LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਦੇਪੁਰ: ਪਿਕਅਪ ਖੱਡ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ, CM ਗਹਿਲੋਤ ਨੇ ਜਤਾਇਆ ਦੁੱਖ

14a accident

ਉਦੇਪੁਰ- ਉਦੇਪੁਰ ਝਾੜੋਲ ਮਾਰਗ ਉੱਤੇ ਨਾਂਦੇਸ਼ਵਰ ਘਾਟੇ ਵਿਚ ਸਮਰਥਾ ਤੋਂ ਵਧੇਰੇ ਸਵਾਰੀਆਂ ਭਰ ਕੇ ਜਾ ਰਹੀ ਪਿਕਅਪ ਗਹਿਰੀ ਖੱਡ ਵਿਚ ਡਿੱਗ ਗਈ। ਇਸ ਵਿਚ ਸਵਾਰ 3 ਬੱਚਿਆਂ ਸਣੇ 5 ਲੋਕਾਂ ਦੀ ਮੌਤ ਹੋ ਗਈ ਜਦਕਿ 16 ਹੋਰ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੇਜ਼ ਰਫਤਾਰ ਦੇ ਕਾਰਨ ਪਿਕਅਪ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਖੱਡ ਵਿਚ ਜਾ ਡਿੱਗੀ। ਕੁਝ ਬੱਚੇ ਪਿਕਅਪ ਦੀ ਛੱਤ ਉੱਤੇ ਬੈਠੇ ਹੋਏ ਸਨ। ਘਟਨਾ ਬੁੱਧਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ।

Also Read: ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪੰਜਾ ਸਾਹਿਬ 'ਚ ਲਏ ਆਖਰੀ ਸਾਹ

ਚਸ਼ਮਦੀਦਾਂ ਦੇ ਮੁਤਾਬਕ ਪਿਕਅਪ ਵਿਚ ਸਵਾਰ ਲੋਕ ਖਰਪੀਣਾ ਤੋਂ ਸਨ, ਜੋ ਕਾਲੀਵਾਸ ਇਕ ਸਗਾਈ ਸਮਾਗਮ ਵਿਚ ਸ਼ਾਮਲ ਹੋ ਕੇ ਪਰਤ ਰਹੇ ਸਨ। ਇਸੇ ਦੌਰਾਨ ਤੇਜ਼ ਰਫਤਾਰ ਪਿਕਅਪ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਕਿਨਾਰੇ ਖੜੀਆਂ ਹੋਰ ਗੱਡੀਆਂ ਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਘਸੀਟਦੇ ਹੋਏ ਖੱਡ ਵਿਚ ਜਾ ਡਿੱਗੀ। ਘਟਨਾ ਤੋਂ ਬਾਅਦ ਮੌਕੇ ਉੱਤੇ ਲੋਕਾਂ ਦੀ ਭੀੜ ਜਮਾ ਹੋ ਗਈ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਨਾਈ ਥਾਣਾ ਪੁਲਿਸ ਦੇ ਜਵਾਨ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਤੇ ਉਦੇਪੁਰ ਦੇ ਸਰਕਾਰੀ ਐੱਮਬੀ ਹਸਪਤਾਲ ਪਹੁੰਚਾਇਆ।

Also Read: ਪੰਜਾਬ CM ਪਹੁੰਚੇ ਜਲੰਧਰ, ਬਾਬਾ ਸਾਹਿਬ ਭੀਮ ਰਾਓ ਨੂੰ ਸ਼ਰਧਾਂਜਲੀ ਕੀਤੀ ਭੇਟ

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜਤਾਇਆ ਦੁੱਖ
ਹਾਦਸੇ ਦੇ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਹਾਦਸੇ ਉੱਤੇ ਦੁਖ ਜਤਾਉਂਦੇ ਹੋਏ ਮਰਨ ਵਾਲਿਆਂ ਦੇ ਪ੍ਰਤੀ ਹਮਦਰਦੀ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੁਖੀ ਪਰਿਵਾਰ ਵਾਲਿਆਂ ਦੇ ਪ੍ਰਤੀ ਮੇਰੀ ਗਹਿਰੀ ਹਮਦਰਦੀ ਹੈ। ਈਸ਼ਵਰ ਉਨ੍ਹਾਂ ਨੂੰ ਇਸ ਔਖੇ ਵੇਲੇ ਵਿਚ ਸਬਰ ਦੇਵੇ ਤੇ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ। ਹਾਦਸੇ ਵਿਚ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

In The Market