LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਈਕੋਰਟ 'ਚ ਮੁੜ ਸੁਣਵਾਈ ਟਲੀ, ਵਿਦਿਆਰਥਣਾਂ ਨੇ ਕਿਹਾ-'ਘੱਟੋ-ਘੱਟ ਸ਼ੁੱਕਰਵਾਰ ਨੂੰ ਹਿਜਾਬ ਪਾਉਣ ਦਿਓ'

17f karnatka

ਬੈਂਗਲੁਰੂ- ਹਿਜਾਬ ਵਿਵਾਦ 'ਤੇ ਅੱਜ ਫਿਰ ਕਰਨਾਟਕ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਵਿਦਿਆਰਥਣਾਂ ਵੱਲੋਂ ਪੇਸ਼ ਹੋਏ ਵਕੀਲ ਵਿਨੋਦ ਕੁਲਕਰਨੀ ਨੇ ਬੈਂਚ ਨੂੰ ਬੇਨਤੀ ਕੀਤੀ ਕਿ ਸ਼ੁੱਕਰਵਾਰ ਜੁੰਮਾ ਹੈ, ਕਿਰਪਾ ਕਰਕੇ ਵਿਦਿਆਰਥਣਾਂ ਨੂੰ ਫਿਲਹਾਲ ਸ਼ੁੱਕਰਵਾਰ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਬੈਂਚ ਨੇ ਕਿਹਾ ਕਿ ਠੀਕ ਹੈ, ਅਸੀਂ ਤੁਹਾਡੀ ਬੇਨਤੀ 'ਤੇ ਵਿਚਾਰ ਕਰਾਂਗੇ। ਫਿਰ ਕੁਝ ਦੇਰ ਬਾਅਦ ਸੁਣਵਾਈ ਸ਼ੁੱਕਰਵਾਰ ਲਈ ਮੁਲਤਵੀ ਕਰ ਦਿੱਤੀ ਗਈ।

Also Read: SC ਤੋਂ ਹਰਿਆਣਾ ਸਰਕਾਰ ਨੂੰ ਰਾਹਤ, 75 ਫ਼ੀਸਦੀ ਰਾਖਵੇਂਕਰਨ 'ਤੇ HC ਦੀ ਰੋਕ ਰੱਦ

ਵੀਰਵਾਰ ਨੂੰ ਕਰਨਾਟਕ ਹਾਈ ਕੋਰਟ 'ਚ ਹਿਜਾਬ ਵਿਵਾਦ 'ਤੇ ਇਕ ਵਾਰ ਫਿਰ ਸੁਣਵਾਈ ਸ਼ੁਰੂ ਹੋਈ। ਪਾਰਟੀ-ਇਨ-ਪਰਸਨ ਵਿਨੋਦ ਕੁਲਕਰਨੀ ਨੇ ਬੈਂਚ ਨੂੰ ਬੇਨਤੀ ਕੀਤੀ ਕਿ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਵਿਨੋਦ ਕੁਲਕਰਨੀ ਨੇ ਕਿਹਾ, "ਸ਼ੁੱਕਰਵਾਰ ਜ਼ੂਮਾ ਹੈ। ਕਿਰਪਾ ਕਰਕੇ ਹੁਣ ਲਈ ਵਿਦਿਆਰਥਣਾਂ ਨੂੰ ਘੱਟੋ-ਘੱਟ ਸ਼ੁੱਕਰਵਾਰ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿਓ। ਇਹ ਅੰਤਰਿਮ ਹੁਕਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ।'' ਇਸ 'ਤੇ ਅਦਾਲਤ ਨੇ ਕਿਹਾ ਕਿ ਇਸ ਉੱਤੇ ਵਿਚਾਰ ਕੀਤਾ ਜਾਵੇਗਾ।

Also Read: ਵਿਵਾਦਿਤ ਬਿਆਨ 'ਤੇ ਘਿਰੇ ਪੰਜਾਬ ਦੇ ਮੁੱਖ ਮੰਤਰੀ ਚੰਨੀ, ਆਖੀ ਇਹ ਗੱਲ

ਇਸ ਤੋਂ ਪਹਿਲਾਂ, ਵਕੀਲ ਰਹਿਮਤੁੱਲਾ ਕੋਠਵਾਲ, ਪਟੀਸ਼ਨਕਰਤਾਵਾਂ ਲਈ ਪੇਸ਼ ਹੋਏ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ (ਯੂਡੀਐਚਆਰ) ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਯੂਡੀਐੱਚਆਰ ਅਨੁਸਾਰ ਹਰੇਕ ਨੂੰ ਧਰਮ ਦੀ ਆਜ਼ਾਦੀ ਅਤੇ ਜ਼ਮੀਰ ਦੀ ਆਜ਼ਾਦੀ ਹੈ।

Also Read: ਚਾਂਦੀ ਦੇ ਕੜਿਆਂ ਲਈ ਪੋਤੇ ਨੇ ਮਾਰੀ ਦਾਦੀ, ਵੱਢੇ ਪੈਰ
 
ਉੱਥੇ ਹੀ ਕਰਨਾਟਕ ਹਾਈ ਕੋਰਟ ਨੇ ਹਿਜਾਬ ਵਿਵਾਦ ਨੂੰ ਲੈ ਕੇ ਇੱਕ ਸਮਾਜ ਸੇਵੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਸੀਂ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਾਂ ਕਿ ਇਹ ਜਨਹਿੱਤ ਪਟੀਸ਼ਨ ਨਿਯਮਾਂ ਅਨੁਸਾਰ ਦਾਇਰ ਕੀਤੀ ਗਈ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਵਿਦਿਅਕ ਅਦਾਰਿਆਂ 'ਚ ਹਿਜਾਬ ਪਹਿਨਣ ਦੀ ਇਜਾਜ਼ਤ ਲਈ ਦਾਇਰ ਪਟੀਸ਼ਨ 'ਤੇ ਮੁੜ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।

In The Market