ਸਿੰਘੂ ਬਾਰਡਰ ‘ਤੇ ਹੋਏ ਕਤਲ ਮਾਮਲੇ ‘ਚ ਬੋਲੇ ਟਿਕੈਤ, ਸਰਕਾਰ ਖਿਲਾਫ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ‘ਤੇ ਕੱਲ੍ਹ ਲਖਬੀਰ ਸਿੰਘ ਨਾਮ ਦੇ ਨੌਜਵਾਨ ਦੀ ਇੱਕ ਨਿਹੰਗ ਸਿੱਖ ਵੱਲੋਂ ਹੱਤਿਆ ਕਰ ਦਿੱਤੀ ਸੀ।ਜਿਸ ਤੋਂ ਬਾਅਦ…

ਨਵੀਂ ਦਿੱਲੀ : ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ‘ਤੇ ਕੱਲ੍ਹ ਲਖਬੀਰ ਸਿੰਘ ਨਾਮ ਦੇ ਨੌਜਵਾਨ ਦੀ ਇੱਕ ਨਿਹੰਗ ਸਿੱਖ ਵੱਲੋਂ ਹੱਤਿਆ ਕਰ ਦਿੱਤੀ ਸੀ।ਜਿਸ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਇੰਨ੍ਹਾਂ ਸਵਾਲਾਂ ਵਿਚਕਾਰ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ।ਰਾਕੇਸ਼ ਟਿਕੈਤ ਨੇ ਇਸ ਕਤਲ ਨੂੰ ਅੰਦੋਲਨ ਨੂੰ ਬਦਨਾਮ ਕਰਨ ਦੀ ਸ਼ਾਜਿਸ਼  ਦੱਸਿਆ ਹੈ।ਟਿਕੈਤ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਨੇ ਲੋਕਾਂ ਨੂੰ ਭੜਕਾ ਕੇ ਇਹ ਕਤਲ ਕਰਵਾਇਆ ਹੈ।

Also Read : ਪੰਜਾਬੀ ਨੌਜਵਾਨ ਦਾ ਬੇਰਹਮੀ ਨਾਲ ਕਤਲ ਕਰਨ ਵਾਲੇ ਨਿਹੰਗ ਸਿੱਖ ਦੀ ਅੱਜ ਕੋਰਟ ‘ਚ ਹੋਵੇਗੀ ਪੇਸ਼ੀ 

ਕਿਸਾਨ ਜੱਥੇਬੰਦੀਆਂ ਦਾ ਇਸ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ : ਟਿਕੈਤ 
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ “ਇਹ ਕਤਲ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।ਕਿਸਾਨ ਜੱਥੇਬੰਦੀਆਂ ਦਾ ਇਸ ਹੱਤਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਉਨ੍ਹਾਂ ਨੇ ਕਿਹਾ ਸਰਕਾਰ ਨੇ ਪ੍ਰਸਾਸ਼ਨ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕਰੋੜਾਂ ਰੁਪਏ ਦਿੱਤੇ ਹਨ।ਸਿੰਘੂ ਬਾਰਡਰ ‘ਤੇ ਜੋ ਵੀ ਕੁਝ ਹੋਇਆ ਉਹ ਸਭ ਸਰਕਾਰ ਦੀ ਵਜ੍ਹਾ ਨਾਲ ਹੋਇਆ ਹੈ।

Also Read : ਛੱਤੀਸਗੜ੍ਹ: ਰਾਏਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ‘ਚ ਧਮਾਕਾ, 6 ਸੀਆਰਪੀਐੱਫ ਜਵਾਨ ਜ਼ਖਮੀ

ਅਜੈ ਮਿਸ਼ਰਾ ਦੇ ਅਸਤੀਫੇ ਤਕ ਅੰਦੋਲਨ ਜਾਰੀ ਰਹੇਗਾ : ਟਿਕੈਤ
ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਮਾਮਲੇ ‘ਚ ਕਿਹਾ ਕਿ ਜਦ ਤਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਅਸਤੀਫਾ ਨਹੀਂ ਲਿਆ ਜਾਂਦਾ ਤਦ ਤਕ ਅੰਦੋਲਨ ਜਾਰੀ ਰਹੇਗਾ।ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨਾਲ ਪੁਲਿਸ ਪੁੱਛ-ਗਿੱਛ ਨਹੀਂ ਕਰ ਰਹੀ ਹੈ।ਜੇਕਰ ਪੁਲਿਸ ਨੇ ਪੁੱਛ ਗਿੱਛ ਕਰਨੀ ਹੀ ਹੈ ਤਾਂ ਥਾਣੇ ‘ਤੇ ਜਾਕੇ ਕਰੇ,ਗੇਸਟ ਹਾਊਸ ‘ਚ ਨਹੀਂ।”

Also Read : ਚਿਤਾਵਨੀ! ਸਮੁੰਦਰ ‘ਚ ਡੁੱਬ ਜਾਵੇਗੀ ਮੁੰਬਈ, ਇਨ੍ਹਾਂ ਸ਼ਹਿਰਾਂ ‘ਤੇ ਵੀ ਖਤਰਾ

ਨੌਜਵਾਨ ‘ਤੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਭੱਜਣ ਲੱਗਾ,ਉਸੇ ਸਮੇਂ ਗੇਟ ‘ਤੇ ਰਾਖੀ ਕਰ ਰਹੇ ਨਿਹੰਗਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਕੁੱਟ-ਮਾਰ ਕੀਤੀ।ਇਸ ਬੇਅਦਬੀ ਦੇ ਪਿੱਛੇ ਉਸਦਾ ਮਕਸਦ ਪੁੱਛਿਆ ਗਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਤਾਂ ਉਸਦਾ ਪਹਿਲਾਂ ਹੱਥ ਕੱਟਿਆ ਗਿਆ,ਇਸਤੋਂ ਬਾਅਦ ਉਸਦਾ ਪੈਰ ਕੱਟਿਆ ਗਿਆ ਅਤੇ ਉਸਨੂੰ ਬੈਰੀਕੇਡ ‘ਤੇ ਲਟਕਾ ਦਿੱਤਾ ਗਿਆ।

Leave a Reply

Your email address will not be published. Required fields are marked *