LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਔਰਤਾਂ ਨੂੰ ਇਨਸਾਨ ਨਹੀਂ ਸਮਝਦਾ ਤਾਲਿਬਾਨ, ਅੱਖਾਂ ਕੱਢ ਕੇ ਕੁੱਤਿਆਂ ਨੂੰ ਖਵਾਉਂਦੈ ਉਨ੍ਹਾਂ ਦੀਆਂ ਲਾਸ਼ਾਂ

aurta1

ਨਵੀਂ ਦਿੱਲੀ (ਇੰਟ.)- ਤਾਲਿਬਾਨੀ (Taliban) ਜ਼ੁਲਮ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ ਇਸ ਨੂੰ ਸਹੀ ਤਰੀਕੇ ਨਾਲ ਉਹੀ ਲੋਕ ਸਮਝ ਸਕਦੇ ਹਨ ਜੋ ਉਸ ਵਿਚੋਂ ਲੰਘਦੇ ਹਨ। ਤਾਲਿਬਾਨੀਆਂ (Talibanis) ਦੀ ਬੇਰਹਿਮੀ ਦੀ ਹੱਦ ਉਦੋਂ ਵੀ ਨਹੀਂ ਮੁਕਦੀ ਜਦੋਂ ਉਹ ਔਰਤਾਂ ਦੀਆਂ ਅੱਖਾਂ ਤੱਕ ਕੱਢ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ (Deaths) ਨੂੰ ਕੁੱਤਿਆਂ ਨੂੰ ਖਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਹੀ ਕਰੂਰ ਜ਼ੁਲਮਾਂ ਵਿਚੋਂ ਲੰਘੀ ਅਫਗਾਨੀ ਮਹਿਲਾ (Afghani ladies) ਨੇ ਅਫਗਾਨਿਸਤਾਨ (Afghanistan) ਵਿਚ ਔਰਤਾਂ ਨਾਲ ਹੋਏ ਜ਼ੁਲਮਾਂ ਦੀ ਕਹਾਣੀ ਸੁਣਾਈ ਹੈ, ਉਹ ਮਜ਼ਬੂਤ ਦਿਲ ਵਾਲਿਆਂ ਨੂੰ ਵੀ ਭਾਵੁਕ ਕਰ ਦੇਵੇਗੀ।

Afghan woman shot, blinded, for getting a job

Read more- ਅਫਗਾਨ ਮੀਡੀਆ ਦਾ ਦਾਅਵਾ ਕਾਬੁਲ 'ਚ 150 ਭਾਰਤੀਆਂ ਨੂੰ ਤਾਲਿਬਾਨ ਨੇ ਕੀਤਾ ਅਗਵਾ

ਔਰਤਾਂ ਨੂੰ ਲੈ ਕੇ ਨਰਮੀ ਵਰਤਣ ਦੀਆਂ ਗੱਲਾਂ ਕਰਨ ਵਾਲੇ ਤਾਲਿਬਾਨ ਦੀ ਹਕੀਕਤ ਤੋਂ ਦੁਨੀਆ ਮੂੰਹ ਨਹੀਂ ਫੇਰ ਸਕਦੀ ਅਤੇ ਹਕੀਕਤ ਇਹ ਹੀ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ’ਤੇ ਤਾਲਿਬਾਨ ਔਰਤਾਂ ’ਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਤਾਜ਼ਾ ਮਾਮਲੇ ਵਿਚ ਗਜਨੀ ਸੂਬੇ ਦੀ 33 ਸਾਲਾ ਖਤੇਰਾ ਹਾਸ਼ਮੀ ਨੇ ਜੋ ਹੱਡਬੀਤੀ ਦੁਨੀਆ ਦੇ ਸਾਹਮਣੇ ਰੱਖੀ ਹੈ, ਉਹ ਸਰੀਰ ਵਿਚ ਕੰਬਣੀ ਪੈਦਾ ਕਰਨ ਲਈ ਕਾਫ਼ੀ ਹੈ। ਦਰਅਸਲ ਗਜਨੀ ਸੂਬੇ ਦੀ ਰਹਿਣ ਵਾਲੀ 33 ਸਾਲਾ ਖਤੇਰਾ ਹਾਸ਼ਮੀ  ਨੇ ਅਫ਼ਗਾਨਿਸਤਾਨ ਦੀ ਧਰਤੀ ’ਤੇ ਤਾਲਿਬਾਨੀਆਂ ਵੱਲੋਂ ਕੀਤੀ ਜਾ ਰਹੀ ਉਸ ਬੇਰਹਿਮੀ ਨੂੰ ਬਿਆਨ ਕੀਤਾ ਹੈ, ਜੋ ਕਿਸੇ ਦੇ ਵੀ ਨਾ ਸਿਰਫ਼ ਰੌਂਗਟੇ ਖੜ੍ਹੇ ਕਰ ਸਕਦੀ ਹੈ, ਸਗੋਂ ਦਿਲੋ-ਦਿਮਾਗ਼ ਨੂੰ ਝੰਝੋੜ ਦੇਣ ਵਾਲੀ ਹੈ।

Far away from Taliban but unable to forget trauma | Delhi News - Times of  India

Read more- ਅਫਗਾਨਿਸਤਾਨ : ਏਅਰਫੋਰਸ ਦੇ ਸੀ-130ਜੇ ਜਹਾਜ਼ ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਭਰੀ ਉਡਾਣ 

ਆਪਣੀ ਆਪਬੀਤੀ ਬਿਆਨ ਕਰਦੇ ਹੋਏ ਖਤੇਰਾ ਹਾਸ਼ਮੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਲਿਬਾਨੀ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰੀ, ਜਿਸ ਵਿਚ ਉਹ ਵਾਲ-ਵਾਲ ਬੱਚ ਗਈ। ਖਤੇਰਾ ਕਹਿੰਦੀ ਹੈ ਕਿ ਅਫ਼ਗਾਨਿਸਤਾਨ ਵਿਚ ਹੁਣ ਮਨੁੱਖੀ ਅਧਿਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ, ਕਿਉਂਕਿ ਤਾਲਿਬਾਨੀ ਰਾਜ ਵਿਚ ਅਫ਼ਗਾਨੀ ਬੀਬੀਆਂ ਨੂੰ ਮਾਸ ਦੇ ਟੁੱਕੜੇ ਤੋਂ ਜ਼ਿਆਦਾ ਕੁੱਝ ਨਹੀਂ ਸਮਝਿਆ ਜਾ ਰਿਹਾ। ਅਫ਼ਗਾਨੀ ਬੀਬੀਆਂ ਨੂੰ ਤਾਲਿਬਾਨੀਆਂ ਨੂੰ ਜਦੋਂ ਸਜ਼ਾ ਦੇਣੀ ਹੁੰਦੀ ਹੈ ਤਾਂ ਉਹ ਉਨ੍ਹਾਂ ਨਾਲ ਨਾ ਸਿਰਫ਼ ਬਦਸਲੂਕੀ ਕਰਦੇ ਹਨ, ਸਗੋਂ ਉਨ੍ਹਾਂ ਦੇ ਸਰੀਰ ਦੇ ਟੋਟੇ ਕਰ, ਕੁੱਤਿਆਂ ਨੂੰ ਪਾ ਦਿੱਤੇ ਜਾਂਦੇ ਹਨ। ਤਾਲਿਬਾਨੀਆਂ ਲਈ ਔਰਤਾਂ ਸਿਰਫ਼ ਮਾਸ ਦਾ ਪੁਤਲਾ ਹਨ, ਜਿਨ੍ਹਾਂ ਦੇ ਸਰੀਰ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ। ਤਾਲਿਬਾਨ ਦੇ ਹਮਲੇ ਵਿਚ ਖਤੇਰਾ ਦੀਆਂ ਅੱਖਾਂ ਕੱਢ ਲਈਆਂ ਗਈਆਂ ਸਨ। ਫਿਲਹਾਲ ਉਹ ਨਵੀਂ ਦਿੱਲੀ ਵਿਚ 2020 ਤੋਂ ਇਲਾਜ਼ ਲਈ ਪਤੀ ਅਤੇ ਬੱਚਿਆਂ ਨਾਲ ਰਹਿ ਰਹੀ ਹੈ।

In The Market