ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਦੇ ਡਿਪਟੀ ਸੀਐੱਮ ਬਣਨ ਦੀਆਂ ਚਰਚਾਵਾਂ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਦੇ ਵੀ ਕੋਈ ਅਹੁਦਾ ਨਹੀਂ ਮੰਗਿਆ ਤੇ ਨਾ ਹੀ ਉਹ ਅਹੁੰਦਾ ਲੈਣਗੇ।
ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਖਾਲੀ ਖਜਾਨੇ ਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਪਰਸਨਲ ਜੇਬ੍ਹਾਂ ਦੀ ਥਾਂ ਸਗੋਂ ਸਰਕਾਰ ਕੋਲ ਆਮਦਨ ਜਾਣ ਨਾਲ ਖਜ਼ਾਨਾ ਭਰਦਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਦਾ ਪਿਆ ਖਾਲੀ ਖਜ਼ਾਨੇ ਤੇ ਸਿਆਸਤ ਦਾ ਮੁਖ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਡਿਪਟੀ ਸੀਐੱਮ ਬਣਨ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ।

