LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Assam mizoram dispute: ਅਸਾਮ ਦੇ 6 ਪੁਲਿਸ ਕਰਮੀਆਂ ਦੀ ਮੌਤ, ਸੀਐਮ ਨੇ ਜਤਾਇਆ ਦੁੱਖ

asam policer5

ਨਵੀਂ ਦਿੱਲੀ:  ਮਨੀਪੁਰ ਅਤੇ ਅਸਾਮ (Assam mizoram dispute) ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਬੀਤੇ ਦਿਨੀ ਨਾਗਰਿਕਾਂ ਵਿਚਾਲੇ ਝੜਪਾਂ ਹੋਣ ਕਰਕੇ ਫਾਇਰਿੰਗ ਵੀ ਹੋਈ ਹੈ। ਇਸ ਨਾਲ ਅਸਾਮ ਦੇ ਛੇ ਪੁਲਿਸ ਕਰਮਚਾਰੀਆਂ ਦੀ ਜਾਨ ਚਲੀ ਗਈ। ਅਸਾਮ  (Assam CM)  ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ (Himanta Biswa Sarma) ਨੇ ਕਿਹਾ ਹੈ ਕਿ ਕਾਚਰ ਜ਼ਿਲੇ ਵਿਚ ਅੰਤਰ-ਰਾਜ ਸਰਹੱਦ ਦੇ ਨਾਲ ਮਿਜ਼ੋਰਮ ਸਾਈਡ ਤੋਂ ਬਦਮਾਸ਼ਾਂ ਦੁਆਰਾ ਕੀਤੀ ਗਈ ਫਾਇਰਿੰਗ ਵਿਚ ਅਸਾਮ ਪੁਲਿਸ ਦੇ ਛੇ ਜਵਾਨਾਂ ਦੀ ਮੌਤ ਹੋ ਗਈ ਹੈ।

CM ਹਿਮੰਤ ਸਰਮਾ
ਮੁੱਖ ਮੰਤਰੀ ਹਿਮੰਤ ਸਰਮਾ ਨੇ ਟਵੀਟ ਕੀਤਾ, “ਮੈਨੂੰ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਹੈ ਕਿ ਅਸਾਮ-ਮਿਜ਼ੋਰਮ ਸਰਹੱਦ 'ਤੇ ਅਸਾਮ ਪੁਲਿਸ ਦੇ ਛੇ ਬਹਾਦਰ ਜਵਾਨਾਂ ਨੇ ਸਾਡੇ ਰਾਜ ਦੀ ਸੰਵਿਧਾਨਕ ਸੀਮਾ ਦੀ ਰਾਖੀ ਕਰਦਿਆਂ ਆਪਣੀ ਜਾਨ ਦੇ ਦਿੱਤੀ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ।

 

ਸਰਹੱਦ ਪਾਰੋਂ ਲਗਾਤਾਰ ਚੱਲ ਰਹੀ ਗੋਲੀਬਾਰੀ ਦੌਰਾਨ ਜੰਗਲ ਵਿਚ ਮੌਜੂਦ ਆਸਾਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਛਾਰ ਦੇ ਸੁਪਰਡੈਂਟ ਨਿਮਬਾਲਕਰ ਵੈਭਵ ਚੰਦਰਕਾਂਤ ਸਣੇ ਘੱਟੋ ਘੱਟ 50 ਜਵਾਨ ਗੋਲੀਬਾਰੀ ਅਤੇ ਪੱਥਰਬਾਜ਼ੀ ਵਿਚ ਜ਼ਖਮੀ ਹੋ ਗਏ। ਦੂਜੇ ਪਾਸੇ ਗੋਲੀਬਾਰੀ ਵਿਚ ਸਾਡੀ ਐਸਪੀ ਵੀ ਜ਼ਖਮੀ ਹੋ ਗਈ ਸੀ ਅਤੇ ਇਕ ਗੋਲੀ ਉਸ ਦੀ ਲੱਤ ਵਿਚ ਲੱਗੀ ਸੀ, ”ਆਈਪੀਐਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਜਦੋਂ ਉਹ ਜੰਗਲ ਵਿਚ ਛੁਪਿਆ ਹੋਇਆ ਸੀ।

In The Market