ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਭਿਆਨਕ ਰੇਲ ਹਾਦਸੇ ਤੋਂ ਬਾਅਦ ਜਾਂਚ ਕਮੀਸ਼ਨ ਨੇ ਪੰਜਾਬ ਕੈਬਨਿਟ ਮੰਤਨੀ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਨੂੰ ਸੰਮਨ ਭੇਜਿਆ। ਜਿਸਤੋਂ ਬਾਅਦ ਨਵਜੋਤ ਕੌਰ ਸਿੱਧੂ ਇੰਪਰੂਵਮੈਂਟ ਦਫਤਰ ਚ ਪੇਸ਼ ਹੋਈ ਤੇ ਨਾਲ ਹੀ ਡਿਵਿਜ਼ਨਲ ਕਮਿਸ਼ਨਰ ਦੇ ਸਾਹਮਣੇ ਆਪਣਾ ਪੱਖ ਰੱਖਿਆ।
https://www.facebook.com/livingindianewsharyana/videos/730842760629696/
ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਬਾਰੇ ਕਈ ਗਲਤ ਤੱਥ ਰੱਖੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਜਾਵੇਗਾ।
ਆਪਣੇ ਪੱਖ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਹਾਲੇ ਬਾਹਰ ਗਏ ਹੋਏ ਹਨ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨੇ ਰੁਝੇਵਿਆਂ ਕਾਰਨ ਲਿਖਤੀ ਬਿਆਨ ਭੇਜਿਆ ਹੈ। ਦੱਸ ਦਈਏ ਕਿ ਰੇਲ ਹਾਦਸੇ ‘ਚ ਕਰੀਬ 62 ਲੋਕਾਂ ਦੀ ਮੌਤ ਹੋ ਗਈ ਸੀ।


