LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਸਰਕਾਰੀ ਸਕੀਮ ਦਾ ਤੁਸੀਂ ਵੀ ਚੁੱਕੋ ਫਾਇਦਾ, ਪਤੀ-ਪਤਨੀ ਨੂੰ ਮਿਲੇਗੀ 10,000 ਪੈਨਸ਼ਨ

4jan 9

ਨਵੀਂ ਦਿੱਲੀ : ਸਰਕਾਰੀ ਪੈਨਸ਼ਨ ਯੋਜਨਾ 'ਅਟਲ ਪੈਨਸ਼ਨ ਯੋਜਨਾ' (Atal Pension Yojana) ਨਾਲ ਜੁੜ ਕੇ ਪਤੀ-ਪਤਨੀ ਦੋਵੇਂ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ। ਸਰਕਾਰ ਇਸ ਦੀ ਪੂਰੀ ਗਾਰੰਟੀ ਦਿੰਦੀ ਹੈ। ਜੇਕਰ ਤੁਹਾਨੂੰ ਬੁਢਾਪੇ ਵਿੱਚ ਹਰ ਮਹੀਨੇ 5 ਹਜ਼ਾਰ ਰੁਪਏ ਮਿਲਦੇ ਹਨ ਅਤੇ ਤੁਹਾਡੀ ਪਤਨੀ ਨੂੰ ਵੀ 5 ਹਜ਼ਾਰ ਪੈਨਸ਼ਨ ਮਿਲਦੀ ਹੈ ਤਾਂ ਤੁਹਾਨੂੰ ਆਰਥਿਕ ਤੌਰ 'ਤੇ ਵੱਡੀ ਰਾਹਤ ਮਿਲੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ, ਤਾਂ ਤੁਸੀਂ ਇਸ ਸਕੀਮ ਦਾ ਲਾਭ ਨਹੀਂ ਲੈ ਸਕੋਗੇ। ਇਸ ਲਈ, ਜੇਕਰ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈ, ਤਾਂ ਤੁਸੀਂ ਬੁਢਾਪੇ ਵਿੱਚ ਆਮਦਨੀ ਲਈ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹੋ। ਭਾਰਤ ਦਾ ਕੋਈ ਵੀ ਨਾਗਰਿਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਅਤੇ ਵੱਧ ਤੋਂ ਵੱਧ 5000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ।

Also Read : PM ਮੋਦੀ ਦੀ ਰੈਲੀ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਰੱਖੀਆਂ ਵੱਡੀਆਂ ਮੰਗਾਂ

ਹਰ ਮਹੀਨੇ ਗਾਰੰਟੀਸ਼ੁਦਾ ਪੈਨਸ਼ਨ

ਕੇਂਦਰ ਸਰਕਾਰ ‘ਅਟਲ ਪੈਨਸ਼ਨ ਯੋਜਨਾ’ ਤਹਿਤ ਹਰ ਮਹੀਨੇ ਪੈਨਸ਼ਨ ਦੀ ਗਰੰਟੀ ਦਿੰਦੀ ਹੈ। ਮੋਦੀ ਸਰਕਾਰ ਵੱਲੋਂ ਮਈ-2015 ਵਿੱਚ ਅਟਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਨਾਲ ਜੁੜ ਕੇ ਤੁਸੀਂ ਹਰ ਮਹੀਨੇ ਘੱਟੋ-ਘੱਟ 1000 ਰੁਪਏ ਅਤੇ ਵੱਧ ਤੋਂ ਵੱਧ 5 ਹਜ਼ਾਰ ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। 60 ਸਾਲ ਦੀ ਉਮਰ ਵਿੱਚ ਪੈਨਸ਼ਨ ਮਿਲੇਗੀ।ਜੇਕਰ ਤੁਹਾਡੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ, ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਸਕੀਮ ਤਹਿਤ ਪੈਨਸ਼ਨ ਲੈਣ ਲਈ ਘੱਟੋ-ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਹੋਵੇਗਾ। 60 ਸਾਲ ਦੀ ਉਮਰ ਤੱਕ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਨਾ ਹੋਵੇਗਾ।

Also Read : ਲੁਧਿਆਣਾ ਰੇਲਵੇ ਕੁਆਰਟਰ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀਆਂ 4 ਲਾਸ਼ਾਂ, ਮ੍ਰਿਤਕਾਂ 'ਚ 2 ਸਾਲਾ ਬੱਚੀ ਵੀ

ਜੇਕਰ 18 ਸਾਲ ਦਾ ਨੌਜਵਾਨ ਅਟਲ ਪੈਨਸ਼ਨ ਯੋਜਨਾ ਵਿੱਚ ਸ਼ਾਮਲ ਹੁੰਦਾ ਹੈ, ਅਤੇ ਉਸਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਈ ਹਰ ਮਹੀਨੇ 210 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਦੇ ਨਾਲ ਹੀ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਈ 18 ਸਾਲ ਦੇ ਨੌਜਵਾਨਾਂ ਨੂੰ ਹਰ ਮਹੀਨੇ 42 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਨਿਵੇਸ਼ ਕੀਤਾ ਗਿਆ ਪੈਸਾ ਡੁੱਬਦਾ ਨਹੀਂ ਹੈ।

Also Read : ਪਤਨੀ ਦੇ ਮੁੰਡਿਆਂ ਦੇ ਸੈਲੂਨ 'ਚ ਕੰਮ ਕਰਨ ਤੋਂ ਨਾਰਾਜ਼ ਪਤੀ ਚੁੱਕਿਆ ਖੌਫਨਾਕ ਕਦਮ

ਨਹੀਂ ਡੁੱਬਦਾ ਨਿਵੇਸ਼ ਦਾ ਪੈਸਾ

ਜੇਕਰ ਨਿਵੇਸ਼ਕ 60 ਸਾਲ ਦੀ ਉਮਰ ਤੋਂ ਪਹਿਲਾਂ ਆਪਣੀ ਰਕਮ ਕਢਵਾਉਣਾ ਚਾਹੁੰਦਾ ਹੈ ਤਾਂ ਇਹ ਕੁਝ ਖਾਸ ਹਾਲਤਾਂ ਵਿੱਚ ਸੰਭਵ ਹੈ। ਦੂਜੇ ਪਾਸੇ ਜੇਕਰ ਪਤੀ ਦੀ ਮੌਤ 60 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਪਤਨੀ ਨੂੰ ਪੈਨਸ਼ਨ ਦੀ ਸਹੂਲਤ ਮਿਲੇਗੀ। ਪਤੀ-ਪਤਨੀ ਦੋਵਾਂ ਦੀ ਮੌਤ ਹੋਣ 'ਤੇ ਨਾਮਜ਼ਦ ਵਿਅਕਤੀ ਨੂੰ ਪੂਰਾ ਪੈਸਾ ਵਾਪਸ ਮਿਲੇਗਾ।ਅਟਲ ਪੈਨਸ਼ਨ ਯੋਜਨਾ ਦੇ ਤਹਿਤ ਖਾਤਾ ਖੋਲ੍ਹਣ ਲਈ, ਤੁਹਾਡੇ ਕੋਲ ਬੈਂਕ ਜਾਂ ਡਾਕਖਾਨੇ ਵਿੱਚ ਖਾਤਾ ਹੋਣਾ ਚਾਹੀਦਾ ਹੈ।

Also Read : ਭਾਰਤ ਸਰਕਾਰ ਨੂੰ ਵੱਡਾ ਝਟਕਾ, ਕੈਨੇਡਾ 'ਚ Air India ਦੀ ਜਾਇਦਾਦ ਜ਼ਬਤ

ਇਸਦੇ ਲਈ ਆਧਾਰ ਕਾਰਡ ਅਤੇ ਐਕਟਿਵ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਇਸ ਸਕੀਮ ਵਿੱਚ ਪੈਸੇ ਜਮ੍ਹਾ ਕਰਨ ਲਈ ਮਹੀਨਾਵਾਰ, ਤਿਮਾਹੀ ਅਤੇ ਛਿਮਾਹੀ ਸਹੂਲਤ ਉਪਲਬਧ ਹੈ। ਨਾਲ ਹੀ ਆਟੋ ਡੈਬਿਟ ਸਹੂਲਤ ਵੀ ਉਪਲਬਧ ਹੈ ਯਾਨੀ ਪੈਸੇ ਤੁਹਾਡੇ ਖਾਤੇ ਵਿੱਚੋਂ ਆਪਣੇ ਆਪ ਕੱਟ ਲਏ ਜਾਣਗੇ।ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਕੇ, ਤੁਸੀਂ ਪੈਨਸ਼ਨ ਦੇ ਨਾਲ-ਨਾਲ ਟੈਕਸ ਵੀ ਬਚਾ ਸਕਦੇ ਹੋ। ਇਸ ਸਕੀਮ ਵਿੱਚ ਨਿਵੇਸ਼ ਕਰਕੇ, ਤੁਸੀਂ 1.5 ਲੱਖ ਰੁਪਏ ਤੱਕ ਦਾ ਟੈਕਸ ਬਚਾ ਸਕਦੇ ਹੋ। ਇਹ ਛੋਟ ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ ਉਪਲਬਧ ਹੈ।

In The Market