LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਿੰਦਾ ਸ.ੜ ਗਏ ਪਰਿਵਾਰ ਦੇ ਸੱਤ ਮੈਂਬਰ: ਸੀਐਨਜੀ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਮਗਰੋਂ ਲੱਗੀ ਅੱ.ਗ, ਮਦਦ ਲਈ ਕੁਰਲਾਉਂਦਾ ਰਿਹਾ ਪਰਿਵਾਰ, ਕੋਈ ਨਹੀਂ ਬਹੁੜਿਆ 

merut acc

ਮੇਰਠ : ਰਾਜਸਥਾਨ ਦੇ ਸੀਕਰ ਵਿੱਚ ਬੇਹੱਦ ਭਿਆਨਕ ਹਾਦਸਾ ਵਾਪਰਿਆ। ਰੂੰ ਨਾਲ ਭਰੇ ਸੀਐਨਜੀ ਟਰੱਕ ਤੇ ਕਾਰ ਵਿਚਾਲੇ ਟੱਕਰ ਹੋ ਗਈ। ਟਰੱਕ ਅਤੇ ਕਾਰ ਦੋਵੇਂ ਸੀ.ਐਨ.ਜੀ. ਸੀ। ਟਰੱਕ ਰੂੰ ਨਾਲ ਭਰਿਆ ਹੋਇਆ ਸੀ। ਟਕਰਾਉਣ ਮਗਰੋਂ ਕਾਰ ਨੂੰ ਅੱਗ ਲੱਗ ਗਈ, ਇਸ ਨੇ ਟਰੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤੇਜ਼ ਅੱਗ ਨੇ ਟਰੱਕ ਅਤੇ ਕਾਰ ਨੂੰ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ।
ਸੀਐਨਜੀ ਮੌਜੂਦ ਹੋਣ ਕਾਰਨ ਦੋਵਾਂ ਵਿੱਚ ਤੇਜ਼ੀ ਨਾਲ ਅੱਗ ਲੱਗ ਗਈ। ਕਾਰ ਵਿਚ ਸਵਾਰ ਜੋੜੇ ਅਤੇ ਉਨ੍ਹਾਂ ਦੀਆਂ ਦੋ ਧੀਆਂ ਸਮੇਤ ਸੱਤ ਲੋਕ ਜ਼ਿੰਦਾ ਸੜ ਗਏ।
ਜਾਣਕਾਰੀ ਅਨੁਸਾਰ ਇਹ ਸਾਰੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਸਾਲਾਸਰ ਬਾਲਾਜੀ ਮੰਦਰ ਵਿਚ ਦਰਸ਼ਨ ਕਰਨ ਲਈ ਗਏ ਸਨ। ਐਤਵਾਰ ਦੁਪਹਿਰ ਹੋਏ ਇਸ ਹਾਦਸੇ ਤੋਂ ਬਾਅਦ ਰਾਜਮਾਰਗ ’ਤੇ ਲਗਪਗ ਦੋ ਘੰਟੇ ਤੱਕ ਜਾਮ ਲੱਗਾ ਰਿਹਾ। ਕਾਰ ਵਿਚ ਗੈਸ ਕਿੱਟ ਲੱਗੀ ਸੀ। ਟਰੱਕ ਵਿਚ ਰੂੰ ਭਰਿਆ ਹੋਇਆ ਸੀ।
ਫਤਹਿਪੁਰ ਪੁਲਿਸ ਥਾਣਾ ਅਧਿਕਾਰੀ ਨੇ ਦੱਸਿਆ ਕਿ ਟਰੱਕ ਤੇ ਕਾਰ ਵਿਚ ਲੱਗੀ ਅੱਗ ’ਤੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਜਾ ਸਕਿਆ। ਸੂਚਨਾ ਮਿਲਣ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਕਾਰ ਵਿਚ ਸੜੀਆਂ ਲਾ.ਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿਚ ਰੱਖਵਾਇਆ ਗਿਆ ਹੈ।
ਇਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਪੂਰਾ ਪਰਿਵਾਰ ਰੌਲਾ ਪਾ ਰਿਹਾ ਸੀ ਅਤੇ ਮਦਦ ਲਈ ਬੇਨਤੀ ਕਰ ਰਿਹਾ ਸੀ ਪਰ ਕੋਈ ਵੀ ਉਨ੍ਹਾਂ ਨੂੰ ਬਚਾ ਨਹੀਂ ਸਕਿਆ। ਕਾਰ ਲਾਕ ਹੋਣ 'ਤੇ ਖਿੜਕੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਮਯਾਬ ਨਹੀਂ ਹੋ ਸਕਿਆ। ਇਸ 'ਤੇ ਸਾਰੇ ਦੂਰ ਖੜ੍ਹੇ ਹੋ ਗਏ।
ਡਿਪਟੀ ਸੁਪਰਡੈਂਟ ਆਫ ਪੁਲਿਸ (ਫਤਿਹਪੁਰ ਸਰਕਲ) ਰਾਮਪ੍ਰਤਾਪ ਬਿਸ਼ਨੋਈ ਅਤੇ ਫਤਿਹਪੁਰ ਥਾਣਾ ਇੰਚਾਰਜ ਸੁਭਾਸ਼ ਬਿਜਾਰਾਨੀਆ ਨੇ ਦੱਸਿਆ ਕਿ ਸੀਐਨਜੀ ਕਾਰਨ ਸੈਂਟਰੋ ਕਾਰ ਅਤੇ ਟਰੱਕ ਦੋਵਾਂ ਨੂੰ ਬਹੁਤ ਤੇਜ਼ੀ ਨਾਲ ਅੱਗ ਲੱਗ ਗਈ। ਇਸ ਕਾਰਨ ਟਰੱਕ ਵਿੱਚ ਲੱਦਿਆ ਨਰਮੇ ਨੂੰ ਵੀ ਅੱਗ ਲੱਗ ਗਈ। ਅੱਗ ਲੱਗਦੇ ਹੀ ਟਰੱਕ ਦਾ ਡਰਾਈਵਰ ਟਰੱਕ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਜਿਵੇਂ ਹੀ ਡੀਐਮ ਦੀਪਕ ਮੀਨਾ ਨੂੰ ਘਟਨਾ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਸੀਕਰ ਅਤੇ ਫਤਿਹਪੁਰ ਵਿੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਹਾਦਸੇ ਦੀ ਜਾਣਕਾਰੀ ਲਈ। ਉਨ੍ਹਾਂ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਏਡੀਐਮ ਸਿਟੀ ਬ੍ਰਜੇਸ਼ ਕੁਮਾਰ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਹੈ।

ਹਾਦਸੇ ਵਿਚ ਮਾਰੇ ਗਏ ਲੋਕ

1. ਮਹੇਸ਼ ਬਿੰਦਲ ਦੀ ਪਤਨੀ ਮੰਜੂਬਿੰਦਲ (58 ਸਾਲ)

2. ਹਾਰਦਿਕ ਬਿੰਦਲ (35 ਸਾਲ) ਪੁੱਤਰ ਮਹੇਸ਼ ਬਿੰਦਲ

3. ਸਵਾਤੀ ਬਿੰਦਲ (32 ਸਾਲ), ਹਾਰਦਿਕ ਬਿੰਦਲ ਦੀ ਪਤਨੀ

4. ਹਾਰਦਿਕ ਬਿੰਦਲ ਦੀ ਬੇਟੀ ਸੁਦੀਕਸ਼ਾ (5 ਸਾਲ)

5. ਰਿਤੀਕਸ਼ਾ (2.5 ਸਾਲ) ਹਾਰਦਿਕ ਬਿੰਦਲ ਦੀ ਬੇਟੀ

6. ਨੀਲਮ ਗੋਇਲ (55 ਸਾਲ) ਮੁਕੇਸ਼ ਗੋਇਲ ਦੀ ਪਤਨੀ

7. ਆਸ਼ੂਤੋਸ਼ ਗੋਇਲ (35 ਸਾਲ) ਪੁੱਤਰ ਮੁਕੇਸ਼ ਗੋਇਲ

In The Market