ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਛਤਰਪੁਰ ਪੁਲਿਸ ਦਫ਼ਤਰ ਵਿੱਚ ਇੱਕ ਵਿਅਕਤੀ ਅਜੀਬ ਸ਼ਿਕਾਇਤ ਲੈ ਕੇ ਪਹੁੰਚਿਆ। ਉਹ ਕਹਿੰਦਾ ਹੈ ਕਿ ਮੇਰੀ ਪਤਨੀ ਜ਼ਿਆਦਾ ਖੂਬਸੂਰਤ ਹੈ ਇਸ ਲਈ ਮੇਰੇ ਨਾਲ ਨਹੀਂ ਰਹਿੰਦੀ। ਨੌਜਵਾਨ ਨੇ ਕਿਹਾ, ‘ਜਦੋਂ ਮੈਂ ਸਹੁਰੇ ਘਰ ਗਿਆ ਤਾਂ ਪਤਨੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਹੁਰੇ ਵਾਲਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ, ਇਸ ਲਈ ਹੁਣ ਮੈਂ ਐੱਸਪੀ ਦਫ਼ਤਰ ਆਇਆ ਹਾਂ, ਹੋ ਸਕਦਾ ਹੈ ਕਿ ਐਸਪੀ ਸਾਹਿਬ ਮੇਰੀ ਮਦਦ ਕਰ ਸਕਣ।
Also Read: Saudi Arabia ਦਾ ਵੱਡਾ ਕਦਮ! ਮੱਕਾ ਮਦੀਨਾ ਤੱਕ ਮਹਿਲਾਵਾਂ ਹੱਥ ਹੋਵੇਗੀ ਟਰੇਨਾਂ ਦੀ ਕਮਾਨ
ਦਰਅਸਲ, ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਮਾਤੋਂਧ ਪਿੰਡ ਦੇ ਰਹਿਣ ਵਾਲੇ ਨੰਦੂ ਪਾਲ ਦਾ ਵਿਆਹ ਪਿਛਲੇ ਸਾਲ 30 ਅਪ੍ਰੈਲ 2021 ਨੂੰ ਛਤਰਪੁਰ ਜ਼ਿਲ੍ਹੇ ਦੇ ਲਵਕੁਸ਼ਨਗਰ ਥਾਣਾ ਖੇਤਰ ਦੇ ਪਿੰਡ ਨਾਗਰੌਲੀ ਦੀ ਰੀਨਾ ਪਾਲ ਨਾਲ ਹੋਇਆ ਸੀ। ਨੰਦੂ ਪਾਲ ਦਾ ਕਹਿਣਾ ਹੈ ਕਿ ਮੇਰੀ ਪਤਨੀ ਖੂਬਸੂਰਤ ਹੈ, ਹੁਸ਼ਿਆਰ ਹੈ, ਪੜ੍ਹੀ-ਲਿਖੀ ਵੀ ਹੈ, ਇਸ ਕਾਰਨ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ।
Also Read: ਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਬੋਲੇ-‘ਬਠਿੰਡੇ ਤੋਂ ਵਧੀਆ ਅਬੋਹਰ ਨੂੰ ਬਣਾਵਾਂਗੇ’ (ਵੀਡੀਓ)
ਨੰਦੂ ਪਾਲ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਗਿਆ ਸੀ ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਵਾਲਿਆਂ ਵੱਲੋਂ ਵੀ ਕੁੱਟਮਾਰ ਕੀਤੀ ਗਈ। ਮੈਂ ਆਪਣੀ ਪਤਨੀ ਵਾਪਸ ਚਾਹੁੰਦਾ ਹਾਂ, ਮੇਰੀ ਕੁੱਟਮਾਰ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਵਿਆਹ ਤੋਂ ਤਿੰਨ ਦਿਨ ਬਾਅਦ ਉਹ ਆਪਣੇ ਪੇਕੇ ਘਰ ਚਲੀ ਗਈ, ਹੁਣ ਮੈਂ ਥਾਣਿਆਂ ਦੇ ਚੱਕਰ ਲਾ ਰਿਹਾ ਹਾਂ।
ਇਸ ਸਬੰਧੀ ਥਾਣਾ ਛਤਰਪੁਰ ਦੇ ਐੱਸਪੀ ਸਚਿਨ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਫ਼ੋਨ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਂ, ਇਸ ਤਰ੍ਹਾਂ ਦੀ ਦਰਖਾਸਤ ਦਫ਼ਤਰ ‘ਚ ਆਈ ਹੈ, ਪਰ ਮੈਨੂੰ ਨਹੀਂ ਮਿਲੀ, ਮੈਂ ਇਸ ਦੀ ਜਾਂਚ ਕਰਵਾ ਰਿਹਾ ਹਾਂ |



