National News : ਸੋਸ਼ਲ ਮੀਡੀਆ ਉਤੇ ਇਕ ਹਾਦਸੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਖੌਫਨਾਕ ਤੇ ਡਰਾਉਣ ਵਾਲੀ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਇਕ ਹਾਦਸਾ ਵਾਪਰਿਆ। ਟੋਇਟਾ ਫਾਰਚੂਨਰ (Toyota Fortuner) ਕਾਰ ਚਾਲਕ ਨੇ ਬਜ਼ੁਰਗ ਨੂੰ ਦਰੜ ਦਿੱਤਾ। ਇਹ ਵੀਡੀਓ ਇਸੇ ਹਾਦਸੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਦਸਾ ਸਿਪਰੀ ਬਾਜ਼ਾਰ ਇਲਾਕੇ 'ਚ ਵਾਪਰਿਆ। ਖੌਫਨਾਕ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀ। ਦੱਸਦੇਈਏ ਕਿ ਵੀਡੀਓ ਡਰਾਉਣ ਵਾਲੀ ਹੈ। ਕਮਜ਼ੋਰ ਦਿਲ ਵਾਲਿਆਂ ਨੂੰ ਇਸ ਵੀਡੀਓ ਨੂੰ ਵੇਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਤੰਗ ਗਲੀ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਹਨ। ਜਦੋਂ ਡਰਾਈਵਰ ਨੇ SUV ਨੂੰ ਪਿੱਛੇ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਸ਼ਾਇਦ ਆਪਣੀ ਗੱਡੀ ਦੇ ਪਿੱਛੇ ਖੜ੍ਹੇ ਬਜ਼ੁਰਗ ਵਿਅਕਤੀ ਬਾਰੇ ਪਤਾ ਨਹੀਂ ਲੱਗਾ। 4 ਮਿੰਟ ਦੀ ਵੀਡੀਓ ਵਿੱਚ ਚਿੱਟੇ ਰੰਗ ਦੀ ਉੱਤਰ ਪ੍ਰਦੇਸ਼-ਰਜਿਸਟਰਡ ਕਾਰ ਹੌਲੀ-ਹੌਲੀ ਪਿੱਛੇ ਵੱਲ ਵੱਧ ਰਹੀ ਵਿਖਾਈ ਦਿੰਦੀ ਹੈ। ਕੁਝ ਹੀ ਦੇਰ ਬਾਅਦ ਸਥਾਨਕ ਨਿਵਾਸੀ ਰਾਜਿੰਦਰ ਗੁਪਤਾ ਗੱਡੀ ਦੀ ਲਪੇਟ 'ਚ ਆਉਂਦਾ ਵਿਖਾਈ ਦੇ ਰਿਹਾ ਹੈ। ਗੱਡੀ ਦੀ ਟੱਕਰ ਨਾਲ ਉਹ ਡਿੱਗ ਜਾਂਦਾ ਹੈ ਅਤੇ ਗੱਡੀ ਦਾ ਇੱਕ ਟਾਇਰ ਉਪਰ ਦੀ ਲੰਘ ਜਾਂਦਾ ਹੈ, ਉਪਰੰਤ ਵਿਅਕਤੀ ਦੀ ਮੌਜੂਦਗੀ ਤੋਂ ਅਣਜਾਣ, ਡਰਾਈਵਰ ਗੱਡੀ ਹੇਠਾਂ ਵਿਅਕਤੀ ਨੂੰ ਕੁੱਝ ਮੀਟਰ ਘਸੀਟਦਾ ਰਿਹਾ।
ਗੱਡੀ ਹੇਠਾਂ ਆਏ ਰਾਜਿੰਦਰ ਗੁਪਤਾ ਦੀਆਂ ਜਦੋਂ ਚੀਖਾਂ ਵੱਜੀਆਂ ਤਾਂ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਗੱਡੀ ਦੇ ਡਰਾਈਵਰ ਨੂੰ ਦੱਸਿਆ। ਅਣਜਾਣੇ 'ਚ ਫਿਰ ਡਰਾਈਵਰ ਨੇ ਗੱਡੀ ਨੂੰ ਅੱਗੇ ਕੀਤਾ ਤਾਂ ਪੀੜਤ ਫਿਰ ਗੱਡੀ ਦੀ ਲਪੇਟ 'ਚ ਘਸੀਟਿਆ ਗਿਆ।
ਉਪਰੰਤ, ਡਰਾਈਵਰ ਉਸ ਵਿਅਕਤੀ ਨੂੰ ਵਾਹਨ ਦੇ ਹੇਠਾਂ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਲਈ SUV ਤੋਂ ਬਾਹਰ ਨਿਕਲਿਆ। ਪੀੜਤ ਟੋਇਟਾ ਫਾਰਚੂਨਰ ਹੇਠਾਂ ਦਰੜਿਆ ਗਿਆ, ਜਿਸਦਾ ਵਜ਼ਨ 2.5 ਟਨ ਤੋਂ ਵੱਧ ਸੀ, ਗੰਭੀਰ ਜ਼ਖ਼ਮੀ ਹੋ ਗਿਆ।
ਉਧਰ, ਪੁਲਿਸ ਨੇ ਵੀਡੀਓ ਕਬਜ਼ੇ 'ਚ ਲੈ ਲਈ ਹੈ ਤੇ ਡਰਾਈਵਰ ਖਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ, ਵਿਅਕਤੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਅਤੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਚੇਤਾਵਨੀ : ਵੀਡੀਓ ਖੌਫਨਾਕ ਤੇ ਡਰਾਉਣ ਵਾਲਾ ਹੈ। ਕ੍ਰਿਪਾ ਕਮਜ਼ੋਰ ਲੋਕ ਕਲਿੱਪ ਦੇਖਣ ਤੋਂ ਪਰਹੇਜ਼ ਕਰਨ।
Warning: Disturbing video
— Piyush Rai (@Benarasiyaa) May 24, 2024
In UP's Jhansi, a SUV can be seen driving in reverse over an elderly man. The victim was dragged with the SUV for few meters before it stopped and the drriver again drove over the man writhing in pain on the street. pic.twitter.com/4yOzZYjDWR
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल