ਨਵੀਂ ਦਿੱਲੀ : ਸਿੰਘੂ ਬਾਰਡਰ 'ਤੇ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਕਿਸਾਨ ਅੰਦੋਲਨ ਚਲ ਰਿਹਾ ਹੈ।ਸ਼ੁਕਰਵਾਰ ਨੂੰ ਅੰਦੋਲਨ ਵਾਲੀ ਜਗ੍ਹਾ 'ਤੇ ਲਖਬੀਰ ਨਾਮ ਦੇ ਇਕ ਨੌਜਵਾਨ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਸੀ।ਕਤਲ ਦੇ ਮੁੱਖ ਦੋਸ਼ੀ ਨਿਹੰਗ ਸਿੱਖ ਨੇ ਸਰੇਂਡਰ ਕਰ ਦਿੱਤਾ ਹੈ,ਜਿਸਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।ਕਤਲ ਤੋਂ ਬਾਅਦ ਨਿਹੰਗ ਸਿੱਖ ਨੇ ਹੱਥ-ਪੈਰ ਨੂੰ ਕੱਟ ਕੇ ਬੈਰੀਕੇਡ 'ਤੇ ਲਟਕਾ ਦਿੱਤਾ ਸੀ।ਆਰੋਪ ਸੀ ਕੀ ਰਾਤ ਨੂੰ ਮ੍ਰਿਤਕ ਲਖਬੀਰ ਨਿਹੰਗ ਦੇ ਕਪੜੇ ਪਾਕੇ ਗੁਰੂਦੁਆਰੇ 'ਚ ਦਾਖਿਲ ਹੋਇਆ ਸੀ।
Also Read : ਕੋਰੋਨਾ ਮਾਮਲਿਆਂ 'ਚ ਗਿਰਾਵਟ ਜਾਰੀ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 15, 981 ਨਵੇਂ ਮਾਮਲੇ
ਨੌਜਵਾਨ 'ਤੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਭੱਜਣ ਲੱਗਾ,ਉਸੇ ਸਮੇਂ ਗੇਟ 'ਤੇ ਰਾਖੀ ਕਰ ਰਹੇ ਨਿਹੰਗਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਕੁੱਟ-ਮਾਰ ਕੀਤੀ।ਇਸ ਬੇਅਦਬੀ ਦੇ ਪਿੱਛੇ ਉਸਦਾ ਮਕਸਦ ਪੁੱਛਿਆ ਗਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਤਾਂ ਉਸਦਾ ਪਹਿਲਾਂ ਹੱਥ ਕੱਟਿਆ ਗਿਆ,ਇਸਤੋਂ ਬਾਅਦ ਉਸਦਾ ਪੈਰ ਕੱਟਿਆ ਗਿਆ ਅਤੇ ਉਸਨੂੰ ਬੈਰੀਕੇਡ 'ਤੇ ਲਟਕਾ ਦਿੱਤਾ ਗਿਆ।
Also Read : CWC: ਪੰਜਾਬ ਸਣੇ 5 ਸੂਬਿਆਂ 'ਚ ਚੋਣਾਂ ਦੇ ਸਬੰਧ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ
ਕਤਲ ਕਰਨ ਵਾਲੇ ਦੋਸ਼ੀ ਦਾ ਨਾਮ ਸਰਵਜੀਤ ਸਿੰਘ
ਕਿਹਾ ਜਾ ਰਿਹਾ ਕਿ ਇਸ ਹੱਤਿਆ ਨੂੰ ਅੰਜਾਮ ਦੇਣ ਵਾਲੇ ਸਖ਼ਸ ਦਾ ਨਾਮ ਸਰਵਜੀਤ ਸਿੰਘ ਹੈ,ਜਿਸਨੇ ਕੱਲ੍ਹ ਸ਼ਾਮ ਸੋਨੀਪਤ ਪੁਲਿਸ ਦੇ ਸਾਹਮਣੇ ਸਰੇਂਡਰ ਕਰ ਦਿੱਤਾ ਸੀ।ਇਹ ਵਾਰਦਾਤ ਕਿਸਾਨ ਅੰਦੋਲਨ ਵਿਚ ਹੋਈ ਹੈ।ਇਸ ਘਟਨਾ ਤੋਂ ਬਾਅਦ ਸਿਆਸੀ ਰਿਐਕਸ਼ਨ ਵੀ ਆਉਣੇ ਸ਼ੁਰੂ ਹੋ ਗਏ ਹਨ।ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਸਾਡਾ ਇਸ ਘਟਨਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਦੋਸ਼ਿਆ ਨੂੰ ਇਸਦੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦੱਸ ਦਈਏ ਕਿ ਮ੍ਰਿਤਕ ਲਖਬੀਰ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਦਾ ਰਹਿਣ ਵਾਲਾ ਸੀ।ਉਹ ਨਿਹੰਗਾਂ ਦੇ ਘੋੜੇ ਦੀ ਦੇਖਭਾਲ ਅਤੇ ਸਫਾਈ ਕਰਦਾ ਸੀ,ਪਰ ਉਨ੍ਹਾਂ ਨੇ ਹੀ ਉਸਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਾਰਾ ਪਰਿਵਾਰ ਸਦਮੇ 'ਚ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर
Punjab-Haryana Weather Update : पंजाब-हरियाणा के 14 जिलों में कोहरे का अलर्ट! सड़कों पर विजिबिलिटी हुई कम, जानें मौसम का लेटेस्ट अपडेट