LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IB Recruitment 2024 : ਇੰਟੈਲੀਜੈਂਸ ਬਿਊਰੋ 'ਚ 226 ਪੋਸਟਾਂ ਉੱਤੇ ਭਰਤੀ, ਕਰੋ ਜਲਦ ਅਪਲਾਈ

hybnvc5236999

IB Recruitment 2024 :  ਇੰਟੈਲੀਜੈਂਸ ਬਿਊਰੋ 'ਚ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਵੱਡੀ ਖਬਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਖੁਫੀਆ ਬਿਊਰੋ 'ਚ ਸੁਰੱਖਿਆ ਸਹਾਇਕ (SA/MT) ਤੇ ਮਲਟੀ-ਟਾਸਕਿੰਗ ਸਟਾਫ (MTS) ਅਤੇ ਫਿਰ ਸਹਾਇਕ ਕੇਂਦਰੀ ਖੁਫੀਆ ਅਧਿਕਾਰੀ (ACIO) ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਹਾਲ ਹੀ 'ਚ 15 ਦਸੰਬਰ ਨੂੰ ਪੂਰੀ ਕਰਨ ਤੋਂ ਬਾਅਦ ਇਕ ਹੋਰ ਨਵੀਂ ਭਰਤੀ ਕੱਢੀ ਗਈ ਹੈ। ਇਹ ਨਵੀਂ ਭਰਤੀ ਇੰਟੈਲੀਜੈਂਸ ਬਿਊਰੋ ਵਿਚ ACIO ਤਕਨੀਕੀ ਅਸਾਮੀਆਂ ਲਈ ਹੈ ਜਿਸ ਤਹਿਤ ਕੰਪਿਊਟਰ ਸਾਇੰਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ 'ਚ ਕੁੱਲ 226 ACIO (ਤਕਨੀਕੀ) ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।

ਅਪਲਾਈ 23 ਦਸੰਬਰ ਤੋਂ 12 ਜਨਵਰੀ ਤਕ

ਇੰਟੈਲੀਜੈਂਸ ਬਿਊਰੋ ਦੁਆਰਾ 226 ACIO (ਤਕਨੀਕੀ) ਅਸਾਮੀਆਂ ਦੀ ਨਵੀਂ ਭਰਤੀ ਲਈ ਅਰਜ਼ੀ ਦੇਣ ਦੇ ਇੱਛੁਕ ਉਮੀਦਵਾਰ ਗ੍ਰਹਿ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ mha.gov 'ਤੇ ਐਕਟੀਵੇਟ ਕੀਤੇ ਜਾਣ ਵਾਲੇ ਲਿੰਕ ਨਾਲ ਸਬੰਧਤ ਐਪਲੀਕੇਸ਼ਨ ਪੇਜ 'ਤੇ ਜਾ ਕੇ ਅਪਲਾਈ ਕਰਨ ਦੇ ਯੋਗ ਹੋਣਗੇ। .'ਚ ਬਿਨੈ-ਪੱਤਰ ਦੀ ਪ੍ਰਕਿਰਿਆ 23 ਦਸੰਬਰ 2023 ਤੋਂ ਸ਼ੁਰੂ ਹੋਣ ਵਾਲੀ ਹੈ ਤੇ ਉਮੀਦਵਾਰ ਆਖਰੀ ਮਿਤੀ 12 ਜਨਵਰੀ 2024 ਤਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਅਰਜ਼ੀ ਦੀ ਫੀਸ 200 ਰੁਪਏ ਹੈ ਜਿਸ ਦਾ ਭੁਗਤਾਨ ਆਨਲਾਈਨ ਮੋਡ ਰਾਹੀਂ ਕਰਨਾ ਪੈਂਦਾ ਹੈ।

ਇੰਟੈਲੀਜੈਂਸ ਬਿਊਰੋ 'ਚ ACIO (ਤਕਨੀਕੀ) ਦੀਆਂ ਅਸਾਮੀਆਂ ਦੀ ਨਵੀਂ ਭਰਤੀ ਲਈ ਸਿਰਫ਼ ਉਹ ਉਮੀਦਵਾਰ ਹੀ ਅਪਲਾਈ ਕਰਨ ਦੇ ਯੋਗ ਹੋਣਗੇ ਜਿਨ੍ਹਾਂ ਨੇ 2021, 2022 ਜਾਂ 2023 'ਚ GATE ਪ੍ਰੀਖਿਆ ਪਾਸ ਕੀਤੀ ਹੈ। ਨਾਲ ਹੀ ਸਬੰਧਤ ਟ੍ਰੇਡ 'ਚ BE/B.Tech ਜਾਂ ਮਾਸਟਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ।

In The Market