ਪਾਕਿ ਦੀ ਨਾਪਾਕ ਹਰਕਤ, ਡਰੋਨ ਦੀ ਦਸਤਕ, BSF ਨੇ ਕੀਤੀ ਫਾਇਰਿੰਗ

Pakistani Drone: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਹਨ। ਪਾਕਿ ਵੱਲੋਂ ਡਰੋਨ ਰਹੀ ਹਥਿਆਰ ਅਤੇ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਹੁਣ ਫਿਰ ਅਜਨਾਲਾ…

Pakistani Drone: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਹਨ। ਪਾਕਿ ਵੱਲੋਂ ਡਰੋਨ ਰਹੀ ਹਥਿਆਰ ਅਤੇ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਹੁਣ ਫਿਰ ਅਜਨਾਲਾ ਵਿੱਚ ਬੀਤੀ ਰਾਤ ਪੁਲਿਸ ਥਾਣਾ ਰਾਮਦਾਸ ਦੀ ਬੀਓਪੀ ਛੱਨਾਂ ਵਿੱਚ ਪਾਕਿਸਤਾਨ ਦੇ ਪਾਸੇ ਤੋਂ ਡਰੋਨ ਨੇ ਭਾਰਤੀ ਖੇਤਰ ਵਿੱਚ ਦਸਤਕ ਦਿੱਤੀ।

ਬੀਐੱਸਐੱਫ ਨੇ ਕੀਤੀ ਫਾਇਰਿੰਗ 
ਮਿਲੀ ਜਾਣਕਾਰੀ ਮੁਤਾਬਿਕ ਡਰੋਨ ਜਿਵੇਂ ਹੀ ਸਰਹੱਦ ਵਿੱਚ ਆਇਆ ਤਾਂ ਬੀਐੱਸਐੱਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਉਸ ਉੱਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਪਰਤ ਗਿਆ। 

ਡਰੋਨ ਦੁਆਰਾ ਕੀਤੀ ਜਾਂਦੀ ਤਸਕਰੀ 

ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਪਹਿਲਾਂ ਡਰੋਨ ਭੇਜੇ ਜਾਂਦੇ ਹਨ ਅਤੇ ਬੀਐੱਸਐੱਫ ਵੱਲੋਂ ਪਾਕਿ ਦੀਆਂ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਂਦਾ ਰਿਹਾ ਹੈ। ਬੀਤੀ ਦਿਨੀਂ ਡਰੋਨ ਦੁਆਰਾ ਨਸ਼ਾ ਦੀ ਤਸਕਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ:ਮਾਨ ਸਰਕਾਰ ਨੇ ਪੰਜਾਬ ਦੇ ‘ਗੰਨ ਕਲਚਰ’ ‘ਤੇ ਕੱਸਿਆ ਸ਼ਿਕੰਜਾ, 813 ਲਾਇਸੈਂਸ ਕੀਤੇ ਰੱਦ

Leave a Reply

Your email address will not be published. Required fields are marked *