LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰਮੀ ਤੇ ਲੂ ਦੀ ਖਬਰ ਦਿੰਦੀ ਟੀਵੀ ਐਂਕਰ ਲਾਈਵ ਦੌਰਾਨ ਹੋਈ ਬੇਹੋਸ਼ 

doordarshan live

ਮੁੰਬਈ–ਦੇਸ਼ ਵਿਚ ਗਰਮੀ ਤੇ ਲੂ ਨੇ ਜ਼ੋਰ ਫੜ ਲਿਆ ਹੈ। ਦੇਸ਼ ਦੇ ਕਈ ਇਲਾਕਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਹੈ। ਕੋਲਕਾਤਾ ’ਚ ਲੂ ਤੇ ਭਿਆਨਕ ਗਰਮੀ ਕਾਰਨ ਲਾਈਵ ਟੀਵੀ ’ਤੇ ਖ਼ਬਰਾਂ ਪੜ੍ਹਦੀ ਇਕ ਟੀਵੀ ਐਂਕਰ ਬੇਹੋਸ਼ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਟੀਵੀ ਐਂਕਰ ਬੇਹੋਸ਼ ਹੋਈ, ਉਸ ਸਮੇਂ ਉਹ ਗਰਮੀ ਦੀਆਂ ਖ਼ਬਰਾਂ ਪੜ੍ਹ ਰਹੀ ਸੀ।
ਦੂਰਦਰਸ਼ਨ ਦੀ ਕੋਲਕਾਤਾ ਸ਼ਾਖਾ ’ਚ ਟੀਵੀ ਐਂਕਰ ਵਜੋਂ ਕੰਮ ਕਰਨ ਵਾਲੀ ਲੋਪਾਮੁਦਰਾ ਸਿਨਹਾ ਹਾਲ ਹੀ ’ਚ ਆਪਣੇ ਪ੍ਰੋਗਰਾਮ ’ਚ ਖ਼ਬੜਾਂ ਪੜ੍ਹ ਰਹੀ ਸੀ। ਜਦੋਂ ਲੋਪਾਮੁਦਰਾ ਦੇਸ਼ ’ਚ ਗਰਮੀ ਦੀ ਲਹਿਰ ਦੀਆਂ ਖ਼ਬਰਾਂ ਪੜ੍ਹ ਰਹੀ ਸੀ ਤਾਂ ਉਸ ਦੀ ਸਿਹਤ ਵਿਗੜ ਗਈ ਤੇ ਉਹ ਬੇਹੋਸ਼ ਹੋ ਗਈ। ਹਾਲਾਂਕਿ ਪ੍ਰੋਗਰਾਮ ਦੇ ਨਿਰਮਾਤਾ ਨੇ ਸਮੇਂ ਸਿਰ ਲੋਪਾਮੁਦਰਾ ਦੀ ਬੇਹੋਸ਼ ਅਵਸਥਾ ਨੂੰ ਮਹਿਸੂਸ ਕੀਤਾ ਸੀ ਤੇ ਟੀਵੀ ’ਤੇ ਐਨੀਮੇਸ਼ਨ ਚਲਾ ਦਿੱਤਾ ਤਾਂ ਜੋ ਪ੍ਰੋਗਰਾਮ ਦੌਰਾਨ ਅਸੁਵਿਧਾਜਨਕ ਸਥਿਤੀ ਪੈਦਾ ਨਾ ਹੋਵੇ। ਬਾਅਦ ’ਚ ਚੈਨਲ ਦੇ ਸਾਥੀਆਂ ਨੇ ਕਿਸੇ ਤਰ੍ਹਾਂ ਲੋਪਾਮੁਦਰਾ ਦੇ ਚਿਹਰੇ ’ਤੇ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਹੋਸ਼ ’ਚ ਲਿਆਂਦਾ।
ਘਟਨਾ ਤੋਂ ਬਾਅਦ ਲੋਪਾਮੁਦਰਾ ਸਿਨਹਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਸੀ। ਟੀਵੀ ਐਂਕਰ ਨੇ ਕਿਹਾ ਕਿ ਘਟਨਾ ਦੇ ਸਮੇਂ ਏਸੀ ’ਚ ਖ਼ਰਾਬੀ ਕਾਰਨ ਟੀਵੀ ਸਟੂਡੀਓ ’ਚ ਬਹੁਤ ਜ਼ਿਆਦਾ ਗਰਮੀ ਸੀ। ਅਜਿਹੇ ’ਚ ਉਨ੍ਹਾਂ ਦੀ ਸਿਹਤ ਵਿਗੜ ਗਈ। ਲੋਪਾਮੁਦਰਾ ਸਿਨਹਾ ਨੇ ਆਪਣੇ ਫੇਸਬੁੱਕ ਲਾਈਵ ’ਚ ਲੋਕਾਂ ਨੂੰ ਇਸ ਗਰਮੀ ਦੇ ਮੌਸਮ ’ਚ ਭਰਪੂਰ ਪਾਣੀ ਪੀਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਸਿਹਤ ਖ਼ਰਾਬ ਨਾ ਹੋਵੇ। ਉਸ ਨੇ ਲਾਈਵ ਟੀਵੀ ’ਤੇ ਬੇਹੋਸ਼ ਹੋਣ ਲਈ ਮੁਆਫ਼ੀ ਵੀ ਮੰਗੀ ਤੇ ਸਥਿਤੀ ਨੂੰ ਸੰਭਾਲਣ ਲਈ ਆਪਣੇ ਟੀਵੀ ਨਿਰਮਾਤਾ ਦਾ ਧੰਨਵਾਦ ਕੀਤਾ।

In The Market