LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Gold-Silver Price : ਸੋਨਾ ਚਾਰ ਹਜ਼ਾਰ ਤੇ ਚਾਂਦੀ ਪੰਜ ਹਜ਼ਾਰ ਰੁਪਏ ਹੋਈ ਸਸਤੀ

gold price 2407

National News : ਕੇਂਦਰੀ ਬਜਟ ਵਿੱਚ ਸੋਨਾ-ਚਾਂਦੀ ਨੂੰ ਲੈ ਕੇ ਹੋਏ ਐਲਾਨ ਤੋਂ ਬਾਅਦ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿੱਥੇ ਸੋਨਾ 4000 ਹਜ਼ਾਰ ਰੁਪਏ ਤੋਂ ਜ਼ਿਆਦਾ ਸਸਤਾ ਹੋ ਗਿਆ ਸੀ। ਉੱਥੇ ਹੀ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ 5 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਸਰਕਾਰ ਨੇ ਬਜਟ 'ਚ ਸੋਨੇ ਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਇਸ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਜਟ ਦੇ ਅਗਲੇ ਦਿਨ ਵੀ ਭਾਰਤੀ ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ।
ਅੱਜ ਸੋਨੇ ਦੀ ਕੀਮਤ 69 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 84 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਉੱਪਰ ਪਹੁੰਚ ਗਈ ਹੈ। ਰਾਸ਼ਟਰੀ ਪੱਧਰ 'ਤੇ 999 ਸ਼ੁੱਧਤਾ ਵਾਲੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 69194 ਰੁਪਏ ਹੈ। ਜਦੋਂ ਕਿ 999 ਸ਼ੁੱਧ ਚਾਂਦੀ ਦੀ ਕੀਮਤ 84897 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਮੰਗਲਵਾਰ (23 ਜੁਲਾਈ) ਸ਼ਾਮ ਨੂੰ 24 ਕੈਰੇਟ ਸੋਨੇ ਦਾ ਭਾਅ 69602 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ 24 ਜੁਲਾਈ ਦੀ ਸਵੇਰ ਨੂੰ ਡਿੱਗ ਕੇ 69194 ਰੁਪਏ ਰਹਿ ਗਿਆ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ 'ਤੇ ਸੋਨਾ ਅਤੇ ਚਾਂਦੀ ਦੋਵੇਂ ਸਸਤੇ ਹੋ ਗਏ ਹਨ। 
ਸੋਨਾ ਅਤੇ ਚਾਂਦੀ ਦੀ ਕੀਮਤ (ਸੋਨੇ ਦੀ ਤਾਜ਼ਾ ਦਰ)
ਕੇਂਦਰ ਸਰਕਾਰ ਵੱਲੋਂ ਐਲਾਨੀਆਂ ਛੁੱਟੀਆਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਇਬਜਾ ਵੱਲੋਂ ਦਰਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ। 22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟਾਂ ਨੂੰ ਜਾਣਨ ਲਈ, ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਦੇ ਅੰਦਰ ਐਸਐਮਐਸ ਰਾਹੀਂ ਦਰਾਂ ਉਪਲਬਧ ਹੋ ਜਾਣਗੀਆਂ। ਇਸ ਤੋਂ ਇਲਾਵਾ, ਤੁਸੀਂ ਲਗਾਤਾਰ ਅੱਪਡੇਟ ਲਈ www.ibja.co ਜਾਂ ibjarates.com ਦੇਖ ਸਕਦੇ ਹੋ।

In The Market