LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1500 ਸਾਲ ਬਾਅਦ ਦੁਰਲਭ ਸੰਯੋਗ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ

2 april new year

ਨਵੀਂ ਦਿੱਲੀ : ਹਿੰਦੂ ਨਵਾਂ ਸਾਲ (Hindu New Year) ਯਾਨੀ ਨਵਸੰਵਸਤਰ ਯਾਨੀ ਵੈਦਿਕ ਪੰਚਾਂਗ ਮੁਤਾਬਕ ਹਰ ਸਾਲ ਚੈਤਰ ਮਹੀਨੇ ਦੇ ਸ਼ੁਕਲ ਪਕਸ਼ ਦੀ ਪ੍ਰਤੀਪਦਾ ਮਿਤੀ ਤੋਂ ਸ਼ੁਰੂ ਹੁੰਦਾ ਹੈ, ਜੋ ਇਸ ਸਾਲ 2 ਅਪ੍ਰੈਲ 2022 (April 2, 2022) ਨੂੰ ਹੈ। ਹਿੰਦੂ ਨਵੇਂ ਸਾਲ ਵਿਕਰਮ ਸੰਵਤ 2079 ਦੇ ਨਾਂ ਨਾਲ ਵੀ ਜਾਣਿਆ ਜਾਵੇਗਾ। ਇਹ ਵਿਕਰਮ ਸੰਵਤ ਨਲ ਨਾਂ ਦਾ ਸੰਵਤ ਹੈ ਅਤੇ ਇਹ ਇੰਦ੍ਰਾਗਣੀ ਯੁਗ (Indragani Yuga) ਦਾ ਅੰਤਿਮ ਸਾਲ ਹੈ। ਇਕ ਯੁੱਗ ਵਿਚ ਪੰਜ ਸਾਲ ਹੁੰਦੇ ਹਨ। ਇਸ ਸਾਲ ਦੇ ਰਾਜਾ ਸ਼ਨੀ ਗ੍ਰਹਿ ਹਨ ਅਤੇ ਇਸ ਸਾਲ ਦੇ ਮੰਤਰੀ ਗੁਰੂ ਗ੍ਰਹਿ ਹਨ। ਹਿੰਦੂ ਨਵੇਂ ਸਾਲ ਦੇ ਪਹਿਲੇ ਦਿਨ ਦੇ ਸਵਾਮੀ ਨੂੰ ਉਸ ਪੂਰੇ ਸਾਲ ਵਿਚ ਰਾਜਾ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਾਰ ਨਵਸੰਵਤਸਰ 2079 ਦੀ ਸ਼ੁਰੂਆਤ ਸ਼ਨੀਵਾਰ, 2 ਅਪ੍ਰੈਲ ਤੋਂ ਹੋ ਰਹੀ ਹੈ ਤਾਂ ਇਸ ਸਾਲ ਗ੍ਰਹਿਆਂ ਦੇ ਮੰਤਰੀਮੰਡਲ ਦੇ ਰਾਜਾ ਕਰਮਫਲਾਂ ਦੇ ਦਾਤਾ ਅਤੇ ਜੱਜ ਮੰਨੇ ਜਾਣ ਵਾਲੇ ਸ਼ਨੀਦੇਵ ਰਹਿਣਗੇ। ਸਾਲ 2022 ਵਿਚ ਸ਼ੁਰੂ ਹੋਣ ਵਾਲਾ ਇਹ ਨਵਸੰਵਤਸਰ ਸ਼ਨੀਦੇਵ ਦੇ ਪ੍ਰਭਾਵ ਦੇ ਕਾਰਣ ਕਈ ਸਾਲਾਂ ਵਿਚ ਖਾਸ ਰਹਿਣ ਵਾਲਾ ਹੈ। ਇਸ ਨਵੇਂ ਸਾਲ ਜਿੱਥੇ ਇਕ ਪਾਸੇ ਸ਼ਨੀ ਰਾਜਾ ਦੇ ਸਿੰਹਾਸਨ 'ਤੇ ਵਿਰਾਜਮਾਨ ਹਨ ਤਾਂ ਉਥੇ ਹੀ ਦੂਜੇ ਪਾਸੇ ਦੇਵ ਗੁਰੂ ਬ੍ਰਹਿਸਪਤੀ ਮੰਤਰੀ ਦੀ ਥਾਂ ਰਹਿਣਗੇ।

ਸ਼ਨੀ-ਗੁਰੂ ਦਾ ਮੰਤਰੀਮੰਡਲ ਨੂੰ ਸੰਭਾਲਣਾ ਜਾਤਕਾਂ ਦੇ ਜੀਵਨ ਨੂੰ ਕਈ ਮਾਇਨਿਆਂ ਵਿਚ ਪ੍ਰਭਾਵਿਤ ਕਰੇਗਾ। ਇਕ ਸੰਯੋਗ ਇਹ ਹੈ ਕਿ ਸ਼ਨੀ ਅਤੇ ਬ੍ਰਹਿਸਪਤੀ ਜੋ ਧੀਮੀ ਗਤੀ ਨਾਲ ਚੱਲਣ ਵਾਲੇ ਗ੍ਰਹਿ ਹਨ, ਅਪ੍ਰੈਲ ਦੇ ਮਹੀਨੇ ਵਿਚ ਰਾਸ਼ੀ ਬਦਲਣ ਜਾ ਰਹੇ ਹਨ। ਦੋਹਾਂ ਹੀ ਗ੍ਰਹਿ ਬਹੁਤ ਆਰਾਮਦਾਇਕ ਸਥਿਤੀ ਵਿਚ ਹੋਣਗੇ ਯਾਨੀ ਸ਼ਨੀ ਆਪਣੀ ਮੂਲ ਤ੍ਰਿਕੋਣ ਰਾਸ਼ੀ ਕੁੰਭ ਵਿਚ ਚਲੇ ਜਾਣਗੇ ਅਤੇ ਬ੍ਰਹਿਸਪਤੀ ਆਪਣੀ ਹੀ ਰਾਸ਼ੀ ਮੀਨ ਵਿਚ ਗੋਚਰ ਕਰਣਗੇ। ਇਸ ਲਈ ਇਸ ਗੋਚਰ ਦੇ ਕਾਰਣ ਇਹ ਗ੍ਰਹਿ ਆਪਣਾ ਜ਼ਿਆਦਾਤਰ ਫਲ ਦੇਣ ਵਿਚ ਸਮਰੱਥ ਹੋਣਗੇ।ਸਾਲ 2022 ਵਿਚ 1500 ਸਾਲ ਬਾਅਦ ਰੇਵਤੀ ਨਕਸ਼ਤਰ ਅਤੇ ਤਿੰਨ ਰਾਜਯੋਗਾਂ ਦੇ ਅਤਿਅੰਤ ਦੁਰਲਭ ਸੰਯੋਗਾਂ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਜਿਓਤਸ਼ੀਆਂ ਦੀ ਮੰਨੀਏ ਤਾਂ ਨਵਸੰਵਤਸਰ ਵਿਚ ਬਣਨ ਵਾਲੀ ਗ੍ਰਹਿ ਨਕਸ਼ਤਰਾਂ ਦੀ ਇਹ ਸਥਿਤੀਆਂ ਕਈ ਮਾਇਨਿਆਂ ਵਿਚ ਖਾਸ ਹੈ। ਵਿਕਰਮ ਸੰਵਤ 2079 ਦੇ ਸ਼ੁਰੂਆਤ ਵਿਚ ਹੀ ਮੰਗਲ ਆਪਣੀ ਉੱਚ ਰਾਸ਼ੀ ਮਕਰ, ਰਾਹੂ ਆਪਣੀ ਉੱਚ ਰਾਸ਼ੀ ਵ੍ਰਿਸ਼ਭ ਅਤੇ ਕੇਤੂ ਆਪਣੀ ਉੱਚ ਰਾਸ਼ੀ ਵ੍ਰਿਰਸ਼ਚਕ ਵਿਚ ਰਹਿਣਗੇ।

ਗ੍ਰਹਿਆਂ ਦੇ ਰਾਜਾ ਦੇ ਰੂਪ ਵਿਚ ਸ਼ਨੀ ਵੀ ਆਪਣੀ ਹੀ ਰਾਸ਼ੀ ਮਕਰ ਵਿਚ ਗੋਚਰ ਕਰਣਗੇ। ਇਸ ਲਈ ਇਸ ਵਾਰ ਸ਼ੁੱਭ ਸੰਯੋਗਾਂ ਵਿਚ 1500 ਸਾਲ ਬਾਅਦ ਸ਼ਨੀ-ਮੰਗਲ ਦੀ ਯੁਤਿ ਵਿਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਵਿਕਰਮ ਸੰਵਤ 2079 ਵ੍ਰਿਸ਼, ਧਨੁ, ਮਕਰ, ਕੁੰਭ ਅਤੇ ਮੀਨ ਰਾਸ਼ੀ ਦੇ ਜਾਤਕਾਂ ਲਈ ਚੰਗਾ ਰਹੇਗਾ। ਇਨ੍ਹਾਂ ਰਾਸ਼ੀ ਵਾਲਿਆਂ ਨੂੰ ਪੂਰੇ ਸਾਲ ਆਰਥਿਕ ਮੋਰਚੇ 'ਤੇ ਲਾਭ ਹੋਵੇਗਾ। ਇਨ੍ਹਾਂ ਰਾਸ਼ੀ ਦੇ ਜਾਤਕ ਪੇਸ਼ੇਵਰ ਅਤੇ ਨਿੱਜੀ ਤੌਰ 'ਤੇ ਵਿਕਸਿਤ ਹੋਣਗੇ। ਸਿੰਘ, ਕਰਕ, ਵ੍ਰਿਸ਼ਚਕ ਅਤੇ ਮੇਸ਼ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਸਚੇਤ ਅਤੇ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਉਸ ਦਾ ਹੰਕਾਰੀ, ਹਮਲਾਵਰ ਅਤੇ ਅਧਿਕਾਰਤ ਵਿਵਹਾਰ ਤੁਹਾਨੂੰ ਸਮੱਸਿਆਵਾਂ ਵੱਲ ਲਿਜਾ ਸਕਦਾ ਹੈ ਜਿਸ ਨਾਲ ਕਾਰਜ ਸਥਾਨ ਅਤੇ ਨਿੱਜੀ ਸਬੰਧਾਂ ਵਿਚ ਤੁਹਾਡੀ ਛਵੀ ਖਰਾਬ ਹੋਵੇਗੀ। ਕਨਿਆ ਅਤੇ ਮਿਥੁਨ ਰਾਸ਼ੀ ਲਈ ਇਹ ਇਕ ਔਸਤ ਸਾਲ ਹੋਵੇਗਾ ਉਨ੍ਹਾਂ ਨੂੰ ਆਪਣੇ ਕਰਮਾਂ ਦਾ ਫਲ ਮਿਲੇਗਾ।

In The Market