ਕੇਦਾਰਨਾਥ ਧਾਮ ‘ਚ ਕੁਦਰਤ ਦੀ ਚੁਣੌਤੀ: ਭਾਰੀ ਬਰਫ਼ਬਾਰੀ ਤੇ ਗਲੇਸ਼ੀਅਰ ਨੇ ਰੋਕਿਆ ਰਸਤਾ, ਪ੍ਰਸ਼ਾਸਨ ਦਿਨ-ਰਾਤ ਜੁੱਟਿਆ

ਕੇਦਾਰਨਾਥ ਧਾਮ : ਕੇਦਾਰਨਾਥ ਧਾਮ ਦੀ ਯਾਤਰਾ 2026 ਨੂੰ ਲੈ ਕੇ ਤਿਆਰੀਆਂ ਹੁਣ ਅੰਤਿਮ ਪੜਾਅ ‘ਤੇ ਹਨ। ਹਾਲਾਂਕਿ, ਭਾਰੀ ਬਰਫ਼ਬਾਰੀ ਅਤੇ ਤਾਜ਼ਾ ਗਲੇਸ਼ੀਅਰ ਟੁੱਟਣ ਦੀਆਂ…

ਕੇਦਾਰਨਾਥ ਧਾਮ ਦੀ ਯਾਤਰਾ 2026 ਨੂੰ ਲੈ ਕੇ ਤਿਆਰੀਆਂ ਹੁਣ ਅੰਤਿਮ ਪੜਾਅ 'ਤੇ ਹਨ। ਹਾਲਾਂਕਿ, ਭਾਰੀ ਬਰਫ਼ਬਾਰੀ ਅਤੇ ਤਾਜ਼ਾ ਗਲੇਸ਼ੀਅਰ ਟੁੱਟਣ

ਕੇਦਾਰਨਾਥ ਧਾਮ : ਕੇਦਾਰਨਾਥ ਧਾਮ ਦੀ ਯਾਤਰਾ 2026 ਨੂੰ ਲੈ ਕੇ ਤਿਆਰੀਆਂ ਹੁਣ ਅੰਤਿਮ ਪੜਾਅ ‘ਤੇ ਹਨ। ਹਾਲਾਂਕਿ, ਭਾਰੀ ਬਰਫ਼ਬਾਰੀ ਅਤੇ ਤਾਜ਼ਾ ਗਲੇਸ਼ੀਅਰ ਟੁੱਟਣ ਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਲਈ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। 22 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਇਸ ਪਵਿੱਤਰ ਯਾਤਰਾ ਲਈ ਹੁਣ ਤੱਕ ਲੱਖਾਂ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

ਗਲੇਸ਼ੀਅਰ ਟੁੱਟਣ ਕਾਰਨ ਪੈਦਲ ਮਾਰਗ ਪ੍ਰਭਾਵਿਤ

ਸ਼ੁੱਕਰਵਾਰ ਦੁਪਹਿਰ ਕਰੀਬ 12:30 ਵਜੇ ਕੇਦਾਰਨਾਥ ਪੈਦਲ ਮਾਰਗ ‘ਤੇ ‘ਬੜੀ ਲਿਨਚੋਲੀ’ ਦੇ ਨੇੜੇ ਥਾਰੂ ਕੈਂਪ ਕੋਲ ਇੱਕ ਵਿਸ਼ਾਲ ਗਲੇਸ਼ੀਅਰ ਟੁੱਟ ਗਿਆ। ਇਸ ਕਾਰਨ ਰਸਤੇ ਦਾ ਇੱਕ ਹਿੱਸਾ ਬਰਫ਼ ਹੇਠ ਦੱਬ ਗਿਆ ਅਤੇ ਆਵਾਜਾਈ ਵਿੱਚ ਵਿਘਨ ਪਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਅਨੁਸਾਰ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। DDMA ਦੀਆਂ ਟੀਮਾਂ ਅਤੇ ਮਜ਼ਦੂਰ ਭਾਰੀ ਮਸ਼ੀਨਰੀ ਨਾਲ ਬਰਫ਼ ਹਟਾਉਣ ਦੇ ਕੰਮ ਵਿੱਚ ਜੁੱਟੇ ਹੋਏ ਹਨ ਤਾਂ ਜੋ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਰਸਤਾ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਸਕੇ।

ਰਿਕਾਰਡ ਤੋੜ ਰਜਿਸਟ੍ਰੇਸ਼ਨ ਅਤੇ ਰਿਹਾਇਸ਼ੀ ਪ੍ਰਬੰਧ

ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਮਿਸ਼ਰਾ ਨੇ ਦੱਸਿਆ ਕਿ ਸ਼ਰਧਾਲੂਆਂ ਵਿੱਚ ਕੇਦਾਰਨਾਥ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹੁਣ ਤੱਕ 4,73,168 ਸ਼ਰਧਾਲੂ ਆਪਣਾ ਪੰਜੀਕਰਨ ਕਰਵਾ ਚੁੱਕੇ ਹਨ। ਰਿਹਾਇਸ਼ ਦੀ ਗੱਲ ਕਰੀਏ ਤਾਂ ਕੇਦਾਰਘਾਟੀ ਦੇ ਲਗਭਗ 50 ਫੀਸਦੀ ਹੋਟਲ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। ਸੋਨਪ੍ਰਯਾਗ ਵਿਖੇ ਰਜਿਸਟ੍ਰੇਸ਼ਨ ਕੇਂਦਰ ਨੂੰ ਪੂਰੀ ਤਰ੍ਹਾਂ ਹਾਈ-ਟੈਕ ਅਤੇ ਤਿਆਰ ਕਰ ਦਿੱਤਾ ਗਿਆ ਹੈ।

ਸੁਰੱਖਿਆ ਅਤੇ ਟ੍ਰੈਫਿਕ ਲਈ ਵਿਸ਼ੇਸ਼ ਰਣਨੀਤੀ

ਪੁਲਿਸ ਸੁਪਰਡੈਂਟ ਨੀਹਾਰਿਕਾ ਤੋਮਰ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਯਾਤਰਾ ਰੂਟ ਨੂੰ 3 ਸੁਪਰ ਜ਼ੋਨ, 17 ਜ਼ੋਨ ਅਤੇ 47 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਜਾਮ ਤੋਂ ਮੁਕਤੀ ਲਈ ਪਾਰਕਿੰਗ ਅਤੇ ਸ਼ਟਲ ਸੇਵਾਵਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਸਾਈਬਰ ਸੁਰੱਖਿਆ ਦਾ ਵਿਸ਼ੇਸ਼ ਧਿਆਨ ਜਿਵੇਂ ਕਿ ਯਾਤਰੀਆਂ ਨਾਲ ਹੁੰਦੀ ਠੱਗੀ ਨੂੰ ਰੋਕਣ ਲਈ ਪ੍ਰਸ਼ਾਸਨ ਨੇ 300 ਤੋਂ ਵੱਧ ਫਰਜ਼ੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੀ ਤਸਦੀਕ (Verification) ਕੀਤੀ ਜਾ ਰਹੀ ਹੈ ਅਤੇ ਨਜਾਇਜ਼ ਸ਼ਰਾਬ ‘ਤੇ ਸਖ਼ਤ ਪਾਬੰਦੀ ਲਗਾਈ ਗਈ ਹੈ।

ਸਿਹਤ, ਸਫਾਈ ਅਤੇ ਹੈਲੀ ਸੇਵਾਵਾਂ

ਯਾਤਰਾ ਦੌਰਾਨ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ 445 ਤੋਂ ਵੱਧ ‘ਪਰਿਆਵਰਣ ਮਿੱਤਰ’ ਤਾਇਨਾਤ ਕੀਤੇ ਗਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਦੱਸ ਦੇਈਏ ਕਿ :

1. ਹੈਲੀ ਸੇਵਾ: ਗੁਪਤਕਾਸ਼ੀ, ਸ਼ੇਰਸੀ ਅਤੇ ਫਾਟਾ ਤੋਂ ਕੁੱਲ 8 ਹੈਲੀਕਾਪਟਰ ਸੇਵਾਵਾਂ ਸੰਚਾਲਿਤ ਕੀਤੀਆਂ ਜਾਣਗੀਆਂ।

2. ਮੰਦਰ ਪਰਿਸਰ ਦੇ ਨਿਯਮ: ਮਰਿਆਦਾ ਨੂੰ ਮੁੱਖ ਰੱਖਦਿਆਂ ਇਸ ਵਾਰ ਮੰਦਰ ਦੇ ਅੰਦਰ ਅਤੇ ਨੇੜਲੇ ਖੇਤਰ ਵਿੱਚ ਵੀਡੀਓ ਅਤੇ ਰੀਲਜ਼ ਬਣਾਉਣ ‘ਤੇ ਮੁਕੰਮਲ ਪਾਬੰਦੀ ਰਹੇਗੀ।

3. ਬੁਨਿਆਦੀ ਢਾਂਚਾ: ਸੜਕਾਂ ਦੀ ਮੁਰੰਮਤ, ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਿਭਾਗ ਦਿਨ-ਰਾਤ ਕੰਮ ਕਰ ਰਹੇ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Mathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *