ਝਾਂਸੀ: ਉੱਤਰ ਪ੍ਰਦੇਸ਼ ਵਿਚ ਸ਼ੁੱਕਰਵਾਰ ਨੂੰ ਵਿਜੇਦਸ਼ਮੀ ਦੇ ਮੌਕੇ ਬਿਜਨੌਰ ਦੇ ਬਾਅਦ ਝਾਂਸੀ ਵਿਚ ਵੱਡਾ ਸੜਕੀ ਹਾਦਸਾ ਹੋ ਗਿਆ ਹੈ। ਝਾਂਸੀ ਵਿਚ ਟ੍ਰੈਕਟਰ ਟ੍ਰਾਲੀ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 7 ਔਰਤਾਂ ਤੇ ਚਾਰ ਬੱਚੇ ਸ਼ਾਮਲ ਹਨ।
Also Read: ਅਫਗਾਨਿਸਤਾਨ: ਕੰਧਾਰ ਸੂਬੇ ਦੀ ਮਸਜਿਦ ‘ਚ ਧਮਾਕਾ, 32 ਮਰੇ ਤੇ 40 ਤੋਂ ਵੱਧ ਜ਼ਖਮੀ
ਝਾਂਸੀ ਦੇ ਥਾਣਾ ਚਿਰਗਾਂਵ ਖੇਤਰ ਵਿਚ ਟ੍ਰੈਕਟਰ ਟਰਾਲੀ ਉੱਤੇ ਸਵਾਰ ਹੋ ਕੇ 25-30 ਲੋਕ ਪਿੰਡ ਛਿਰੌਨਾ ਮਾਤਾ ਦੇ ਮੰਦਰ ਜਵਾਰੇ ਚੜਾਉਣ ਜਾ ਰਹੇ ਸਨ। ਇਸ ਦੌਰਾਨ ਡਰਾਈਵਰ ਦਾ ਕੰਟਰੋਲ ਟ੍ਰੈਕਟਰ ਉੱਤੇ ਨਾ ਰਿਹਾ ਤੇ ਉਹ ਸੜਕ ਕਿਨਾਰੇ ਇਕ ਖੱਡ ਵਿਚ ਪਲਟ ਗਿਆ। ਟ੍ਰੈਕਟਰ ਟਰਾਲੀ ਦੇ ਹੇਠਾਂ ਦੱਬਣ ਕਾਰਨ 11 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। 17 ਜ਼ਖਮੀਆਂ ਵਿਚੋਂ 6 ਦੀ ਹਾਲਕ ਗੰਭੀਰ ਹੈ ਇਨ੍ਹਾਂ ਨੂੰ ਇਲਾਜ ਲਈ ਝਾਂਸੀ ਮੈਡੀਕਲ ਕਾਲਜ ਭੇਜਿਆ ਗਿਆ ਹੈ। ਟ੍ਰੈਕਟਰ ਟਰਾਲੀ ਉੱਤੇ ਸਵਾਰ ਸਾਰੇ ਲੋਕ ਝਾਂਸੀ ਜ਼ਿਲਾ ਦਾਤਿਆ ਦੇ ਪੰਡੋਖਰ ਖੇਤਰ ਦੇ ਨਿਵਾਸੀ ਸਨ।
Also Read: ਜੇਲ ‘ਚ ਬੰਦ ਆਰਿਅਨ ਖਾਨ, ਸ਼ਾਹਰੁਖ ਖਾਨ-ਗੌਰੀ ਨੇ ਵੀਡੀਓ ਕਾਲ ‘ਤੇ ਕੀਤੀ ਬੇਟੇ ਨਾਲ ਗੱਲ
ਇਸ ਵੱਡੇ ਹਾਦਸੇ ਦੀ ਜਾਣਕਾਰੀ ਮਿਲਣ ਦੇ ਬਾਅਦ ਚਿਰਗਾਂਵ ਥਾਣਾ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਹੈ। ਰਾਹਤ ਕਾਰਜ ਦੇ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਝਾਂਸੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਰਹੀ ਹੈ।
Also Read: ਤਾਈਵਾਨ ‘ਚ ਵੱਡਾ ਹਾਦਸਾ, 13 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ



