LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਹੱਦ ਟੱਪ ਗਏ ਡੇਰਾ ਮੁਖੀ ਤਰਸੇਮ ਸਿੰਘ ਦੇ 'ਕਾਤਲ', ਪਾਈ ਇਕ ਹੋਰ ਪੋਸਟ, ਲਿਖਿਆ, 'ਹਾਲੇ ਹੋਰ ਵੀ ਨੇ ਤਰਸੇਮ ਜਿਹੇ...'

baba murder 31

ਨਾਨਕਮੱਤਾ ਡੇਰਾ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਹਤਿਆਰਿਆਂ ਦੀ ਭਾਲ ’ਚ ਪੁਲਿਸ ਯੂਪੀ ਤੇ ਪੰਜਾਬ ’ਚ ਲਗਾਤਾਰ ਛਾਪੇ ਮਾਰ ਰਹੀ ਹੈ ਪਰ ਮੁਲਜ਼ਮਾਂ ਦੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਪੁੱਜਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਤਰਨਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਰਬਜੀਤ ਨਾਂ ਦੇ ਇਕ ਵਿਅਕਤੀ ਨੇ ਬਾਬੇ ਨੂੰ ਗੋਲ਼ੀ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਸ਼ਨਿਚਰਵਾਰ ਰਾਤ ਇਕ ਹੋਰ ਫੇਸਬੁੱਕ ਪੋਸਟ ਕਰਦਿਆਂ ਆਪਣੀ ਲੋਕੇਸ਼ਨ ਸ਼ੇਅਰ ਕੀਤੀ ਹੈ। ਇਹ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੇ ਪੋਸਟ ਕੀਤੀ ਗਈ ਲੋਕੇਸ਼ਨ ਸਹੀ ਹੈ ਤਾਂ ਮੁਲਜ਼ਮ ਪੁਲਿਸ ਨੂੰ ਝਾਂਸਾ ਦੇ ਕੇ ਦੇਸ਼ ਦੀ ਸਰਹੱਦ ਪਾਰ ਕਰ ਗਏ। ਕਿਨ੍ਹਾਂ ਸੂਬਿਆਂ ਤੋਂ ਹੋ ਕੇ ਹਤਿਆਰੇ ਢਾਕਾ ਪੁੱਜੇ ਹਨ, ਇਹ ਪੁਲਿਸ ਦੀ ਜਾਂਚ ਤੇ ਪੋਸਟ ਦੀ ਸੱਚਾਈ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿਉਂਕਿ ਪੋਸਟ ਦੀ ਹਾਲੇ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਦੱਸ ਦੇਈਏ ਕਿ 28 ਮਾਰਚ ਨੂੰ ਬਾਬਾ ਤਰਸੇਮ ਸਿੰਘ ਦੀ ਹੱਤਿਆ ਤੋਂ ਬਾਅਦ ਬਾਈਕ ’ਤੇ ਸਵਾਰ ਹੋ ਕੇ ਰਾਈਫਲ ਲਹਿਰਾਉਂਦੇ ਹੋਏ ਦੋ ਸ਼ੂਟਰ ਫ਼ਰਾਰ ਹੋ ਗਏ ਸਨ। 29 ਮਾਰਚ ਨੂੰ ਪੰਜਾਬ ਦੇ ਤਰਨਤਾਰਨ ਵਾਸੀ ਸਰਬਜੀਤ ਸਿੰਘ ਨੇ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁੱਕ ਪੋਸਟ ਕੀਤੀ ਸੀ। ਮਾਮਲੇ ’ਚ ਗੁਰਦੁਆਰੇ ਦੇ ਸੇਵਾਦਾਰ ਦੇ ਬਿਆਨਾਂ ਦੇ ਆਧਾਰ ’ਤੇ ਸਰਬਜੀਤ ਸਣੇ ਪੰਜ ਲੋਕਾਂ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਇਨ੍ਹਾਂ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਿਟਾਇਰਡ ਆਈਏਐੱਸ ਹਰਬੰਸ ਸਿੰਘ ਚੁੱਘ ਦਾ ਨਾਂ ਵੀ ਸ਼ਾਮਲ ਹੈ। ਵਾਰਦਾਤ ਤੋਂ ਬਾਅਦ ਪੁਲਿਸ ਦੀਆਂ 15 ਟੀਮਾਂ ਉੱਤਰਾਖੰਡ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਪੰਜਾਬ ਤੱਕ ਹਤਿਆਰਿਆਂ ਦੀ ਤਲਾਸ਼ ਕਰ ਰਹੀਆਂ ਹਨ।

ਸ਼ਨਿਚਰਵਾਰ ਰਾਤ ਸਰਬਜੀਤ ਨਾਂ ਦੀ ਫੇਸਬੁੱਕ ਆਈਡੀ ਤੋਂ ਇਕ ਹੋਰ ਪੋਸਟ ਕੀਤੀ ਗਈ। 'ਲੋਕੇਸ਼ਨ ’ਚ ਢਾਕਾ ਦਾ ਗੁਰਦੁਆਰਾ ਨਾਨਕਸ਼ਾਹੀ ਦਰਜ ਹੈ। ਇਹ ਪੋਸਟ ਗੁਰਮੁਖੀ ਭਾਸ਼ਾ ’ਚ ਹੈ। ਉਸ ’ਚ ਲਿਖਿਆ ਗਿਆ ਹੈ ਕਿ ਗੁਰੂ ਦੀ ਆਗਿਆ ਦੀ ਪਾਲਣਾ ਕਰਦਿਆਂ ਅਕਾਲ ਤਖ਼ਤ ਸਾਹਿਬ ਵੱਲ ਚੱਲ ਰਹੇ ਹਾਂ। ਅਕਾਲ ਤਖ਼ਤ ਸਾਹਿਬ ਤੋਂ ਪ੍ਰਾਰਥਨਾ ਕਰ ਰਹੇ ਹਾਂ। ਤਰਸੇਮ ਵਰਗੇ ਹੋਰ ਵੀ ਹਨ ਜਿਹੜੇ ਗੁਰੂਘਰ ’ਚ ਬੈਠੇ ਹਨ ਤੇ ਆਪਣੀ ਮੌਤ ਦੀ ਤਿਆਰੀ ਕਰ ਰਹੇ ਹਨ। ਸਹੀ ਸਮਾਂ ਆਉਣ ’ਤੇ ਅਸੀਂ ਆਪ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਵਾਂਗੇ।' ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੂਗਲ ਲੋਕੇਸ਼ਨ ਦਾ ਸਕਰੀਨ ਸ਼ਾਟ ਵੀ ਪੋਸਟ ’ਚ ਹੈ।

In The Market