ਫਰੀਦਕੋਟ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਰੀਦਕੋਟ ਵਿਖੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਘਰੇਲੂ ਵਰਤੋਂ ਲਈ 3 ਰੁਪਏ ਅਤੇ ਵਪਾਰਕ ਵਰਤੋਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ।
ਪੜੋ ਹੋਰ ਖਬਰਾਂ: ਰਾਜ ਕੁੰਦਰਾ ਮਾਮਲਾ: ਨਿਊਡ ਵੀਡੀਓ ਨੂੰ ਲੈ ਕੇ ਲੜਕੀ ਦਾ ਖੁਲਾਸਾ, ਕਿਹਾ-ਧੋਖੇ ਨਾਲ ਕੀਤਾ ਗਿਆ ਵੀਡੀਓ ਪੋਸਟ
ਨਵਜੋਤ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਅਸੀਂ ਮੁਫ਼ਤ ’ਚ ਬਿਜਲੀ ਦੇਣ ਦੀ ਬਜਾਇ ਪੰਜਾਬ ਦਾ ਮਾਲੀਆ ਵਧਾਉਣ ਲਈ ਰੇਤਾ ਬਜਰੀ ਅਤੇ ਸ਼ਰਾਬ ਦੀ ਵਿਕਰੀ ਦਾ ਕਾਰੋਬਾਰ ਸਰਕਾਰੀ ਹੱਥਾਂ ’ਚ ਲਵਾਂਗੇ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਿਯੁਕਤ ਹੋਣ ਮਗਰੋਂ ਪਹਿਲੀ ਮੋਗਾ ਤੇ ਫ਼ਿਰ ਫਰੀਦਕੋਟ ਦੇ ਇਕ ਪੈਲੇਸ ਵਿਖੇ ਪਹੁੰਚੇ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਰਾਜ ਸਰਕਾਰ ਨਾਲ ਮਿਲ ਕੇ ਹਾਈ ਕਮਾਂਡ ਵਲੋਂ ਦਿੱਤੇ 18 ਸੂਤਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਗੀਆਂ।
ਪੜੋ ਹੋਰ ਖਬਰਾਂ: Tokyo Olympics: ਬਜਰੰਗ ਪੁਨੀਆ ਸੈਮੀਫਾਈਨਲ ਹਾਰੇ, ਭਾਰਤ ਦੀ ਗੋਲਡ ਦੀ ਉਮੀਦ ਫਿਰ ਟੁੱਟੀ


