LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

INDIA ਨਹੀਂ 'ਭਾਰਤ', G20 ਸੰਮੇਲਨ 'ਚ PM ਮੋਦੀ ਦੇ ਸਾਹਮਣੇ ਦੇਸ਼ ਦਾਂ ਨਾਮ ਬਦਲ ਕੇ ਲਿਖਿਆ

bhart5863

ਨਵੀਂ ਦਿੱਲੀ: ਇੰਡੀਆ ਬਨਾਮ ਭਾਰਤ ਨੂੰ ਲੈ ਕੇ ਕੇਂਦਰ ਅਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਮੋਦੀ ਸਰਕਾਰ ਨੇ ਕੌਮਾਂਤਰੀ ਮੰਚ 'ਤੇ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਦਰਅਸਲ, ਅੱਜ (9 ਸਤੰਬਰ) ਜਦੋਂ ਪੀਐਮ ਮੋਦੀ ਨੇ ਜੀ-20 ਸੰਮੇਲਨ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਦੀ ਮੇਜ਼ 'ਤੇ ਰੱਖੀ ਦੇਸ਼ ਦੀ ਪਲੇਟ 'ਚ ਦੇਸ਼ ਦਾ ਨਾਂ ਇੰਡੀਆ ਨਹੀਂ ਬਲਕਿ ਭਾਰਤ ਲਿਖਿਆ ਗਿਆ ਸੀ। ਇਹ ਗੱਲ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਪ੍ਰਧਾਨ ਮੰਤਰੀ ਕਿਸੇ ਅੰਤਰਰਾਸ਼ਟਰੀ ਮੰਚ 'ਤੇ ਸੰਬੋਧਨ ਕਰਦੇ ਸਨ ਤਾਂ ਉਨ੍ਹਾਂ ਦੀ ਮੇਜ਼ 'ਤੇ ਰੱਖੀ ਕੰਟਰੀ ਪਲੇਟ 'ਤੇ ਦੇਸ਼ ਦਾ ਨਾਮ ਲਿਖਿਆ ਹੁੰਦਾ ਸੀ।

ਇਹ ਸਾਰਾ ਵਿਵਾਦ 5 ਸਤੰਬਰ ਨੂੰ ਉਦੋਂ ਸ਼ੁਰੂ ਹੋਇਆ ਜਦੋਂ ਜੀ-20 ਸੰਮੇਲਨ ਦੇ ਡਿਨਰ ਲਈ ਸੱਦਾ ਪੱਤਰ 'ਤੇ ' ਰਾਸ਼ਟਰਪਤੀਆਫ ਇੰਡੀਆ' ਦੀ ਬਜਾਏ 'ਪ੍ਰੈਜ਼ੀਡੈਂਟ ਆਫ਼ ਭਾਰਤ' ਲਿਖਿਆ ਗਿਆ। ਸੱਦਾ ਪੱਤਰ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਨਾਂ 'ਤੇ ਇੰਡੀਆ ਸ਼ਬਦ ਦੀ ਵਰਤੋਂ ਬੰਦ ਕਰਕੇ ਸਿਰਫ਼ ਭਾਰਤ ਕਹਿਣ ਦੀ ਯੋਜਨਾ ਬਣਾ ਰਹੀ ਹੈ। 

In The Market