LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁੱਤ ਹੈ ਜਾਂ ਧੀ, ਵੇਖਣ ਲਈ ਗਰਭਵਤੀ ਪਤਨੀ ਦਾ ਦਾਤਰ ਨਾਲ ਚੀਰ ਦਿੱਤਾ ਪੇਟ, ਦਰਿੰਦੇ ਪਤੀ ਨੂੰ ਉਮਰ ਕੈਦ

court order news

ਬਦਾਯੂੰ : ਪੁੱਤਰ ਦੀ ਇੱਛਾ ਨੂੰ ਲੈ ਕੇ ਆਪਣੀ ਗਰਭਵਤੀ ਪਤਨੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦੇ ਇਕ ਭਿਆਨਕ ਮਾਮਲੇ ’ਚ ਬਦਾਯੂੰ ਦੀ ਇਕ ਅਦਾਲਤ ਨੇ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੈਦ ਦੇ ਨਾਲ ਨਾਲ ਉਸ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਦਰਅਸਲ ਹੈਵਾਨ ਨੇ ਪੁੱਤ ਹੈ ਜਾਂ ਧੀ ਇਹ ਵੇਖਣ ਲਈ ਆਪਣੀ ਗਰਭਵਤੀ ਪਤਨੀ ਦਾ ਪੇਟ ਦਾਤਰੀ ਨਾਲ ਪਾੜ ਦਿੱਤਾ ਸੀ। 
ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਨੇਂਦਰ ਨੇ ਦੱਸਿਆ ਕਿ ਸਿਵਲ ਲਾਈਨਜ਼ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਘੁੰਚਾ ਦੇ ਵਸਨੀਕ ਗੋਲੂ ਨੇ 19 ਸਤੰਬਰ, 2020 ਨੂੰ ਥਾਣੇ ’ਚ ਐਫ.ਆਈ.ਆਰ. ਦਰਜ ਕਰਵਾਈ ਸੀ, ਜਿਸ ’ਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਦੀ ਭੈਣ ਅਨੀਤਾ ਦਾ ਵਿਆਹ ਸ਼ਹਿਰ ਦੇ ਮੁਹੱਲਾ ਨੇਕਪੁਰ ਦੇ ਵਸਨੀਕ ਪੰਨਾਲਾਲ ਨਾਲ ਹੋਇਆ ਸੀ। ਅਨੀਤਾ ਨੇ ਵਿਆਹ ਤੋਂ ਬਾਅਦ ਪੰਜ ਧੀਆਂ ਨੂੰ ਜਨਮ ਦਿੱਤਾ। ਇਸ ਕਾਰਨ ਅਨੀਤਾ ਦਾ ਪਤੀ ਪੰਨਾਲਾਲ ਉਸ ਨੂੰ ਲਗਾਤਾਰ ਤਸੀਹੇ ਦਿੰਦਾ ਸੀ ਤੇ ਕਿਸੇ ਹੋਰ ਨਾਲ ਵਿਆਹ ਕਰਨ ਦੀ ਧਮਕੀ ਵੀ ਦਿੰਦਾ ਸੀ। 
ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਅਨੀਤਾ (30) ਅੱਠ ਮਹੀਨੇ ਦੀ ਗਰਭਵਤੀ ਸੀ। ਇਸ ਦੌਰਾਨ ਇਕ ਦਿਨ ਪੰਨਾਲਾਲ ਘਰ ਆਇਆ ਅਤੇ ਅਨੀਤਾ ਨਾਲ ਝਗੜਾ ਕਰਨ ਲੱਗਾ। ਮੁਨੇਂਦਰ ਨੇ ਕਿਹਾ, ‘‘ਇਸ ਤੋਂ ਬਾਅਦ ਉਹ ਨੇ ਕਿਹਾ ਕਿ ਤੂੰ ਸਿਰਫ ਕੁੜੀਆਂ ਪੈਦਾ ਕਰਦੀ ਹੈਂ। ਇਸ ਵਾਰ ਮੈਂ ਤੇਰਾ ਪੇਟ ਪਾੜ ਕੇ ਵੇਖਾਂਗਾ ਕਿ ਇਸ ’ਚ ਮੁੰਡਾ ਹੈ ਜਾਂ ਕੁੜੀ।’’
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਪੰਨਾਲਾਲ ਨੇ ਅਨੀਤਾ ਦੇ ਪੇਟ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ ਅਤੇ ਅੱਠ ਮਹੀਨੇ ਦੇ ਬੱਚੇ ਦਾ ਗਰਭਪਾਤ ਹੋ ਗਿਆ। ਬਾਅਦ ’ਚ ਪਤਾ ਲੱਗਿਆ ਕਿ ਇਹ ਬੱਚਾ ਮੁੰਡਾ ਸੀ। 
ਮਾਮਲੇ ਮੁਤਾਬਕ ਅਨੀਤਾ ਨੂੰ ਗੰਭੀਰ ਹਾਲਤ ’ਚ ਬਰੇਲੀ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦਾ ਇਲਾਜ ਕਰਵਾਇਆ ਗਿਆ। ਗੋਲੂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ। 
ਸੀਨੀਅਰ ਪੁਲਿਸ ਸੁਪਰਡੈਂਟ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਅਤੇ ਮਾਮਲੇ ’ਚ ਬਕਾਇਦਾ ਸੁਣਵਾਈ ਕੀਤੀ ਗਈ। 
ਵਿਸ਼ੇਸ਼ ਅਦਾਲਤ ਨੇ ਪੰਨਾਲਾਲ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ। ਇਸ ਸਮੇਂ ਪੰਨਾਲਾਲ ਦੀ ਉਮਰ 38 ਸਾਲ ਹੈ।

In The Market