LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

60 ਸਾਲਾ ਬਜ਼ੁਰਗ ਨਾਲ ਗੈਂਗਰੇਪ ਕਰ ਢਾਹਿਆ ਰੂਹ ਕੰਬਾਊ ਤਸ਼ਦੱਦ

burug

ਕਾਨਪੁਰ: ਦੇਸ਼ ਵਿਚ ਰੇਪ ਨਾਲ ਜੁੜੇ ਮਾਮਲੇ ਰੋਜਾਨਾ ਵੇਖਣ ਨੂੰ ਮਿਲਦੇ ਹਨ। ਅੱਜ ਸਭ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ (UP) ਤੋਂ ਸਾਹਮਣੇ ਆਇਆ ਹੈ  ਜਿਥੇ  ਚਾਰ ਵਿਅਕਤੀਆਂ ਦੇ ਸਮੂਹ ਨੇ ਇਕ 60 ਸਾਲਾ ਔਰਤ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ, ਉਸ ਨਾਲ (Gangrape) ਗੈਂਗਰੇਪ ਕੀਤਾ ਅਤੇ ਫਿਰ ਮਿਰਚ ਨੂੰ ਉਸਦੇ ਪ੍ਰਾਈਵੇਟ ਹਿੱਸੇ ਤੇ ਮੱਲਕੇ ਉਸ ਨੂੰ ਬੰਨ੍ਹਿਆ ਅਤੇ ਝਾੜੀਆਂ ਵਿਚ ਸੁੱਟ ਦਿੱਤਾ।

Read this: ਪੰਜਾਬ-ਚੰਡੀਗੜ੍ਹ ਸਣੇ ਇਨ੍ਹਾਂ ਸੂਬਿਆਂ 'ਚ 3-4 ਦਿਨਾਂ 'ਚ ਭਾਰੀ ਬਾਰਸ਼ ਦੀ ਚੇਤਾਵਨੀ, ਜਾਰੀ ਹੋਇਆ Orange Alert

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੀੜਤ ਲੜਕੀ ਨੂੰ ਜ਼ਿਲ੍ਹਾ ਮਹਿਲਾ ਹਸਪਤਾਲ ਦਾਖਲ ਕਰਵਾਇਆ। ਦੱਸ ਦੇਈਏ ਕਿ ਇਹ ਅਪਰਾਧ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਕਬਰਾਏ ਪਿੰਡ ਵਿੱਚ ਵਾਪਰਿਆ। ਸ਼ਨੀਵਾਰ ਦੇਰ ਰਾਤ ਮੁਲਜ਼ਮਾਂ ਨੇ ਬਜ਼ੁਰਗ ਔਰਤ ਨੂੰ ਅਗਵਾ ਕਰ ਲਿਆ ਜਦੋਂ ਉਹ ਸੌਂ ਰਹੀ ਸੀ। ਉਹ ਉਸ ਨੂੰ ਇਕ ਉਜਾੜ ਜਗ੍ਹਾ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ।

ਇਨ੍ਹ ਹੀ ਨਹੀਂ ਆਰੋਪੀ ਨੇ ਔਰਤ ਨੂੰ ਕਿਸੇ ਨੂੰ ਵੀ ਜੁਰਮ ਬਾਰੇ ਦੱਸਣ ਦੀ ਧਮਕੀ ਦਿੱਤੀ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਉਸ ਦਾ ਬਿਆਨ ਦਰਜ ਕਰਾਉਣ ਲਈ ਹਸਪਤਾਲ ਪਹੁੰਚੀ। 

ਜਾਣੋ ਮਾਮਲਾ 
ਬਜ਼ੁਰਗ ਨੇ ਆਪਣੇ ਬਿਆਨ ਵਿੱਚ ਆਪਣੇ ਦੋ ਗੁਆਂਢੀਆਂ ਸੇਵਾ ਲਾਲ ਅਤੇ ਭਰਤ ਕੁਸ਼ਵਾਹਾ ਉੱਤੇ ਜੁਰਮ ਕਰਨ ਦਾ ਆਰੋਪ ਲਾਇਆ। ਉਸਨੇ ਕਿਹਾ ਕਿ ਦੋਵੇਂ ਉਸਨੂੰ ਘਰ ਅਤੇ ਜ਼ਮੀਨ ਛੱਡਣ ਲਈ ਮਜਬੂਰ ਕਰ ਰਹੇ ਸਨ, ਅਤੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਉਸ ਉੱਤੇ ਹਮਲਾ ਕੀਤਾ ਸੀ।ਪੁਲਿਸ ਨੇ ਦੱਸਿਆ ਕਿ ਲਾਲ ਅਤੇ ਕੁਸ਼ਵਾਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਥੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਬਿਆਨ ਵਿੱਚ ਪੀੜਤਾ ਨੇ ਕਿਹਾ ਕਿ ਆਰੋਪੀਆਂ ਨੇ ਬਲਾਤਕਾਰ ਤੋਂ ਬਾਅਦ ਉਸਦੇ ਗੁਪਤ ਅੰਗਾਂ ਵਿੱਚ ਮਿਰਚ ਵਰਗੇ ਜਲਣਸ਼ੀਲ ਪਦਾਰਥ ਨੂੰ ਰਗੜ ਦਿੱਤਾ।ਔਰਤ ਦੀ ਮੈਡੀਕਲ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।" 

Read this: Assam mizoram dispute: ਅਸਾਮ ਦੇ 6 ਪੁਲਿਸ ਕਰਮੀਆਂ ਦੀ ਮੌਤ, ਸੀਐਮ ਨੇ ਜਤਾਇਆ ਦੁੱਖ

In The Market