LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਵਾਦਿਤ ਬਿਆਨ 'ਤੇ CM ਚੰਨੀ ਖਿਲਾਫ ਬਿਹਾਰ 'ਚ FIR ਦਰਜ, ਲੱਗੀਆਂ ਇਹ ਧਾਰਾਵਾਂ

17f chhhani

ਮੁਜ਼ੱਫਰਪੁਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਹਾਰ-ਯੂਪੀ ਦੇ ਲੋਕਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਚਰਨਜੀਤ ਸਿੰਘ ਚੰਨੀ ਵਿਰੁੱਧ ਬਿਹਾਰ ਦੇ ਮੁਜ਼ੱਫਰਪੁਰ ਦੀ ਸੀਜੀਐੱਮ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਹੈ। ਚੰਨੀ ਖਿਲਾਫ ਇਹ ਮਾਮਲਾ ਖੁਦ ਮੁਜ਼ੱਫਰਪੁਰ ਦੀ ਸਮਾਜ ਸੇਵੀ ਤਮੰਨਾ ਹਾਸ਼ਮੀ ਨੇ ਦਰਜ ਕਰਵਾਇਆ ਹੈ।

Also Read: ਹਾਈਕੋਰਟ 'ਚ ਮੁੜ ਸੁਣਵਾਈ ਟਲੀ, ਵਿਦਿਆਰਥਣਾਂ ਨੇ ਕਿਹਾ-'ਘੱਟੋ-ਘੱਟ ਸ਼ੁੱਕਰਵਾਰ ਨੂੰ ਹਿਜਾਬ ਪਾਉਣ ਦਿਓ'

ਚੰਨੀ ਵਿਰੁੱਧ ਕੇਸ ਦਰਜ ਕਰਦੇ ਹੋਏ ਬਿਨੈਕਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਧਮਕਾਇਆ, ਅਪਮਾਨਿਤ ਕੀਤਾ ਅਤੇ ਠੇਸ ਪਹੁੰਚਾਈ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 295, 295 (ਏ) 504, 511 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਦਾਲਤ ਨੇ ਇਸ ਸ਼ਿਕਾਇਤ ਤੋਂ ਬਾਅਦ ਕੇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਸੁਣਵਾਈ ਦੀ ਤਰੀਕ 24 ਫਰਵਰੀ 2022 ਤੈਅ ਕੀਤੀ ਹੈ।

Also Read: SC ਤੋਂ ਹਰਿਆਣਾ ਸਰਕਾਰ ਨੂੰ ਰਾਹਤ, 75 ਫ਼ੀਸਦੀ ਰਾਖਵੇਂਕਰਨ 'ਤੇ HC ਦੀ ਰੋਕ ਰੱਦ

ਇਸ ਤੋਂ ਪਹਿਲਾਂ ਬਿਹਾਰੀਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਹੈਰਾਨ ਹਨ ਕਿ ਕੋਈ ਅਜਿਹਾ ਬਿਆਨ ਕਿਵੇਂ ਦੇ ਸਕਦਾ ਹੈ। ਨਿਤੀਸ਼ ਕੁਮਾਰ ਨੇ ਚੰਨੀ ਦੇ ਬਿਆਨ 'ਤੇ ਪਟਨਾ 'ਚ ਨਾ ਸਿਰਫ ਹੈਰਾਨੀ ਪ੍ਰਗਟਾਈ, ਸਗੋਂ ਨਾਰਾਜ਼ਗੀ ਵੀ ਜ਼ਾਹਰ ਕੀਤੀ ਅਤੇ ਨਿਸ਼ਾਨਾ ਸਾਧਿਆ। ਨਿਤੀਸ਼ ਕੁਮਾਰ ਨੇ ਕਿਹਾ ਕਿ ਅਜਿਹੇ ਬਿਆਨ ਦਾ ਕੋਈ ਮਤਲਬ ਨਹੀਂ ਹੈ।

Also Read: ਵਿਵਾਦਿਤ ਬਿਆਨ 'ਤੇ ਘਿਰੇ ਪੰਜਾਬ ਦੇ ਮੁੱਖ ਮੰਤਰੀ ਚੰਨੀ, ਆਖੀ ਇਹ ਗੱਲ

ਨਿਤੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਬਿਹਾਰ ਅਤੇ ਬਿਹਾਰੀਆਂ ਦਾ ਬਹੁਤ ਵੱਡਾ ਰੋਲ ਹੈ। ਕਿੰਨੇ ਲੋਕ ਉੱਥੇ ਰਹਿ ਰਹੇ ਹਨ ਅਤੇ ਬਿਹਾਰ ਦੇ ਲੋਕਾਂ ਨੇ ਪੰਜਾਬ ਦੀ ਕਿੰਨੀ ਸੇਵਾ ਕੀਤੀ ਹੈ। ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਲੋਕ ਇਸ ਤਰ੍ਹਾਂ ਦੀ ਗੱਲ ਕਿਵੇਂ ਕਰਦੇ ਹਨ।

In The Market