ਨਵੀਂ ਦਿੱਲੀ (ਇੰਟ.)- ਕੇਂਦਰੀ ਮੰਤਰੀਮੰਡਲ (Union Cabinet)ਦਾ ਅੱਜ ਸ਼ਾਮ 6 ਵਜੇ ਵਿਸਥਾਰ ਹੋਣਾ ਹੈ। ਪੀ.ਐੱਮ. ਮੋਦੀ ਦੀ ਕੈਬਨਿਟ (Cabinet)ਵਿਚ ਸ਼ਾਮਲ ਹੋ ਰਹੇ 43 ਨੇਤਾਵਾਂ ਦੀ ਫਾਈਨਲ ਲਿਸਟ (The final list) ਆ ਗਈ ਹੈ। ਇਸ ਲਿਸਟ ਵਿਚ ਕਈ ਵੱਡੇ ਨਾਵਾਂ ਨੂੰ ਥਾਂ ਦਿੱਤੀ ਗਈ ਹੈ। ਮਸਲਨ, ਨਾਰਾਇਣ ਤਾਤੂ ਰਾਣੇ (Narayan tatu rane), ਸਰਬਾਨੰਦ ਸੋਨੇਵਾਲ, ਡਾ. ਵਰਿੰਦਰ ਕੁਮਾਰ, ਜਿਓਤਿਰਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਣਵ, ਪਸ਼ੂਪਤੀ ਕੁਮਾਰ ਪਾਰਸ, ਕਿਰੇਨ ਰਿੱਜੂ ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁੱਖ ਮੰਡਵੀਆ, ਸਮੇਤ ਕਈ ਹੋਰ ਨੇਤਾਵਾਂ ਦੇ ਨਾਂ ਇਸ ਲਿਸਟ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਭੁਪਿੰਦਰ ਯਾਦਵ, ਪੁਰਸ਼ੋਤਮ ਰੁਪਾਲਾ, ਜੀ ਕਿਸ਼ਨ ਰੇੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪ੍ਰੀਆ ਸਿੰਘ ਪਟੇਲ, ਸਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਲਾਜੇ ਨੂੰ ਵੀ ਮੰਤਰੀਮੰਡਲ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।
Read this- Copa America 2021: ਸੈਮੀਫਾਈਨਲ ਵਿਚ ਅਰਜਨਟੀਨਾ ਨੇ ਕੋਲੰਬੀਆ ਨੂੰ ਹਰਾਇਆ
ਕੈਬਨਿਟ ਵਿਸਥਾਰ ਦੇ ਮੱਦੇਨਜ਼ਰ 10 ਮੰਤਰੀਆਂ ਦਾ ਪ੍ਰਮੋਸ਼ਨ ਕੀਤਾ ਗਿਆ ਹੈ ਜਦੋਂ ਕਿ ਮੰਤਰੀਮੰਡਲ ਵਿਚ 33 ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਅੱਜ ਸ਼ਾਮ ਇਹ ਨੇਤਾ ਮੰਤਰੀ ਦੀ ਸਹੁੰ ਲੈਣਗੇ। ਪੀ.ਐੱਮ. ਮੋਦੀ ਦੇ ਕੈਬਨਿਟ ਵਿਚ ਭਾਨੂ ਪ੍ਰਤਾਪ ਸਿੰਘ ਵਰਮਾ, ਦਰਸ਼ਨਾ ਵਿਕਰਮ ਜਰਦੋਸ਼, ਮੀਨਾਕਸ਼ੀ ਲੇਖੀ, ਅੰਨਪੂਰਨਾ ਦੇਵੀ, ਏ. ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੈ ਭੱਟ, ਬੀ.ਐੱਲ ਵਰਮਾ, ਅਜੇ ਕੁਮਾਰ, ਦੇਵੂ ਸਿੰਘ ਚੌਹਾਨ, ਭਗਵੰਤ ਖੁਬਾ ਕਪਿਲ ਮੋਰੇਸ਼ਵਰ ਪਾਟੀਲ, ਪ੍ਰਤਿਮਿ ਭੌਮਿਕ, ਸੁਭਾਸ਼ ਸਰਕਾ, ਭਾਗਵਤ ਕਿਸਨਰਾਵ ਕਰਾੜ, ਰਾਜਕੁਮਾਰ ਰਾਜਨ ਸਿੰਘ, ਵਿਸ਼ਵੇਸ਼ਵਰ ਟੁਡੂ, ਭਾਰਤੀ ਪ੍ਰਵੀਨ ਪਵਾਰ, ਸ਼ਾਂਤਨੂ ਸਰਕਾਰ, ਮੁੰਜਾਪਾਰਾ ਮਹਿੰਦਰ ਭਾਈ, ਜੌਨ ਬਾਰਲਾ, ਐੱਲ. ਮੁਰੂਗਨ, ਨੀਤਿਸ਼ ਪ੍ਰਮਾਣਿਕ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।
43 leaders to take oath today in the Union Cabinet expansion. Jyotiraditya Scindia, Pashupati Kumar Paras, Bhupender Yadav, Anupriya Patel, Shobha Karandlaje, Meenakshi Lekhi, Ajay Bhatt, Anurag Thakur to also take the oath. pic.twitter.com/pprtmDu4ko
— ANI (@ANI) July 7, 2021
ਪੜ੍ਹੋ ਲਾਈਵ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ
ਬਿਹਾਰ ਵਿਚ ਲੋਜਪਾ ਨੇਤਾ ਪਸ਼ੂਪਤੀ ਪਾਰਸ ਨੇ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਕਿਰਨ ਰਿੱਜੂ ਨੇ ਅਹੁਦੇ ਦੀ ਸਹੁੰ ਚੁੱਕੀ। ਰਿੱਜੂ ਤੋਂ ਬਾਅਦ ਆਰ.ਕੇ. ਸਿੰਘ ਮੰਤਰੀ ਅਹੁਦੇ ਦੀ ਸਹੁੰ ਚੱਕਣਗੇ।
ਰਾਣੇ ਤੋਂ ਬਾਅਦ ਸਰਬਾਨੰਦ ਸੋਨੋਵਾਲ ਅਤੇ ਵੀਰੇਂਦਰ ਕੁਮਾਰ ਅਤੇ ਉਨ੍ਹਾਂ ਤੋਂ ਬਾਅਦ ਜਿਓਤਿਰਦਿੱਤਿਆ ਸਿੰਧੀਆ ਨੇ ਸਹੁੰ ਚੁੱਕੀ। ਸਿੰਧੀਆ ਤੋਂ ਬਾਅਦ ਰਾਮਚੰਦਰ ਪ੍ਰਸਾਦ ਸਿੰਘ ਨੇ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਕੇਂਦਰੀ ਮੰਤਰੀਮੰਡਲ ਦੇ ਵਿਸਥਾਰ ਲਈ 43 ਨੇਤਾਵਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਮੰਤਰੀਆਂ ਦਾ ਸਹੁੰ ਚੁੱਕ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਅਤੇ ਨਾਰਾਇਣ ਰਾਣੇ ਨੇ ਸਹੁੰ ਚੁੱਕੀ ਹੈ।
ਹਰਦੀਪ ਸਿੰਘ ਪੁਰੀ ਤੋਂ ਬਾਅਦ ਗੁਜਰਾਤ ਭਾਜਪਾ ਦੇ ਧਾਕੜ ਨੇਤਾ ਮਨਸੁੱਖ ਮਾਂਡਵੀਆ ਨੇ ਅਹੁਦੇ ਦੀ ਸਹੁੰ ਚੁੱਕੀ। ਮਾਂਡਵੀਆ ਤੋਂ ਬਾਅਦ ਭੁਪਿੰਦਰ ਯਾਦਵ ਸਹੁੰ ਚੁੱਕਣ ਜਾ ਰਹੇ ਹਨ।
ਰਾਸ਼ਟਰਪਤੀ ਭਵਨ ਵਿਚ ਆਯੋਜਿਤ ਕੇਂਦਰੀ ਮੰਤਰੀਪ੍ਰੀਸ਼ਦ ਦੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਦੇ ਪ੍ਰੋਗਰਾਮ ਵਿਚ ਆਰ.ਕੇ. ਸਿੰਘ ਨੇ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਹਰਦੀਪ ਸਿੰਘ ਪੁਰੀ ਨੇ ਅਹੁਦੇ ਦੀ ਸਹੁੰ ਚੁੱਕੀ।
ਪੰਚਾਇਤੀ ਰਾਜ ਵਿਭਾਗ ਦੇ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੇੱਡੀ ਨੇ ਸਹੁੰ ਚੁੱਕੀ।
ਆਪਣਾ ਦਲ ਦੀ ਸੰਸਦ ਮੈਂਬਰ ਅਨੁਪ੍ਰਿਆ ਪਟੇਲ ਸਹੁੰ ਚੁੱਕਣ ਜਾ ਰਹੀ ਹੈ। ਉਹ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਲੋਕਸਭਾ ਖੇਤਰ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਤੋਂ ਬਾਅਦ ਸੱਤਿਆਪਾਲ ਸਿੰਘ ਬਘੇਲ ਨੇ ਅਹੁਦੇ ਦੀ ਸਹੁੰ ਚੁੱਕ ਲਈ ਸੀ।
ਜੀ. ਕਿਸ਼ਨ ਰੇੱਡੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਸਹੁੰ ਚੁੱਕਣ ਆਏ। ਠਾਕੁਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸੰਸਦ ਪੰਕਜ ਚੌਧਰੀ ਸਹੁੰ ਲੈਣ ਜਾ ਰਹੇ ਹਨ।
ਰਾਸ਼ਟਰਪਤੀ ਭਵਨ ਵਿਚ ਹੋ ਰਹੇ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੇ ਸਹੁੰ ਚੁੱਕ ਪ੍ਰੋਗਰਾਮ ਵਿਚ ਏ ਨਾਰਾਇਣਸਵਾਮੀ, ਕੌਸ਼ਲ ਕਿਸ਼ੋਰ ਅਤੇ ਅਜੈ ਭੱਟ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਰਾਮਚੰਦਰ ਪ੍ਰਸਾਦ ਨੂੰ ਕੇਂਦਰੀ ਮੰਤਰੀਪ੍ਰੀਸ਼ਦ ਵਿਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਜਦਯੂ ਹਮਾਇਤੀਆਂ ਨੇ ਪਟਨਾ ਸਥਿਤ ਪਾਰਟੀ ਦਫਤਰ ਵਿਚ ਜਸ਼ਨ ਮਨਾਇਆ। ਇਸ ਦੌਰਾਨ ਪਾਰਟੀ ਵਰਕਰਾਂ ਨੇ ਹੋਲੀ ਖੇਡੀ ਅਤੇ ਮਠਿਆਈ ਵੰਡੀ। ਪਾਰਟੀ ਦੇ ਸੂਬਾ ਸਕੱਤਰ ਨੇ ਕਿਹਾ ਕਿ ਇਹ ਜਦਯੂ ਲਈ ਵੱਡਾ ਦਿਨ ਹੈ। ਪਹਿਲੀ ਵਾਰ ਸਾਡਾ ਰਾਸ਼ਟਰੀ ਪ੍ਰਧਾਨ ਕੇਂਦਰੀ ਕੈਬਨਿਟ ਵਿਚ ਹੋਵੇਗਾ।
ਸ਼ੋਭਾ ਕਰੰਦਲਾਜੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਜਾਲੌਨ ਤੋਂ ਸੰਸਦ ਮੈਂਬਰ ਭਾਨੂ ਪ੍ਰਤਾਪ ਸਿਂਘ ਵਰਮਾ ਨੇ ਸਹੁੰ ਚੁੱਕੀ ਸੀ। ਵਰਮਾ ਤੋਂ ਬਾਅਦ ਦਰਸ਼ਨਾ ਵਿਕਰਮ ਜਾਰਦੋਸ਼ ਨੇ ਮੰਤਰੀਪ੍ਰੀਸ਼ਦ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ।
ਸਤਿਆਪਾਲ ਸਿੰਘ ਬਘੇਲ ਤੋਂ ਬਾਅਦ ਕਰਨਾਟਕ ਤੋਂ ਰਾਜ ਸਭਾ ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਸਹੁੰ ਚੁੱਕ ਰਹੇ ਹਨ। ਉਨ੍ਹਾਂ ਤੋਂ ਬਾਅਦ ਕਰਨਾਟਕ ਦੇ ਉਡੁਪੀ ਚਿਕਮੰਗਲੂਰ ਲੋਕਸਭਾ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ ਸਹੁੰ ਚੁੱਕਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਚੁਣੇ ਗਏ ਨੇਤਾਵਾਂ ਦਾ ਸਹੁੰ ਚੁੱਕ ਸਮਾਗਮ ਜਾਰੀ ਹੈ। ਇਸ ਵਿਚ ਬੀ.ਐੱਲ. ਵਰਮਾ, ਅਜੈ ਕੁਮਾਰ ਅਤੇ ਚੌਹਾਨ ਦੇਵ ਸਿਂਘ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਕਰਨਾਟਕ ਦੇ ਬੀਦਰ ਤੋਂ ਸੰਸਦ ਭਗਵੰਤ ਖੁਬਾ ਮਹਾਰਾਸ਼ਟਰ ਦੇ ਭਿਵੰਡੀ ਤੋਂ ਸੰਸਦ ਕਪਿਲ ਮੋਰੇਸ਼ਵਰ ਪਾਟੀਲ ਅਤੇ ਤ੍ਰਿਪੁਰਾ ਤੋਂ ਸੰਸਦ ਮੈਂਬਰ ਪ੍ਰਤਿਮਾ ਭੌਮਿਕ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਬੰਗਾਲ ਦੇ ਬਾਂਕੁਰਾ ਤੋਂ ਸੰਸਦ ਮੈਂਬਰ ਸੁਭਾਸ਼ ਸਰਕਾਰ, ਮਹਾਰਾਸ਼ਟਰ ਤੋਂ ਰਾਜਸਭਾ ਸੰਸਦ ਮੈਂਬਰ ਭਾਗਵਤ ਕਰਾੜ ਅਤੇ ਮਣੀਪੁਰ ਤੋਂ ਸੰਸਦ ਮੈਂਬਰ ਰਾਜਕੁਮਾਰ ਰੰਜ ਸਿੰਘ ਮੰਤਰੀ ਅਹੁਦੇ ਦੀ ਸਹੁੰ ਲੈ ਚੁੱਕੇ ਹਨ।
ਮਹਾਰਾਸ਼ਟਰ ਦੇ ਡਿੰਡੋਰੀ ਲੋਕਸਭਾ ਖੇਤਰ ਤੋਂ ਸੰਸਦ ਮੈਂਬਰ ਭਾਰਤੀ ਪ੍ਰਵੀਣ ਪਵਾਰ, ਓਡਿਸ਼ਾ ਦੇ ਮਯੂਰਭੰਜ ਤੋਂ ਸੰਸਦ ਮੈਂਬਰ ਵਿਸ਼ਵੇਸ਼ਵਰ ਟੁੱਡੂ ਅਤੇ ਬੰਗਾਲ ਦੇ ਬਨਗਾਂਓ ਤੋਂ ਲੋਕ ਸਭਾ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਨੇ ਸਹੁੰ ਚੁੱਕ ਲਈ ਹੈ।
ਮਹਾਰਾਸ਼ਟਰ ਦੇ ਡਿੰਡੋਰੀ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਭਾਰਤੀ ਪ੍ਰਵੀਣ ਪਵਾਰ, ਓਡਿਸ਼ਾ ਦੇ ਮਯੂਰਭੰਜ ਤੋਂ ਸੰਸਦ ਮੈਂਬਰ ਵਿਸ਼ਵੇਸ਼ਵਰ ਟੁੱਡੂ ਅਤੇ ਬੰਗਾਲ ਦੇ ਬਨਗਾਓਂ ਤੋਂ ਲੋਕ ਸਭਾ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਨੇ ਸਹੁੰ ਚੁੱਕੀ ਹੈ।
ਗੁਜਰਾਤ ਦੇ ਸੁਰਿੰਦਰਨਗਰ ਲੋਕਸਭਾ ਖੇਤਰ ਤੋਂ ਸੰਸਦ ਮੈਂਬਰ ਮੁੰਜਾਪਾਰਾ ਮਹਿੰਦਰਭਾਈ, ਬੰਗਾਲ ਤੋਂ ਸੰਸਦ ਮੈਂਬਰ ਜੌਨ ਬਾਰਲਾ, ਤਮਿਲਨਾਡੂ ਦੇ ਐੱਲ. ਮੁਰੂਗਨ ਅਤੇ ਬੰਗਾਲ ਤੋਂ ਸੰਸਦ ਮੈਂਬਰ ਨੀਸ਼ੀਤ ਪ੍ਰਮਾਣਿਕ ਨੇ ਮੰਤਰੀ ਅਹੁਦੇ ਗਦੀ ਸਹੁੰ ਚੁੱਕੀ। ਦੱਸ ਦਈਏ ਕਿ ਇਹ ਤਿੰਨੋ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर