LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਲਦੀ ਟ੍ਰੇਨ ਵਿਚ ਲੱਗੀ ਭਿਆਨਕ ਅੱਗ, ਯਾਤਰੀ ਸੁਰੱਖਿਅਤ

23

ਜੰਮੂ : ਊਧਮਪੁਰ (Udhampur) ਤੋਂ ਛੱਤੀਸਗੜ੍ਹ (Chattigarh) ਦੇ ਦੁਰਗ ਜਾ ਰਹੀ ਟ੍ਰੇਨ (Train) ਵਿਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਦੇਖਦੀ ਹੀ ਦੇਖਦੇ 4 ਬੋਗੀਆਂ (4 Coach) ਧੂੰਏਂ ਨਾਲ ਘਿਰ ਗਈਆਂ। ਚੰਗੀ ਗੱਲ ਇਹ ਰਹੀ ਕਿ ਸਾਰੇ ਯਾਤਰੀ (Tourist) ਸਮੇਂ 'ਤੇ ਟ੍ਰੇਨ ਵਿਚੋਂ ਬਾਹਰ ਨਿਕਲ ਗਏ।

ਇਸ ਲਈ ਹੁਣ ਤੱਕ ਕਿਸੇ ਦੇ ਜ਼ਖਮੀ (Injuired) ਜਾਂ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।ਟ੍ਰੇਨ ਨੂੰ ਮੁਰੈਨਾ ਨੇੜੇ ਹੇਤਮਪੁਰ ਰੇਲਵੇ ਸਟੇਸ਼ਨ (Railway Station) 'ਤੇ ਰੋਕਿਆ ਗਿਆ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਦੋਂ ਕਿ ਅੱਗ ਲੱਗਣ ਦੀ ਘਟਨਾ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ।

ਊਧਮਪੁਰ ਦੁਰਗ 20848 ਟ੍ਰੇਨ ਸ਼ੁੱਕਰਵਾਰ ਨੂੰ ਜਦੋਂ ਧੌਲਪੁਰ ਸਟੇਸ਼ਨ ਤੋਂ ਲੰਘੀ ਅਤੇ ਚੰਬਲ ਪਾਰ ਕਰਕੇ ਮੁਰੈਨਾ ਵੱਲ ਵੱਧ ਰਹੀ ਸੀ। ਤਾਂ ਉਸੇ ਵੇਲੇ ਟ੍ਰੇਨ ਦੇ ਏ-1 ਅਤੇ ਏ-2 ਕੋਚ ਵਿਚ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੇ ਰੌਲਾ ਪਾਇਆ। ਲੋਕੋ ਪਾਇਲਟ ਨੇ ਟ੍ਰੇਨ ਨੂੰ ਹੇਤਮਪੁਰ ਸਟੇਸ਼ਨ 'ਤੇ ਰੋਕ ਦਿੱਤਾ ਹੇਤਮਪੁਰ ਸਟੇਸ਼ਨ 'ਤੇ ਟ੍ਰੇਨ ਤਕਰੀਬਨ 3:03 ਵਜੇ ਪਹੁੰਚੀ ਸੀ। ਟ੍ਰੇਨ ਦੇ ਰੁਕਦਿਆਂ ਹੀ ਸਾਰੇ ਯਾਤਰੀਆਂ ਨੂੰ ਬਾਹਰ ਸੁਰੱਖਿਅਤ ਕੱਢ ਲਿਆ ਗਿਆ। ਟ੍ਰੇਨ ਵਿਚ ਅੱਗ ਲੱਗਣ ਦੀ ਸੂਚਨਾ ਰੇਲਵੇ ਕੰਟਰੋਲ ਕੋਲ ਪਹਿਲਾਂ ਹੀ ਪਹੁੰਚ ਗਈ ਸੀ। ਇਸ ਲਈ ਮੁਰੈਨਾ ਤੋਂ ਫਾਇਰ ਬ੍ਰਿਗੇਡ ਵਾਹਨਾਂ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਕਾਰਣ ਏ-1 ਅਤੇ ਏ-2 ਕੋਚ ਪੂਰੀ ਤਰ੍ਹਾਂ ਸੜ ਗਿਆ ਸੀ।
ਰੇਲਵੇ ਦੇ ਅਫਸਰ ਮੌਕੇ 'ਤੇ : ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੁਰੈਨਾ ਅਤੇ ਗਵਾਲੀਅਰ ਤੋਂ ਰੇਲਵੇ ਦੇ ਅਫਸਰ ਰਵਾਨਾ ਹੋ ਗਏ। ਹੁਣ ਅੱਗ ਲੱਗਣ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਕਿਆਸ ਲਗਾਏ ਜਾ ਰਹੇ ਹਨ ਕਿ ਟ੍ਰੇਨ ਵਿਚ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗੀ ਹੈ।

Also Read : ਕੱਚੇ ਮੁਲਾਜ਼ਮਾਂ ਵਲੋਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਡਿਪਟੀ CM ਰੰਧਾਵਾ ਦਾ ਵਿਰੋਧ, ਰੋਕੀ ਗੱਡੀ

In The Market