LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਕਾਰ ਦੀ ਸਖ਼ਤੀ : ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲੇ ਮੁਲਾਜ਼ਮਾਂ ਦੀ ਰੋਕੀ ਜਾਵੇਗੀ ਤਨਖਾਹ

corona vaccination

ਚੰਡੀਗੜ੍ਹ (ਇੰਟ.)- ਤੀਜੀ ਲਹਿਰ (3rd Wave) ਦਾ ਖਦਸ਼ਾ ਅਤੇ ਵੈਕਸੀਨੇਸ਼ਨ (Vaccination) ਨੂੰ ਹੁੰਗਾਰਾ ਦੇਣ ਦੇ ਮਕਸਦ ਨਾਲ ਹਰਿਆਣਾ ਸਰਕਾਰ (Government of Haryana) ਨੇ ਸਖ਼ਤ ਫੈਸਲਾ ਕੀਤਾ ਹੈ। ਹੁਣ ਕੋਰੋਨਾ ਰੋਕੂ ਟੀਕੇ() ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲੇ ਫਰੰਟਲਾਈਨ ਮੁਲਾਜ਼ਮਾਂ ਦਾ ਤਨਖਾਹ ਰੋਕਣ ਦਾ ਹੁਕਮ ਦਿੱਤਾ ਗਿਆ ਹੈ। ਨਾਲ ਹੀ ਫੈਸਲਾ ਲਿਆ ਗਿਆ ਹੈ ਕਿ ਹੁਣ ਦੂਜੀ ਡੋਜ਼ ਲਗਵਾਉਣ ਵਾਲਿਆਂ ਨੂੰ ਪਹਿਲ ਦੇਣ। ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਸੁਰੱਖਿਅਤ ਹੋ ਸਕੇ।

Chance That COVID-19 Vaccines Are Gene Therapy? 'Zero'

read more- ਪੰਜਾਬ ਸਰਕਾਰ ਵਲੋਂ ਪੰਜਾਬੀ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਖੇਡ ਮੰਤਰੀ ਨੇ ਕੀਤਾ ਟਵੀਟ

ਪ੍ਰਦੇਸ਼ ਵਿਚ 18 ਸਾਲ ਤੋਂ ਉਪਰ ਦੇ ਤਕਰੀਬਨ 1.80 ਕਰੋੜ ਲੋਕਾਂ ਵਿਚੋਂ 4.50 ਲੱਖ ਫਰੰਟਲਾਈਨ ਮੁਲਾਜ਼ਮ ਹਨ। ਇਨ੍ਹਾਂ ਵਿਚ ਸਿਹਤ, ਪੁਲਿਸ, ਸਫਾਈ ਮੁਲਾਜ਼ਮ, ਬਿਜਲੀ, ਪੰਚਾਇਤੀ ਰਾਜ ਅਤੇ ਮਾਲੀਆ ਵਿਭਾਗ ਦੇ ਮੁਲਾਜ਼ਮ ਸ਼ਾਮਲ ਹਨ। ਸਿਹਤ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਕੁਲ 2 ਲੱਖ ਵਿਚੋਂ 1.80 ਲੱਖ ਨੇ ਪਹਿਲੀ ਅਤੇ 1.20 ਲੱਖ ਮੁਲਾਜ਼ਮ ਨੇ ਹੀ ਦੋਵੇਂ ਖੁਰਾਕਾਂ ਲਈਆਂ ਹਨ।

Shortage: Vaccination drive to remain suspended in Mumbai today | Mumbai  News

read more- ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲ ਬਾਅਦ ਓਲੰਪਿਕ ਵਿਚ ਜਿੱਤਿਆ ਤਮਗਾ
ਕੁਲ 60 ਹਜ਼ਾਰ ਪੁਲਿਸ ਮੁਲਾਜ਼ਮਾਂ ਵਿਚੋਂ 58 ਹਜ਼ਾਰ ਨੇ ਪਹਿਲਾ ਅਤੇ 49 ਹਜ਼ਾਰ ਨੇ ਦੋਵੇਂ ਡੋਜ਼ ਲਈਆਂ ਹਨ। ਇਸ ਤੋਂ ਇਲਾਵਾ, ਸਫਾਈ ਮੁਲਾਜ਼ਮਾਂ ਸਮੇਤ ਹੋਰ ਮੁਲਾਜ਼ਮ ਪਹਿਲੀ ਤੋਂ ਬਾਅਦ ਦੂਜੀ ਡੋਜ਼ ਲੈਣ ਨਹੀਂ ਆ ਰਹੇ ਹਨ, ਕਿਉਂਕਿ ਪਹਿਲੀ ਅਤੇ ਦੂਜੇ ਲਹਿਰ ਵਿਚ ਐਂਟਰੀ ਵਿਚ ਕੋਰੋਨਾ ਤੋਂ 6 ਡਾਕਟਰਾਂ ਸਮੇਤ 50 ਸਿਹਤ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 45 ਪੁਲਿਸ ਮੁਲਾਜ਼ਮਾਂ ਅਤੇ 43 ਬਿਜਲੀ ਮੁਲਾਜ਼ਮ ਕੋਰੋਨਾ ਤੋਂ ਜਾਨ ਗਵਾ ਚੁੱਕੇ ਹਨ। ਇਸ ਲਈ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ।

ਹਰਿਆਣਾ ਵਿਚ 16 ਜਨਵਰੀ ਤੋਂ ਸ਼ੁਰੂ ਹੋਈ ਵੈਕਸੀਨੇਸ਼ਨ ਤੋਂ ਬਾਅਦ ਹੁਣ ਤੱਕ ਕੁਲ 1 ਕਰੋੜ 23 ਲੱਖ 86741 ਲੋਕ ਖੁਰਾਕ ਲੈ ਚੁੱਕੇ ਹਨ। ਇਨ੍ਹਾਂ ਵਿਚੋਂ 68,53,966 ਪੁਰਸ਼ ਹਨ ਅਤੇ 55,30,494 ਔਰਤਾਂ ਹਨ। 96,90,776 ਨੇ ਪਹੀਲੀ ਅਤੇ 26,95,965 ਨੇ ਦੋਵੇਂ ਡੋਜ਼ ਲਈਆਂ ਹਨ। ਕੇਂਦਰ ਤੋਂ ਘੱਟ ਵੈਕਸੀਨ ਮਿਲਣ ਕਾਰਣ ਘੱਟ ਲੋਕਾਂ ਨੂੰ ਵੈਕਸੀਨ ਮਿਲ ਸਕੀ ਹੈ।

In The Market