LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ 'ਚ 4 ਲੇਨ ਦੇ 1.08 ਕਿਲੋਮੀਟਰ ਲੰਬੇ ਰਾਮਬਨ ਵਾਇਆਡਕਟ ਪੁਲ਼ ਦਾ ਸਫ਼ਲਤਾਪੂਰਵਕ ਨਿਰਮਾਣ, ਇੱਕ ਜ਼ਿਕਰਯੋਗ ਉਪਲਬਧੀ: ਨਿਤਿਨ ਗਡਕਰੀ

nbh8852000369

ਨਵੀਂ ਦਿੱਲੀ: ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਗਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੋਸਟ ਕੀਤੇ ਗਏ ਸੰਦੇਸ਼ਾਂ ਵਿੱਚ ਕਿਹਾ ਕਿ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ 4 ਲੇਨ ਵਾਲੇ 1.08 ਕਿਲੋਮੀਟਰ ਲੰਬੇ ਰਾਮਬਨ ਵਾਇਆਡਕਟ ਦਾ ਨਿਰਮਾਣ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ, ਜੋ ਕਿ ਇੱਕ ਜ਼ਿਕਰਯੋਗ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ 328 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪ੍ਰੋਜੈਕਟ ਰਾਸ਼ਟਰੀ ਰਾਗਮਾਰਗ-44 ਦੇ ਉਧਮਪੁਰ-ਰਾਮਬਨ ਸੈਕਸ਼ਨ ’ਤੇ ਸਥਿਤ ਹੈ।

ਗਡਕਰੀ ਨੇ ਕਿਹਾ ਕਿ ਇਹ ਵਿਸ਼ੇਸ਼ ਪੁਲ਼ 26 ਸੈਕਸ਼ਨਾਂ ਨਾਲ ਬਣਿਆ ਹੈ ਅਤੇ ਇਸ ਦੀ ਸੰਰਚਨਾ ਵਿੱਚ ਕੰਕ੍ਰੀਟ ਅਤ ਸਟੀਲ ਗਰਡਰਸ ਦਾ ਉਪਯੋਗ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪੂਰਾ ਹੋਣ ਨਾਲ ਰਾਮਬਨ ਬਜ਼ਾਰ ਵਿੱਚ ਪਹਿਲਾਂ ਲੱਗਣ ਵਾਲੇ ਵਾਹਨਾਂ ਦੀ ਭੀੜ ਕਾਫੀ ਹੱਦ ਤੱਕ ਘੱਟ ਹੋ ਗਈ ਹੈ ਅਤੇ ਟ੍ਰੈਫਿਕ ਦਾ ਪ੍ਰਵਾਹ ਅਸਾਨ ਹੋ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਦੇ ਅਨੁਰੂਪ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ ਉਤਕ੍ਰਿਸ਼ਟਤਮ ਰਾਜਮਾਰਗ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਿਕ ਉਪਲਬਧੀ ਨਾਲ ਨਾ ਕੇਵਲ ਖੇਤਰ ਦੀ ਆਰਥਿਕ ਸਮ੍ਰਿੱਧੀ ਨੂੰ ਹੁਲਾਰਾ ਮਿਲੇਗਾ ਬਲਕਿ ਇੱਕ ਟੌਪ ਪੱਧਰੀ ਟੂਰਿਸਟ ਸਥਾਨ ਦੇ ਰੂਪ ਵਿੱਚ ਇਸ ਦਾ ਆਕਰਸ਼ਣ ਵੀ ਵਧੇਗਾ।

In The Market