LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Mukhtar Ansari died : ਜੇਲ੍ਹ 'ਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੀ ਮੌਤ, ਖਿਚੜੀ ਖਾਣ ਤੋਂ ਬਾਅਦ ਆਈਆਂ ਖੂਨ ਦੀਆਂ ਉਲਟੀਆਂ !

mukhtyar1
ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਮੌਤ ਹੋ ਗਈ ਹੈ। ਵੀਰਵਾਰ ਰਾਤ ਉਸ ਦੀ ਜੇਲ੍ਹ ਵਿਚ ਤਬੀਅਤ ਵਿਗੜ ਗਈ। ਮੁਖਤਾਰ ਨੂੰ ਰਾਤ 8:25 'ਤੇ ਉਲਟੀਆਂ ਅਤੇ ਬੇਹੋਸ਼ੀ ਦੀ ਹਾਲਤ 'ਚ ਜੇਲ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਇਆ ਗਿਆ। ਰਾਣੀ ਦੁਰਗਾਵਤੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਨੀਲ ਕੌਸ਼ਲ ਨੇ ਦੱਸਿਆ ਕਿ ਮੁਖਤਾਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਸ ਨੇ ਦੱਸਿਆ ਕਿ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਇੱਥੇ ਲਿਆਂਦਾ ਗਿਆ ਸੀ। ਜੇਲ੍ਹ ਸਟਾਫ਼ ਨੇ ਉਸ ਨੂੰ ਉਲਟੀਆਂ ਹੋਣ ਦੀ ਸੂਚਨਾ ਦਿੱਤੀ ਸੀ। ਸੂਤਰਾਂ ਮੁਤਾਬਕ ਮੁਖਤਾਰ ਨੇ ਖਿਚੜੀ ਖਾਧੀ ਸੀ। ਉਸ ਦੇ ਖੂਨ ਦੀਆਂ ਉਲਟੀਆਂ ਹੋਣ ਦੀ ਗੱਲ ਵੀ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਨੌਂ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਧਰ, ਪਰਿਵਾਰ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਜੇਲ੍ਹ ਵਿਚ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿਚ ਰੋਟੀ ਵਿਚ ਜ਼ਹਿਰ ਮਿਲਾ ਕੇ ਦੇ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਦੀ ਅਧਿਕਾਰਕ ਤੌਰ ਉਤੇ ਪੁਸ਼ਟੀ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਮੁਖਤਾਰ ਅੰਸਾਰੀ ਬੈਰਕ 'ਚ ਅਚਾਨਕ ਬੇਹੋਸ਼ ਹੋ ਗਏ ਸਨ। ਮੁਖਤਾਰ ਅੰਸਾਰੀ ਦੇ ਭਰਾ ਅਤੇ ਗਾਜ਼ੀਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮੁਹੰਮਦਾਬਾਦ ਪੁਲਿਸ ਸਟੇਸ਼ਨ ਤੋਂ ਸੰਦੇਸ਼ ਮਿਲਿਆ ਸੀ, ਜਿਸ 'ਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮੁਖਤਾਰ ਦੀ ਤਬੀਅਤ ਖਰਾਬ ਹੈ ਅਤੇ ਉਨ੍ਹਾਂ ਨੂੰ ਬੰਦਾ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਅਫਜ਼ਲ ਅੰਸਾਰੀ ਅਨੁਸਾਰ ਮੁਖਤਾਰ ਨੇ ਉਸ ਨੂੰ ਦੱਸਿਆ ਹੈ ਕਿ ਉਸ ਨੂੰ ਖਾਣੇ ਵਿਚ ਕੋਈ ਜ਼ਹਿਰੀਲਾ ਪਦਾਰਥ ਖੁਆਇਆ ਗਿਆ ਹੈ ਅਤੇ ਅਜਿਹਾ ਦੂਜੀ ਵਾਰ ਹੋਇਆ ਹੈ। ਉਸ ਨੇ ਦੱਸਿਆ ਕਿ ਮੁਖਤਾਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕਰੀਬ 40 ਦਿਨ ਪਹਿਲਾਂ ਜ਼ਹਿਰ ਦਿੱਤਾ ਗਿਆ ਸੀ ਅਤੇ ਹਾਲ ਹੀ ਵਿਚ ਦੁਬਾਰਾ 19 ਜਾਂ 22 ਮਾਰਚ ਨੂੰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੈ।
ਅੱਜ 3 ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਦੱਸ ਦੇਈਏ ਕਿ ਮੁਖਤਾਰ ਅੰਸਾਰੀ ਦੀ ਸਿਹਤ ਪਿਛਲੇ ਕੁਝ ਸਮੇਂ 'ਚ ਕਈ ਵਾਰ ਵਿਗੜ ਚੁੱਕੀ ਸੀ। ਉਸ ਨੂੰ ਮੰਗਲਵਾਰ ਸ਼ਾਮ ਨੂੰ ਬਾਂਦਾ ਜ਼ਿਲ੍ਹੇ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਤੋਂ ਛੁੱਟੀ ਦੇ ਦਿੱਤੀ ਗਈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਨੀਲ ਕੌਸ਼ਲ ਨੇ ਦੱਸਿਆ ਸੀ ਕਿ ਅੰਸਾਰੀ ਨੂੰ ਉਸ ਸਮੇਂ ਪੇਟ ਵਿੱਚ ਦਰਦ, ਪਿਸ਼ਾਬ ਕਰਨ ਵਿੱਚ ਸਮੱਸਿਆ ਅਤੇ ਸ਼ੌਚ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

 

In The Market