LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Special Trains On Chhath Puja: ਛਠ ਪੂਜਾ ਤੋਂ ਪਹਿਲਾਂ ਦੋ ਹੋਰ ਸਪੈਸ਼ਲ ਰੇਲਾਂ ਸ਼ੁਰੂ, ਪੰਜਾਬ ਤੋਂ ਅੱਗੇ ਰਹੇਗਾ ਇਹ ਰੂਟ

rail5236900000

ਚੰਡੀਗੜ੍ਹ: ਭਾਰਤ ਵਿੱਚ ਇਹ ਮਹੀਨਾ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ। ਅਜੇ ਦੀਵਾਲੀ ਲੰਘ ਗਈ ਹੈ, ਹੁਣ ਛਠ ਪੂਜਾ ਦੀ ਬੇਸਬਰੀ ਨਾਲ ਉਡੀਕ ਹੈ। ਯਾਤਰੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਵਲੋਂ 2 ਹੋਰ ਨਵੀਆਂ ਰੇਲਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਤਿਉਹਾਰਾਂ ਦੇ ਚੱਲਦੇ ਟਰੇਨਾਂ ਵਿੱਚ ਵੇਟਿੰਗ ਲਿਸਟ ਲੰਬੀ ਹੋਣ ਕਾਰਨ ਲਿਆ ਗਿਆ ਹੈ। 

ਅੰਮ੍ਰਿਤਸਰ ਤੋਂ ਬਿਹਾਰ ਅਤੇ ਕਟਰਾ-ਕਟਿਹਾਰ ਦਾ ਰੂਟ-

ਉੱਤਰ ਰੇਲਵੇ ਵਲੋਂ ਦੋਨੋਂ ਨਵੀਂ ਰੇਲਾਂ 15 ਤੋਂ 17 ਨਵੰਬਰ ਵਿੱਚ ਚਲਾਈਆਂ ਜਾਣਗੀਆਂ। ਇਨ੍ਹਾਂ ਦੋਨਾਂ ਚੋਂ ਇੱਕ ਯਾਤਰੀ ਰੇਲਗੱਡੀ ਪੰਜਾਬ ਦੇ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ। ਜਦਕਿ, ਦੂਜੀ ਯਾਤਰੀ ਰੇਲਗੱਡੀ ਮਾਂ ਵੈਸ਼ਣੋ ਦੇਵੀ ਕਟਰਾ ਤੋਂ ਸ਼ੁਰੂ ਹੋ ਕੇ ਪੰਜਾਬ ਹੁੰਦੇ ਹੋਏ ਕਟਿਹਾਰ ਪਹੁੰਚਾਵੇਗੀ। ਉੱਤਰ ਰੇਲਵੇ ਨੇ ਫੈਸਟੀਵਲ ਸਪੈਸ਼ਲ ਟ੍ਰੇਨ 04650 ਅਤੇ 04649 ਨੂੰ ਅੰਮ੍ਰਿਤਸਰ ਤੋਂ ਦਰਭੰਗਾ ਵਿਚਾਲੇ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਗੱਡੀ ਸੰਖਿਆ 04650 ਅੰਮ੍ਰਿਤਸਰ ਤੋਂ 16 ਨਵੰਬਰ ਨੂੰ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦਰਭੰਗਾ ਪਹੁੰਚੇਗੀ।

ਗੱਡੀਆਂ ਦਾ ਸਮਾਂ

ਇਹ ਰੇਲਗੱਡੀ ਅੰਮ੍ਰਿਤਸਰ ਤੋਂ ਸਵੇਰੇ 8.10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 1.15 ਵਜੇ ਦਰਭੰਗਾ ਪਹੁੰਚਾਵੇਗੀ। ਜਦਕਿ, ਇਹੀ ਰੇਲਗੱਡੀ ਸੰਖਿਆ 04649 ਦਰਭੰਗਾ ਤੋਂ 17 ਨਵੰਬਰ ਨੂੰ ਸ਼ਾਮ 5 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ 1.30 ਵਜੇ ਅੰਮ੍ਰਿਤਸਰ ਪਹੁੰਚਾ ਦੇਵੇਗੀ। ਇਹ ਰੇਲਗੱਡੀ ਬਿਆਸ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੌਂਡਾ, ਬਸਤੀ, ਗੌਰਖਪੁਰ, ਪਨਿਆ ਹਵਾ, ਨਰਕਿਤਾਗੰਜ, ਰਕਸੋਲ ਅਤੇ ਸੀਤਾਮਰਹੀ ਰੇਲਵੇ ਸਟੇਸ਼ਨ ਉੱਤੇ ਰੁਕੇਗੀ।

In The Market