LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ਬਾਰੇ ਕੀਤੀ ਵਿਵਾਦਿਤ ਟਿੱਪਣੀ, ਜੈਪੁਰ 'ਚ ਸ਼ਿਕਾਇਤ ਦਰਜ

17n2

ਮੁੰਬਈ: ਐਕਟਰਸ ਕੰਗਨਾ ਰਣੌਤ (kangana ranaut) ਆਪਣੇ ਵਿਗੜੇ ਬੋਲਾਂ ਕਾਰਨ ਫਿਰ ਵਿਵਾਦਾਂ ਵਿਚ ਹੈ। ਇਸ ਵਾਰ ਕੰਗਨਾ ਨੇ ਮਹਾਤਮਾ ਗਾਂਧੀ (Mahatma Gandhi) 'ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਕੰਗਨਾ ਨੇ ਸੋਸ਼ਲ ਸਾਈਟ ਫੇਸਬੁੱਕ (Facebook) 'ਤੇ ਇਸ ਸੰਦੇਸ਼ ਪੋਸਟ ਕੀਤਾ ਹੈ ਤੇ ਇਸ ਦੇ ਨਾਲ ਇਕ ਖਬਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇੱਕ ਸੰਦੇਸ਼ ਵਿੱਚ ਕੰਗਨਾ ਨੇ ਲਿਖਿਆ, “ਤੁਸੀਂ ਜਾਂ ਤਾਂ ਗਾਂਧੀ ਦੇ ਪ੍ਰਸ਼ੰਸਕ ਹੋ ਸਕਦੇ ਹੋ ਜਾਂ ਨੇਤਾ ਜੀ ਦੇ ਸਮਰਥਕ ਹੋ ਸਕਦੇ ਹੋ। ਤੁਸੀਂ ਦੋਵੇਂ ਨਹੀਂ ਹੋ ਸਕਦੇ। ਚੁਣੋ ਅਤੇ ਫੈਸਲਾ ਕਰੋ।" ਇਸ ਤੋਂ ਪਹਿਲਾਂ ਕੰਗਨਾ ਨੇ ਭਾਰਤ (India) ਦੀ ਆਜ਼ਾਦੀ ਦੀ ਭੀਖ ਮੰਗੀ ਸੀ। ਹੁਣ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਕਾਂਗਰਸੀ ਆਗੂ ਵੱਲੋਂ ਕੰਗਨਾ ਖ਼ਿਲਾਫ਼ ਸ਼ਿਕਾਇਤ (FIR) ਦਰਜ ਕਰਵਾਈ ਗਈ ਹੈ।

Also Read: Pollution: ਦਿੱਲੀ 'ਚ ਵਧੀਆਂ ਪਾਬੰਦੀਆਂ, ਸਕੂਲ-ਕਾਲਜ ਤੋਂ ਲੈ ਕੇ ਟਰੱਕਾਂ ਦੇ ਦਾਖਲੇ ਤੱਕ 'ਤੇ ਲੱਗੀ ਰੋਕ

ਕੰਗਨਾ ਨੇ ਗਾਂਧੀ ਜੀ ਬਾਰੇ ਕੀ ਲਿਖਿਆ?
ਕੰਗਨਾ ਨੇ ਲਿਖਿਆ- ''ਅਜ਼ਾਦੀ ਲਈ ਲੜਨ ਵਾਲਿਆਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ 'ਚ ਜ਼ੁਲਮ ਕਰਨ ਵਾਲਿਆਂ ਨਾਲ ਲੜਨ ਦੀ ਨਾ ਤਾਂ ਹਿੰਮਤ ਸੀ ਅਤੇ ਨਾ ਹੀ ਖੂਨ 'ਚ ਉਬਾਲ। ਇਹ ਸੱਤਾ ਦੇ ਭੁੱਖੇ ਅਤੇ ਚਲਾਕ ਲੋਕ ਸੀ। ਉਨ੍ਹਾਂ ਨੇ ਹੀ ਸਾਨੂੰ ਸਿਖਾਇਆ ਸੀ ਕਿ ਜੇਕਰ ਕੋਈ ਤੁਹਾਡੀ ਇੱਕ ਗੱਲ੍ਹ 'ਤੇ ਥੱਪੜ ਮਾਰੇ ਤਾਂ ਦੂਜੀ ਗੱਲ ਉਸ ਦੇ ਸਾਹਮਣੇ ਕਰ ਦਿਓ, ਇਸ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੇਗੀ। ਇਸ ਤਰ੍ਹਾਂ ਆਜ਼ਾਦੀ ਹੀ ਨਹੀਂ, ਸਿਰਫ਼ ਭੀਖ ਮਿਲਦੀ ਹੈ। ਸਮਝਦਾਰੀ ਨਾਲ ਆਪਣੇ ਹੀਰੋ ਦੀ ਚੋਣ ਕਰੋ।"

ਕੰਗਨਾ ਨੇ ਅੱਗੇ ਲਿਖਿਆ ਕਿ ਗਾਂਧੀ ਜੀ ਚਾਹੁੰਦੇ ਸੀ ਕਿ ਭਗਤ ਸਿੰਘ (Bhagat Singh) ਨੂੰ ਫਾਂਸੀ ਦਿੱਤੀ ਜਾਵੇ। ਕੰਗਨਾ ਨੇ ਲਿਖਿਆ, ''ਗਾਂਧੀ ਨੇ ਕਦੇ ਵੀ ਭਗਤ ਸਿੰਘ ਅਤੇ ਨੇਤਾ ਜੀ ਦਾ ਸਮਰਥਨ ਨਹੀਂ ਕੀਤਾ। ਬਹੁਤ ਸਾਰੇ ਸਬੂਤ ਹਨ ਜੋ ਦਰਸਾਉਂਦੇ ਹਨ ਕਿ ਗਾਂਧੀ ਜੀ ਚਾਹੁੰਦੇ ਸੀ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਵੇ। ਇਸ ਲਈ ਤੁਹਾਨੂੰ ਇਹ ਚੁਣਨਾ ਪਵੇਗਾ ਕਿ ਤੁਸੀਂ ਕਿਸ ਦਾ ਸਮਰਥਨ ਕਰਦੇ ਹੋ, ਕਿਉਂਕਿ ਹਰ ਸਾਲ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਵਿੱਚ ਰੱਖਣਾ ਅਤੇ ਉਨ੍ਹਾਂ ਨੂੰ ਯਾਦ ਕਰਨਾ ਕਾਫ਼ੀ ਨਹੀਂ ਹੈ। ਇਮਾਨਦਾਰੀ ਨਾਲ ਕਹਾਂ ਤਾਂ ਇਹ ਸਿਰਫ ਮੂਰਖਤਾ ਹੀ ਨਹੀਂ ਸਗੋਂ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਅਤੇ ਸਤਹੀ ਹੈ। ਲੋਕਾਂ ਨੂੰ ਆਪਣੇ ਇਤਿਹਾਸ ਅਤੇ ਆਪਣੇ ਨਾਇਕਾਂ ਨੂੰ ਜਾਣਨਾ ਚਾਹੀਦਾ ਹੈ।" ਅਜ਼ਾਦੀ ਦੇ ਸਾਲ ਨੂੰ ਲੈ ਕੇ ਬਹਿਸ ਕਰ ਰਹੀ ਕੰਗਨਾ ਖਿਲਾਫ ਹੁਣ ਤੱਕ ਕਈ ਐਫਆਈਆਰ ਦਰਜ ਹੋ ਚੁੱਕੇ ਹਨ।

In The Market