰਾਈਮ-ਥ੍ਰਿਲਰ ਫ਼ਿਲਮਾਂ ਲਈ ਜਾਣੇ ਜਾਂਦੇ ਮਸ਼ਹੂਰ ਨਿਰਦੇਸ਼ਕ Anurag Kashyap ਅੱਜਕੱਲ੍ਹ ਆਪਣੇ ਕਮਾਲ ਦੇ ‘ਸੈਂਸ ਆਫ ਹਿਊਮਰ’ ਕਾਰਨ ਚਰਚਾ ਵਿੱਚ ਹਨ। ਸ਼ਨੀਵਾਰ ਨੂੰ ਅਨੁਰਾਗ…

ਮੁੰਬਈ: ਆਪਣੀਆਂ ਕ੍ਰਾਈਮ-ਥ੍ਰਿਲਰ ਫ਼ਿਲਮਾਂ ਲਈ ਜਾਣੇ ਜਾਂਦੇ ਮਸ਼ਹੂਰ ਨਿਰਦੇਸ਼ਕ Anurag Kashyap ਅੱਜਕੱਲ੍ਹ ਆਪਣੇ ਕਮਾਲ ਦੇ ‘ਸੈਂਸ ਆਫ ਹਿਊਮਰ’ ਕਾਰਨ ਚਰਚਾ ਵਿੱਚ ਹਨ। ਸ਼ਨੀਵਾਰ ਨੂੰ ਅਨੁਰਾਗ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਹ ਇੱਕ AI (Artificial intelligence) ਰਾਹੀਂ ਤਿਆਰ ਕੀਤੀ ਗਈ ਵੀਡੀਓ ਹੈ। ਉਹਨਾਂ ਦੀ ਇਹ ਵੀਡੀਓ ਤੇਜ਼ੀ ਨਾਲ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਪ੍ਰਸ਼ੰਸਕਾਂ ਦੁਆਰਾ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਅਨੁਰਾਗ ਨੇ ਇਹ ਆਪਣੀ ਫਿਲਮ ਰਿਲੀਜ਼ ਦੇ ਲਈ ਕੀਤਾ ਹੈ,ਇਸ ਵੀਡੀਓ ਰਾਹੀ ਹਜ਼ਾਰਾ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਦਾ ਕੇਂਦਰ ਬਣ ਗਿਆ ਹੈ।

ਟਰੰਪ ਨੇ ਬੋਲਿਆ ਇਹ ਮਸ਼ਹੂਰ ਡਾਇਲੌਗ

 

View this post on Instagram

 

A post shared by ZEE5 (@zee5)

ਵੀਡੀਓ ਦੀ ਸ਼ੁਰੂਆਤ ਵਿੱਚ Anurag Kashyap ਕਹਿੰਦੇ ਹਨ ਕਿ ਉਨ੍ਹਾਂ ਦੀ ਫ਼ਿਲਮ ‘ਕੈਨੇਡੀ’ ਕਈ ਸਾਲਾਂ ਤੋਂ ਰਿਲੀਜ਼ ਨਹੀਂ ਹੋ ਰਹੀ, ਇਸ ਲਈ ਉਹ ਹੁਣ ਡੋਨਾਲਡ ਟਰੰਪ ਨੂੰ ਫ਼ੋਨ ਲਗਾਉਣਗੇ। ਵੀਡੀਓ ਦਾ ਸਭ ਤੋਂ ਦਿਲਚਸਪ ਹਿੱਸਾ ਉਹ ਹੈ ਜਦੋਂ AI ਰਾਹੀਂ ਬਣਾਏ ਗਏ ਡੋਨਾਲਡ ਟਰੰਪ ਅਨੁਰਾਗ ਦੀ ਸੁਪਰਹਿੱਟ ਫ਼ਿਲਮ ‘ਗੈਂਗਸ ਆਫ ਵਾਸੇਪੁਰ’ ਦਾ ਮਸ਼ਹੂਰ ਡਾਇਲਾਗ “ਸਬਕਾ ਬਦਲਾ ਲੇਗਾ…” ਬੋਲਦੇ ਸੁਣਾਈ ਦਿੰਦੇ ਹਨ। ਇਸ ਵੀਡੀਓ ਵਿੱਚ ਅਨੁਰਾਗ ਨੇ ਬਹੁਤ ਹੀ ਵਿਅੰਗਮਈ ਅਤੇ ਮਜ਼ਾਕੀਆ ਅੰਦਾਜ਼ ਵਿੱਚ ਆਪਣੀ ਗੱਲ ਰੱਖੀ ਹੈ।

OTT ‘ਤੇ ਦਸਤਕ ਦੇ ਚੁੱਕੀ ਹੈ ਫ਼ਿਲਮ

ਆਪਣੀਆਂ ਕ੍ਰਾਈਮ-ਥ੍ਰਿਲਰ ਫ਼ਿਲਮਾਂ ਲਈ ਜਾਣੇ ਜਾਂਦੇ ਮਸ਼ਹੂਰ ਨਿਰਦੇਸ਼ਕ Anurag Kashyap ਅੱਜਕੱਲ੍ਹ ਆਪਣੇ ਕਮਾਲ ਦੇ 'ਸੈਂਸ ਆਫ ਹਿਊਮਰ' ਕਾਰਨ ਚਰਚਾ ਵਿੱਚ ਹਨ।
ਆਪਣੀਆਂ ਕ੍ਰਾਈਮ-ਥ੍ਰਿਲਰ ਫ਼ਿਲਮਾਂ ਲਈ ਜਾਣੇ ਜਾਂਦੇ ਮਸ਼ਹੂਰ ਨਿਰਦੇਸ਼ਕ Anurag Kashyap ਅੱਜਕੱਲ੍ਹ ਆਪਣੇ ਕਮਾਲ ਦੇ ‘ਸੈਂਸ ਆਫ ਹਿਊਮਰ’ ਕਾਰਨ ਚਰਚਾ ਵਿੱਚ ਹਨ।

ਤੁਹਾਨੂੰ ਦੱਸ ਦੇਈਏ ਕਿ Anurag Kashyap ਦੀ ਬਹੁ-ਚਰਚਿਤ ਫ਼ਿਲਮ ‘ਕੈਨੇਡੀ’ 20 ਫਰਵਰੀ 2026 ਤੋਂ OTT ਪਲੇਟਫਾਰਮ Zee5 ‘ਤੇ ਸਟ੍ਰੀਮ ਹੋਣੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਰਾਹੁਲ ਭੱਟ, ਸੰਨੀ ਲਿਓਨ ਅਤੇ ਅਭਿਲਾਸ਼ ਥਪਲਿਆਲ ਵਰਗੇ ਕਈ ਦਿੱਗਜ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ ਲੀਕ ਤੋਂ ਹਟ ਕੇ ਹੈ, ਜਿਸ ਨੂੰ ਕਾਨਸ ਫ਼ਿਲਮ ਫੈਸਟੀਵਲ ਵਿੱਚ ਵੀ ਕਾਫੀ ਤਾਰੀਫ਼ ਮਿਲੀ ਸੀ।

ਐਕਟਿੰਗ ਵਿੱਚ ਜੌਹਰ ਦਿਖਾ ਰਹੇ ਹਨ ਅਨੁਰਾਗ

Anurag Kashyap ਹੁਣ ਸਿਰਫ਼ ਕੈਮਰੇ ਦੇ ਪਿੱਛੇ ਹੀ ਨਹੀਂ, ਸਗੋਂ ਕੈਮਰੇ ਦੇ ਸਾਹਮਣੇ ਵੀ ਆਪਣੀ ਪਛਾਣ ਬਣਾ ਰਹੇ ਹਨ। ਉਹ ਦੱਖਣ ਭਾਰਤੀ ਫ਼ਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਵਿੱਚ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਸ ਸਾਲ ਉਹ ਸਾਊਥ ਦੀ ਵੱਡੀ ਫ਼ਿਲਮ ‘ਡਕੈਤ’ ਵਿੱਚ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Reality show ‘The 50’ : Karan Patel ਨੇ ਜਾਣੋ ਕਿਸ ਕਾਰਨ ਕਰਕੇ ਛੱਡਿਆ ਸ਼ੋਅ, ਟੀਮ ਨੇ ਦਿੱਤਾ ਸਪੱਸ਼ਟੀਕਰਨ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *