ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਫੇਰ ਤੋਂ ਭਾਰਤ ਵਾਪਸ ਪਰਤ ਆਏ ਸਨ। ਨਾਲ ਹੀ ਉਹ ਆਪਣੇ ਨਾਲ ਪਾਕਿਸਤਾਨ ਤੋਂ ਕੁਝ ਸਾਮਾਨ ਵੀ ਖਰੀਦ ਕੇ ਵੀ ਲੈਕੇ ਆਏ ਸਨ।
ਦੱਸ ਦਈਏ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਲਈ ਖਾਸ ਤੋਰ ਤੇ ਤਿੱਤਰ ਲੈਕੇ ਆਏ ਸਨ ਨਾਲ ਹੀ ਉਹ ਆਪਣੇ ਨਾਲ ਕਈ ਹੋ ਤੋਹਫੇ ਵੀ ਨਾਲ ਲੈਕੇ ਆਏ ਸਨ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਭਾਰਤ ਵਾਪਸ ਆਉਣ ਤੋਂ ਪਹਿਲਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਪਣੇ ਨਾਲ ਕਰਤਾਰਪੁਰ ਸਾਹਿਬ ਦੀ ਮਿੱਟੀ ਨੂੰ ਵੀ ਆਪਣੇ ਨਾਲ ਲੈਕੇ ਆਏ।
ਪਾਕਿਸਤਾਨ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਸ਼ਮਸ਼ੀਰਾਂ ਵੀ ਸਨਮਾਨ ਵੱਜੋਂ ਵੀ ਮਿਲਿਆ। ਇਹਨਾਂ ਹੀ ਨਹੀੰ ਉਹ ਉੱਥੇ ਦੇ ਖੇਤਾਂ ਵਿੱਚੋਂ ਕੁੱਝ ਗੰਨੇ ਵੀ ਪੁੱਟਕੇ ਲੈਕੇ ਆਏ। ਇਹਨਾਂ ਤੋ ਇਲਾਵਾ ਉਹ ਆਪਣੇ ਨਾਲ ਪਵਿੱਤਰ ਚਾਦਰਾਂ ਵੀ ਨਾਲ ਲੈਕੇ ਆਏ।








