ਜੰਮੂ- ਫੌਜ ਨੇ ਇਕ ਵਾਰ ਫਿਰ ਅੱਤਵਾਦ ਦੇ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ। ਕਿਸ਼ਵਾੜ ਵਿਚ ਰਹਿ ਕੇ ਪਾਕਿਸਤਾਨ ਦੇ ਲਈ ਕੰਮ ਕਰ ਰਹੇ ਇਕ ਮੌਲਵੀ ਨੂੰ ਫੌਜ ਨੇ ਦਬੋਚ ਲਿਆ ਹੈ। 22 ਸਾਲਾ ਮੌਲਵੀ ਅਬਦੁਲ ਵਾਹਿਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਕਸ਼ਮੀਰੀ ਜਾਂਬਾਜ਼ ਫੋਰਸ ਦੇ ਲਈ ਕੰਮ ਕਰਦਾ ਸੀ। ਉਸ ਦਾ ਕੰਮ ਕਿਸ਼ਤਵਾੜ ਤੋਂ ਫੌਜ ਤੇ ਪ੍ਰਸ਼ਾਸਨ ਨਾਲ ਜੁੜੀ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਤੱਕ ਪਹੁੰਚਾਉਣਾ ਸੀ।
Also Read: ਬਰੇਲੀ ‘ਚ ਚੋਰੀ ਦਾ ਅਨੋਖਾ ਮਾਮਲਾ, ਡਿਪੂ ਤੋਂ ਰੋਡਵੇਜ਼ ਬੱਸ ਲੈ ਕੇ ਫ਼ਰਾਰ ਹੋ ਗਏ ਚੋਰ
ਇਨ੍ਹਾਂ ਸੂਚਨਾਵਾਂ ਦੀ ਵਰਤੋਂ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰਦੇ ਸਨ। ਮੌਲਵੀ ਨੇ ਫੜੇ ਜਾਣ ਤੋਂ ਬਾਅਦ ਕਿਸ਼ਵਤਾੜ ਵਿਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ ਤੇ ਮੌਲਵੀ ਦੇ ਹੋਰ ਟਿਕਾਣਿਆਂ ਦਾ ਪਤਾ ਲਾਉਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Also Read: ਕਾਰ ‘ਚ ਰੋਮਾਂਸ ਕਰ ਰਿਹਾ ਸੀ ਜੋੜਾ ਤੇ ਅਚਾਨਕ ਚੋਰਾਂ ਨੇ ਬੋਲ ਦਿੱਤਾ ਧਾਵਾ, ਕੱਪੜੇ ਵੀ ਲੈ ਗਏ ਨਾਲ



