LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ ਘੁੰਮਣ ਗਏ ਪੰਜਾਬੀ ਸਪੈਨਿਸ਼ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ, ਤਿੰਨ ਦਿਨ ਰਿਹਾ ਕੋਮਾ 'ਚ, ਪੁਲਿਸ ਨੇ ਵੀਡੀਓ ਕਰਵਾਈ ਡਿਲੀਟ !

spaininsh news

ਅੰਮ੍ਰਿਤਸਰ ਤੋਂ ਹਿਮਾਚਲ ਘੁੰਮਣ ਜਾਣਾ ਇਕ ਐਨਆਰਆਈ ਜੋੜੇ ਨੂੰ ਮਹਿੰਗਾ ਪੈ ਗਿਆ। ਸਪੈਨਿਸ਼ ਜੋੜੇ ਦੀ ਹਿਮਾਚਲ ਦੇ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਸਪੇਨ ਦੀ ਗੋਰੀ, ਉਸ ਦੇ ਪੰਜਾਬੀ ਘਰ ਵਾਲੇ ਅਤੇ ਦਿਓਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜ਼ਖਮੀਆਂ ਦੀ ਹਾਲਤ ਐਨੀ ਗੰਭੀਰ ਹੋ ਗਈ ਕਿ ਦੋ ਦਿਨ ਤੱਕ ਕੋਮਾ ਵਿੱਚ ਰਹੇ। ਇਸ ਤੋਂ ਪਹਿਲਾਂ ਪੰਜਾਬੀ ਤੇ ਸਿੱਖ ਵਿਅਕਤੀਆਂ ਦੀ ਹਰਿਆਣਾ ਦੇ ਕੈਥਲ ਤੇ ਬਿਹਾਰ ਵਿਚ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਸ ਦੇਈਏ ਕਿ ਇਕਦਮ ਪੰਜਾਬੀਆਂ ਨਾਲ ਹੋਰਨਾਂ ਸਟੇਟਾਂ ਵਿਚ ਵਧੀਆਂ ਘਟਨਾਵਾਂ ਨੂੰ ਮੋਹਾਲੀ ਹਵਾਈ ਅੱਡੇ ਉਤੇ ਹੋਏ ਥੱਪੜ ਕਾਂਡ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਸ ਘਟਨਾ ਤੋਂ ਬਾਅਦ ਹੀ ਇਕ ਤੋਂ ਬਾਅਦ ਇਕ ਪੰਜਾਬੀਆਂ ਨਾਲ ਹੋਰਨਾਂ ਸਟੇਟਾਂ ਵਿਚ ਕੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ।
ਜਾਣਕਾਰੀ ਦਿੰਦੇ ਹੋਏ ਜੋੜੇ ਨੇ ਦੱਸਿਆ ਕਿ ਡਲਹੌਜ਼ੀ 'ਚ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਬਹਿਸ ਹੋ ਗਈ। ਇਸ ਦੌਰਾਨ ਠੇਕੇਦਾਰ ਨੇ ਮੌਕੇ 'ਤੇ ਸੌ ਤੋਂ ਵੱਧ ਵਿਅਕਤੀ ਇਕੱਠੇ ਕਰ ਕੇ ਉਸ ਐਨਆਰਆਈ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਐਨਆਰਆਈ ਪਰਿਵਾਰ ਦਾ ਮੁਖੀ ਤੇ ਉਸ ਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਤਿੰਨ ਦਿਨ ਕੌਮਾ ਵਿਚ ਰਹੇ। ਤਿੰਨ ਦਿਨ ਬਾਅਦ ਉਸ ਨੂੰ ਹੋਸ਼ ਆਇਆ ਤੇ ਉਸ ਨੇ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ।

ਪੁਲਿਸ ਨੇ ਨਹੀਂ ਕੀਤੀ ਕੋਈ ਸੁਣਵਾਈ, ਵੀਡੀਓ ਕਰਵਾਈ ਡਿਲੀਟ

ਐਨਆਰਆਈ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਹ ਹਿਮਾਚਲ ਘੁੰਮਣ ਲਈ ਗਏ ਸਨ, ਜਿਥੇ ਇਹ ਸਾਰੀ ਘਟਨਾ ਵਾਪਰੀ। ਸਪੈਨਿਸ਼ ਔਰਤ ਨੇ ਕਿਹਾ ਕਿ ਸਾਡੀ ਇਥੇ ਕੋਈ ਸੁਰੱਖਿਆ ਨਹੀਂ ਹੈ। ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਕਿਸੇ ਨੇ ਬਚਾਇਆ ਤੱਕ ਨਹੀਂ। ਇਨ੍ਹਾਂ ਵੱਲੋਂ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਜੋ ਕਿ ਹਿਮਾਚਲ ਪੁਲਿਸ ਨੇ ਉਸ ਦੇ ਮੋਬਾਈਲ ਵਿੱਚੋਂ ਡਿਲੀਟ ਕਰ ਦਿੱਤੀ। ਉਕਤ ਔਰਤ ਨੇ ਕਿਹਾ ਕਿ ਪੁਲਿਸ ਦੇ ਦਖਲ ਕਾਰਨ ਉਨ੍ਹਾਂ ਦਾ ਬਚਾਅ ਹੋਇਆ ਪਰ ਉਨ੍ਹਾਂ ਦੀ ਸੁਣਵਾਈ ਕੋਈ ਨਹੀਂ ਹੋਈ।

ਮਾਹੌਲ ਬਹੁਤ ਖਰਾਬ : NRI ਕੰਵਲਜੀਤ

ਇਸ ਮੌਕੇ ਪੀੜਤ ਐਨਆਰਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਵੱਧ ਤੋਂ ਸਪੇਨ ਵਿੱਚ ਰਹਿ ਰਹੇ ਸਨ। ਹੁਣ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਰੁਜ਼ਗਾਰ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ। ਇਸ ਦੇ ਚਲਦੇ ਉਹ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਆਪਣੇ ਪਰਿਵਾਰ ਦੇ ਨਾਲ ਸਭ ਕੁਝ ਛੱਡ ਕੇ ਪੰਜਾਬ ਵਿੱਚ ਆ ਗਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹਾਲਾਤ ਅਜੇ ਵੀ ਮਾੜੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ, ਅਸੀਂ ਸਿਰਫ ਹਿਮਾਚਲ ਘੁੰਮਣ ਲਈ ਗਏ ਸੀ ਤੇ ਹਿਮਾਚਲ ਦੇ ਲੋਕਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।

ਮੰਤਰੀ ਧਾਲੀਵਾਲ ਬੋਲੇ, ਹਿਮਾਚਲ ਦੇ ਸੀਐਮ ਨੂੰ ਲਿਖਾਂਗੇ ਕਾਰਵਾਈ ਲਈ

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮਾਮਲੇ ਵਿੱਚ ਬੋਲਦੇ ਹੋਏ ਕਿਹਾ ਕਿ ਇਸ ਮਾਮਲੇ ਸਬੰਧੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਾਂਗੇ, ਜਿਨ੍ਹਾਂ ਹਿਮਾਚਲ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

In The Market