ਰਾਮ ਰਹੀਮ ‘ਤੇ ਹਰਿਆਣਾ ਸਰਕਾਰ ਮਿਹਰਬਾਨ: ਮੁੜ ਮਿਲੀ ਇਕ ਮਹੀਨੇ ਦੀ ਪੈਰੋਲ

ਰੋਹਤਕ : ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹਰਿਆਣਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਵੱਲੋਂ ਪੈਰੋਲ ਦੇ ਦਿੱਤੀ ਗਈ…

ਰੋਹਤਕ : ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹਰਿਆਣਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਵੱਲੋਂ ਪੈਰੋਲ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਸਵੇਰੇ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਅਤੇ ਭਾਰੀ ਸੁਰੱਖਿਆ ਵਿਚਕਾਰ ਉਹ ਜੇਲ੍ਹ ਤੋਂ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪੈਰੋਲ ਦੀ ਮਿਆਦ ਦੌਰਾਨ ਯੂ. ਪੀ. ਦੇ ਬਾਗਪਤ ਆਸ਼ਰਮ ‘ਚ ਰਹੇਗਾ।

Also Read: ਲਾਰੈਂਸ ਤੇ ਗੋਲਡੀ ਸਣੇ 5 ਗੈਂਗਸਟਰਾਂ ਨੇ ਰਚੀ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼, ਵਿਦੇਸ਼ ਤੋਂ ਆਪ੍ਰੇਟ ਕੀਤੇ ਗੁਰਗੇ

 

ਜਾਣਕਾਰੀ ਮੁਤਾਬਕ ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੇ ਇਕ ਮਹੀਨੇ ਦੀ ਪੈਰੋਲ ਮੰਗੀ ਸੀ। ਇਸ ਦੌਰਾਨ ਉਹ ਹਰਿਆਣਾ ਦੀ ਥਾਂ ਯੂ. ਪੀ. ਦੇ ਬਾਗਪਤ ‘ਚ ਰਹੇਗਾ। ਇਸ ਤੇ ਯੂ. ਪੀ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਬਾਗਪਤ ‘ਚ ਰਾਮ ਰਹੀਮ ਦੇ ਪਰਿਵਾਰਿਕ ਮੈਂਬਰ ਵੀ ਉਸ ਨਾਲ ਮੁਲਾਕਾਤ ਕਰ ਸਕਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਪੰਜਾਬ ਚੋਣਾਂ ਵੇਲੇ ਫਰਲੋ ਉੱਤੇ ਜੇਲ੍ਹ ਤੋਂ ਬਾਹਰ ਨਿਕਲਿਆ ਸੀ। ਇਸ ਦੌਰਾਨ ਉਸ ਦੀ ਫਰਲੋ ਦਾ ਵਿਰੋਧ ਵੀ ਹੋਇਆ ਸੀ ਤੇ ਅਦਾਲਤ ਵਿਚ ਇਸ ਸਬੰਧੀ ਅਰਜ਼ੀ ਵੀ ਦਾਖਲ ਕੀਤੀ ਗਈ ਸੀ।

Also Read: ATM ‘ਚੋਂ ਅਚਾਨਕ 100 ਦੀ ਬਜਾਏ ਨਿਕਲਣ ਲੱਗੇ 500 ਦੇ ਨੋਟ! ਲੱਗੀਆਂ ਲੰਬੀਆਂ ਲਾਈਨਾਂ

Leave a Reply

Your email address will not be published. Required fields are marked *