LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਕਲਤਕਾਂਡ ਮਾਮਲੇ 'ਚ SIT ਵੱਲੋਂ 50 ਤੋਂ ਵਧੇਰੇ ਕਿਸਾਨਾਂ ਨੂੰ ਕੀਤਾ ਗਿਆ ਤਲਬ

19o1

ਲਖੀਮਪੁਰ : ਲਖੀਮਪੁਰ ਖੇੜੀ ਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (SIT) ਨੇ ਸਥਾਨਕ ਕਿਸਾਨਾਂ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। 3 ਅਕਤੂਬਰ ਨੂੰ ਲਖੀਮਪੁਰ ਖੇੜੀ ਵਿਚ ਹੋਈ ਹਿੰਸਾ ਦੌਰਾਨ ਤਿੰਨ ਭਾਜਪਾ ਵਰਕਰਾਂ ਦੀ ਕਥਿਤ ਤੌਰ ਉੱਤੇ ਕੁੱਟਮਾਰ ਕਰਕੇ ਹੱਤਿਆ ਦੇ ਮਾਮਲੇ ਵਿਚ ਐੱਫਆਈਆਰ ਦੇ ਸਬੰਧ ਵਿਚ ਐੱਸਆਈਟੀ ਨੇ 50 ਤੋਂ ਵਧੇਰੇ ਕਿਸਾਨਾਂ ਨੂੰ ਤਲਬ ਕੀਤਾ ਹੈ।

Also Read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ,ਸੁਣੋ ਕੀ ਕਿਹਾ ?

Also Read : ਪੰਜਾਬ ਚੋਣਾਂ ਤੋਂ ਪਹਿਲਾਂ ਹਮਲੇ ਕਰਵਾ ਸਕਦਾ ਹੈ ISI, ਸੁਰੱਖਿਆ ਏਜੰਸੀਆਂ ਨੂੰ ਮਿਲਿਆ ਵੱਡਾ ਅਲਰਟ

ਐੱਸਆਈਟੀ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਦੇ ਚਾਰ ਸਹਿਯੋਗੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਦੋਸ਼ੀਆਂ ਵਿਚ ਸੁਮਿਤ ਜੈਸਵਾਲ ਵੀ ਸ਼ਾਮਲ ਹੈ, ਜਿਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਦੇ ਕਾਫਿਲੇ ਵਲੋਂ ਕਥਿਤ ਤੌਰ ਉੱਤੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਕੁਚਲਣ ਦੇ ਬਾਅਦ ਉਹ ਫਰਾਰ ਹੋ ਗਿਆ ਸੀ।

Also Read : ਪੰਜਾਬ ਚੋਣਾਂ ਤੋਂ ਪਹਿਲਾਂ ਹਮਲੇ ਕਰਵਾ ਸਕਦਾ ਹੈ ISI, ਸੁਰੱਖਿਆ ਏਜੰਸੀਆਂ ਨੂੰ ਮਿਲਿਆ ਵੱਡਾ ਅਲਰਟ

ਲਖੀਮਪੁਰ ਖੇੜੀ ਹਿੰਸਾ ਦੇ ਕਥਿਤ ਤੌਰ ਉੱਤੇ ਵਾਇਰਲ ਇਕ ਵੀਡੀਓ ਵਿਚ ਜੈਸਵਾਲ ਨੀਲੇ ਰੰਗ ਦੇ ਕੁੜਤੇ ਵਿਚ ਕਿਸਾਨਾਂ ਨੂੰ ਕੁਚਲਣ ਵਾਲੀ ਐੱਸਯੂਵੀ ਥਾਰ ਵਿਚੋਂ ਬਾਹਰ ਨਿਕਲਦੇ ਹੋਏ ਦਿਖਾਈ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨਿਊਜ਼ ਚੈਨਲਾਂ ਨੂੰ ਇੰਟਰਵਿਊ ਦਿੱਤੇ। ਜਿਸ ਦਿਨ ਐੱਸਆਈਟੀ ਬਣੀ, ਉਹ ਅਚਾਨਕ ਲਾਪਤਾ ਹੋ ਗਿਆ। ਜੈਸਵਾਲ ਭਾਜਪਾ ਵਰਕਰ ਤੇ ਲਖੀਮਪੁਰ ਸ਼ਹਿਰ ਦੇ ਵਾਰਜ ਮੈਂਬਰ ਹਨ। ਮਾਮਲੇ ਵਿਚ ਐੱਸਆਈਟੀ ਨੇ ਕੁੱਲ 10 ਗ੍ਰਿਫਤਾਰੀਆਂ ਕੀਤੀਆਂ ਹਨ।

Also Read : ਭਾਰਤੀ ਫੌਜ ਨੇ ਰਾਜੌਰੀ 'ਚ ਢੇਰ ਕੀਤੇ 6 ਅੱਤਵਾਦੀ, ਹੁਣ ਵੀ ਐਨਕਾਊਂਟਰ ਜਾਰੀ

ਵਿਸ਼ੇਸ਼ ਪ੍ਰੋਸੀਕਿਊਸ਼ਨ ਅਧਿਕਾਰੀ ਐੱਸਪੀ ਯਾਦਵ ਨੇ ਕਿਹਾ ਕਿ ਚਾਰਾਂ ਦੋਸ਼ੀਆਂ ਨੂੰ ਮੰਗਲਵਾਰ ਨੂੰ ਰਿਮਾਂਡ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਕਿਉਂਕਿ ਛੁੱਟੀ ਦੇ ਕਾਰਨ ਲਗਾਤਾਰ ਅਦਾਲਤ ਬੰਦ ਰਹੇਗੀ। ਉਨ੍ਹਾਂ ਨੇ ਕਿਹਾ ਕਿ ਐੱਸਆਈਟੀ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਲੋੜ ਪੈਣ ਉੱਤੇ ਰਿਮਾਂਡ ਦੀ ਵੀ ਮੰਗ ਕਰ ਸਕਦੀ ਹੈ।

In The Market