LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਾਹੂਕਾਰਾਂ ਤੋਂ ਤੰਗ ਹੋਇਆ ਪਿਤਾ ਵੇਚ ਰਿਹਾ ਆਪਣਾ ਪੁੱਤਰ, ਜਾਣੋ ਵਜ੍ਹਾ

mj5896

ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਸ਼ਾਹੂਕਾਰਾਂ ਤੋਂ ਤੰਗ ਆ ਕੇ ਇੱਕ ਈ-ਰਿਕਸ਼ਾ ਚਾਲਕ ਨੇ ਮਦਦ ਲਈ ਅਪੀਲ ਕੀਤੀ ਹੈ। ਵੀਰਵਾਰ ਨੂੰ, ਪੀੜਤ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਸ਼ਹਿਰ ਦੇ ਗਾਂਧੀ ਪਾਰਕ ਚੌਰਾਹੇ 'ਤੇ ਗਲੇ 'ਚ ਬੋਰਡ ਲਟਕਾਈ ਬੈਠਾ ਸੀ। ਜਿਸ 'ਤੇ ਲਿਖਿਆ ਹੈ ਕਿ ''ਮੈਂ ਆਪਣਾ ਪੁੱਤਰ ਵੇਚਣਾ ਹੈ, ਮੇਰਾ ਪੁੱਤਰ ਵਿਕਾਊ ਹੈ''। ਜਿਸ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਪੀੜਤ ਪਰਿਵਾਰ ਨੂੰ ਥਾਣੇ ਲੈ ਗਈ ਤੇ ਕਾਰਵਾਈ ਦਾ ਭਰੋਸਾ ਦਿੱਤਾ।

ਪੀੜਤ ਰਾਜਕੁਮਾਰ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਉਹ ਕਰਜ਼ੇ ਕਾਰਨ ਪ੍ਰੇਸ਼ਾਨ ਹੈ। ਜਿਸ ਕਾਰਨ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਪਰਿਵਾਰ ਸਮੇਤ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਇਲਾਵਾ ਉਸ ਦਾ ਈ-ਰਿਕਸ਼ਾ ਵੀ ਬਦਮਾਸ਼ ਖੋਹ ਕੇ ਲੈ ਗਏ ਹਨ। ਉਹ ਕਈ ਦਿਨਾਂ ਤੋਂ ਮਹੂਆ ਖੇੜਾ ਥਾਣੇ ਦੇ ਚੱਕਰ ਲਗਾ ਰਿਹਾ ਹੈ। ਉਹ ਇਨਸਾਫ਼ ਨਾ ਮਿਲਣ ਕਰਕੇ ਪਰੇਸ਼ਾਨ ਹੋ ਗਿਆ ਹੈ। ਜਿਸ ਕਾਰਨ ਉਹ ਆਪਣੇ ਪੁੱਤਰ ਨੂੰ ਵੇਚਣ ਲਈ ਮਜ਼ਬੂਰ ਹੈ।

ਪੀੜਤ ਰਾਜਕੁਮਾਰ ਦਾ ਬੇਟਾ 11 ਸਾਲ ਦਾ ਹੈ, ਜਿਸ ਕਰਕੇ ਉਹ ਲੋਕਾਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਉਸ ਦੇ 11 ਸਾਲ ਦੇ ਬੇਟੇ ਨੂੰ ਕੋਈ ਵਿਕਾ ਦੇਵੇ। ਮੌਕੇ ਦੀ ਸੂਚਨਾ ਮਿਲਣ 'ਤੇ ਪੁਲਿਸ ਪੀੜਤਾਂ ਨੂੰ ਥਾਣੇ ਲੈ ਗਈ। ਜਿੱਥੇ ਉਸ ਨੂੰ ਇਨਸਾਫ਼ ਦਾ ਭਰੋਸਾ ਦੇ ਕੇ ਘਰ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

In The Market