ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸਦੇ ਚਲਦੇ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ । ਦੱਸਣਯੋਗ ਹੈ ਕਿ ਇਹ ਪਾਬੰਦੀ 30 ਦਿਨਾਂ ਤੱਕ ਲਾਗੂ ਰਹੇਗੀ । ਭਾਰਤ ਅਤੇ ਪਾਕਿਸਤਾਨ ਵਿੱਚ ਵਧ ਰਹੇ ਕੋਰੋਨਾਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾਂ ਲਿਆ ਗਿਆ ਹੈ ।
ਭਾਰਤ ਵਿੱਚ ਕੋਰੋਨਾ ਦੀ ਇਹ ਦੂਜੀ ਲਹਿਰ ਹੈ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੇਜ਼ੀ ਨਾਲ ਵੱਧ ਰਹੇ ਹਨ । ਹਾਲਾਤ ਇਹ ਹਨ ਕਿ ਸੂਬਾ ਸਰਕਾਰ ਵਲੋਂ ਤਾਲਾਬੰਦੀ ਦਾ ਫੈਸਲਾ ਲਿਆ ਗਿਆ । ਦੂਜੇ ਪਾਸੇ ਗੁਆਂਢੀ ਦੇਸ਼ ਪਾਕਿਸਤਾਨ ‘ਚ ਵਾਇਰਸ ਦੀ ਤੀਜੀ ਲਹਿਰ ਹੈ ਤੇ ਪਾਕਿਸਤਾਨ ਵੀ ਕੋਰੋਨਾ ਵਾਇਰਸ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਜੂਝ ਰਿਹਾ ਹੈ । ਜਿਸਦੇ ਚਲਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਕਿਹਾ ਕਿ ਇਹ ਰੋਕ ਵੀਰਵਾਰ ਦੇਰ ਰਾਤ ਤੋਂ ਸ਼ੁਰੂ ਹੋ ਜਾਵੇਗੀ । ਤੁਹਾਨੂੰ ਦੱਸ ਦਈਏ ਕਿ ਭਾਰਤ ਦੇਸ਼ ਵਿੱਚ ਪਿੱਛਲੇ 24 ਘੰਟਿਆਂ ਵਿੱਚ ਤਿੰਨ ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ । ਜਿਸਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪਾਬੰਦੀ ਕੁੱਝ ਸਮੇਂ ਲਈ ਹੈ ਤੇ ਭਵਿੱਖ ਵਿੱਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ । ਇਹੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਰਗੋ ਜਹਾਜ਼ਾਂ ‘ਤੇ ਲਾਗੂ ਨਹੀਂ ਕੀਤਾ ਜਾਵੇਗਾ, ਤਾਂ ਜੋ ਪੀ.ਪੀ.ਈ. ਕਿੱਟ, ਟੀਕਾ ਤੇ ਹੋਰ ਜ਼ਰੂਰੀ ਸਮਾਨ ਨੂੰ ਪੂਰਾ ਕੀਤਾ ਜਾ ਸਕੇ ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold Silver Price Today: सोना महंगा, चांदी हुई सस्ती; जानें आज क्या है गोल्ड-सिल्वर का रेट
Jabalpur Road Accident: जीप और बस की भीषण टक्कर , 6 लोगों की मौत
PM Modi Campaign: प्रधानमंत्री नरेंद्र मोदी का मोटापे के खिलाफ अभियान शुरू; 10 लोगों को दिया बड़ा चैलेंज