LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics: ਬਜਰੰਗ ਪੁਨੀਆ ਸੈਮੀਫਾਈਨਲ ਹਾਰੇ, ਭਾਰਤ ਦੀ ਗੋਲਡ ਦੀ ਉਮੀਦ ਫਿਰ ਟੁੱਟੀ

6punia

ਟੋਕੀਓ- ਪਹਿਲਵਾਨ ਬਜਰੰਗ ਪੁਨੀਆ (Bajrang Punia) ਸੈਮੀਫਾਈਨਲ ਵਿਚ ਹਾਲ ਗਏ ਹਨ। ਇਸ ਦੇ ਬਾਅਦ ਵੀ ਮੈਡਲ ਦੀ ਆਸ ਕਾਇਮ ਹੈ। ਉਹ ਹੁਣ ਰੇਪਚੇਜ਼ ਵਿਚ ਉਤਰਣਗੇ। ਬਜਰੰਗ ਨੂੰ 65 ਕਿਗ੍ਰਾ ਵਰਗ ਦੇ ਸੈਮਫਾਈਨਲ ਵਿਚ ਮੌਜੂਦਾ ਓਲੰਪਿਕ ਮੈਡਲਿਸਟ ਤੇ ਤਿੰਨ ਵਾਰ ਦੇ ਵਰਲਡ ਚੈਂਪੀਅਨ ਅਜ਼ਰਬੇਜਾਨ ਦੇ ਹਾਜੀ ਅਲੀਯੇਵ (Haji Aliyev) ਨੇ 5-2 ਨਾਲ ਹਰਾਇਆ। ਇਸ ਤੋਂ ਪਹਿਲਾਂ ਬਜਰੰਗ ਨੇ 2 ਸਾਲ ਪਹਿਲਾਂ ਪ੍ਰੋ ਰੈਸਲਿੰਗ ਲੀਗ ਵਿਚ ਅਲੀਯੇਵ ਨੂੰ ਹਰਾਇਆ ਸੀ। ਭਾਰਤ ਨੂੰ ਹੁਣ ਤੱਕ ਟੋਕੀਓ ਵਿਚ ਦੋ ਸਿਲਵਰ ਤੇ ਤਿੰਨ ਬ੍ਰਾਂਸ ਮੈਡਲ ਮਿਲੇ ਹਨ।

ਪੜੋ ਹੋਰ ਖਬਰਾਂ: ਸ਼ਰਮਸਾਰ! ਮਤਰੇਏ ਪਿਓ ਵਲੋਂ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ

ਮੁਕਾਬਲੇ ਵਿਚ ਬਜਰੰਗ ਪੁਨੀਆ ਨੇ ਚੰਗੀ ਸ਼ੁਰੂਆਤ ਕੀਤੀ ਤੇ ਅਤੇ 1-0 ਦੀ ਬੜਤ ਬਣਾਈ। ਪਰ ਹਾਜੀ ਅਲੀਯੇਵ ਨੇ ਵਾਪਸੀ ਕਰਦੇ ਹੋਏ 2-1 ਦੀ ਬੜਤ ਬਣਾ ਲਈ। ਇਸ ਤੋਂ ਬਾਅਜ ਅਲੀਯੇਵ 4-1 ਨਾਲ ਅੱਗੇ ਹੋ ਗਏ। ਪਹਿਲੇ ਤਿੰਨ ਮਿੰਟ ਦਾ ਸਕੋਰ ਇਹੀ ਰਿਹਾ। ਆਖਰੀ ਤਿੰਨ ਮਿੰਟਾਂ ਵਿਚ ਦੋਵਾਂ ਦੇ ਵਿਚਾਲੇ ਚੰਗੀ ਟੱਕਰ ਦੇਖਣ ਨੂੰ ਮਿਲੀ। ਪਰ ਹਾਜੀ ਅਲੀਯੇਵ ਅਖੀਰ ਵਿਚ 12-5 ਨਾਲ ਜਿੱਤਣ ਵਿਚ ਸਫਲ ਰਹੇ।

ਪੜੋ ਹੋਰ ਖਬਰਾਂ: ਰਾਜ ਕੁੰਦਰਾ ਮਾਮਲਾ: ਨਿਊਡ ਵੀਡੀਓ ਨੂੰ ਲੈ ਕੇ ਲੜਕੀ ਦਾ ਖੁਲਾਸਾ, ਕਿਹਾ-ਧੋਖੇ ਨਾਲ ਕੀਤਾ ਗਿਆ ਵੀਡੀਓ ਪੋਸਟ

2016 ਵਿਚ ਜਿੱਤਿਆ ਸੀ ਬ੍ਰਾਂਸ
ਹਾਜੀ ਅਲੀਯੇਵ ਨੇ 2016 ਰਿਓ ਓਲੰਪਿਕ ਵਿਚ ਬ੍ਰਾਂਸ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 2014, 2015 ਤੇ 2017 ਵਿਚ ਵਰਲਡ ਚੈਂਪੀਅਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਵਰਲਡ ਕੱਪ ਵਿਚ ਵੀ ਦੋ ਸਿਲਵਰ ਤੇ ਦੋ ਬ੍ਰਾਂਸ ਮੈਡਲ ਜਿੱਤੇ। ਦੂਜੇ ਪਾਸੇ ਬਜਰੰਗ ਪੁਨੀਆ ਦੀ ਗੱਲ ਕਰੀਏ ਤਾਂ ਉਹ ਵਰਲਡ ਚੈਂਪੀਅਨਸ਼ਿੱਪ ਵਿਚ ਇਕ ਸਿਲਵਰ ਤੇ ਦੋ ਬ੍ਰਾਂਸ ਜਿੱਤ ਚੁੱਕੇ ਹਨ। ਉਹ ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ ਤੇ ਏਸ਼ੀਅਨ ਚੈਂਪੀਅਨਸ਼ਿੱਪ ਵਿਚ ਗੋਲਡ ਮੈਡਲ ਉੱਤੇ ਕਬਜ਼ਾ ਕਰ ਚੁੱਕੇ ਹਨ।

In The Market