LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਘਟੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ ਜਾਣੋਂ ਕੀ ਹੈ ਕੀਮਤ

gold rate

ਨਵੀਂ ਦਿੱਲੀ (ਇੰਟ.)- ਸਰਾਫਾ ਬਾਜ਼ਾਰ (Bullion Market) ਵਿਚ ਸੋਨਾ-ਚਾਂਦੀ (Gold-silver) ਦੀਆਂ ਕੀਮਤਾਂ ਵਿਚ ਰੋਜ਼ਾਨਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਦੇਖਣ ਨੂੰ ਮਿਲਿਆ ਉਥੇ ਹੀ ਚਾਂਦੀ ਦੀ ਕੀਮਤ ਵਿਚ ਥੋੜ੍ਹੀ ਨਰਮੀ ਦਿਖੀ। ਉਥੇ ਹੀ ਅੱਜ ਦੀ ਕੀਮਤ ਵਿਚ ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਚਾਂਦੀ ਦੀ ਚਮਕ ਤੇਜ਼ ਹੋ ਗਈ। ਇੰਡੀਆ ਬੁਲਿਅਨ ਐਂਡ ਜਿਊਲਰਸ ਐਸੋਸੀਏਸ਼ਨ (India Bullion and Jewelers Association) ਮੁਤਾਬਕ ਅੱਜ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ 515 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ। ਅੱਜ 999 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 47,707 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਉਥੇ ਹੀ ਚਾਂਦੀ ਦੀਆਂ ਕੀਮਤਾਂ ਵਿਚ ਵੀ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। 17 ਰੁਪਏ ਦੇ ਵਾਧਾ ਨਾਲ 999 ਸ਼ੁੱਧਤਾ ਵਾਲੀ ਚਾਂਦੀ ਦਾ ਰੇਟ 66,997 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਿਆ ਹੈ।

After golden year for precious metals, silver set to shine in 2021 | Zee  Business

read this- ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਦੱਸ ਦਈਏ ਕਿ 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੁੰਦਾ ਹੈ, ਪਰ 24 ਕੈਰੇਟ ਗੋਲਡ ਦੀ ਜਿਊਲਰੀ ਨਹੀਂ ਬਣਦੀ। ਆਮ ਤੌਰ 'ਤੇ ਜਿਊਲਰੀ ਬਣਾਉਣ ਲਈ 22 ਕੈਰੇਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿਚ 91.66 ਫੀਸਦੀ ਸੋਨਾ ਹੁੰਦਾ ਹੈ। ਜੇਕਰ ਤੁਸੀਂ 22 ਕੈਰੇਟ ਸੋਨੇ ਦੀ ਜਿਊਲਰੀ ਲੈਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਿਚ 22 ਕੈਰੇਟ ਗੋਲਡ ਦੇ ਨਾਲ 2 ਕੈਰੇਟ ਕੋਈ ਹੋਰ ਮੈਟਲ ਮਿਕਸ ਕੀਤਾ ਗਿਆ ਹੈ। ਜਿਊਲਰੀ ਵਿਚ ਸ਼ੁੱਧਤਾ ਨੂੰ ਲੈ ਕੇ ਹਾਲਮਾਰਕ ਨਾਲ ਜੁੜੇ 5 ਤਰ੍ਹਾਂ ਦੇ ਨਿਸ਼ਾਨ ਹੁੰਦੇ ਹਨ, ਇਹ ਨਿਸ਼ਾਨ ਜਿਊਲਰੀ ਵਿਚ ਹੁੰਦੇ ਹਨ।

Gold prices in India move to premium despite record high rates

read this- ਖੇਤੀ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ 

ਜੇਕਰ 22 ਕੈਰੇਟ ਦੀ ਜਿਊਲਰੀ ਹੋਵੇਗੀ ਤਾਂ ਉਸ ਵਿਚ 916.21 ਕੈਰੇਟ ਦੀ ਜਿਊਲਰੀ 'ਤੇ 875 ਅਤੇ 18 ਕੈਰੇਟ ਦੀ ਜਿਊਲਰੀ 'ਤੇ 750 ਲਿਖਿਆ ਹੁੰਦਾ ਹੈ। ਉਥੇ ਹੀ ਜੇਕਰ ਜਿਊਲਰੀ 14 ਕੈਰੇਟ ਦੀ ਹੋਵੇਗੀ ਤਾਂ ਉਸ ਵਿਚ 585 ਲਿਖਿਆ ਹੋਵੇਗਾ। ਤੁਸੀਂ ਖੁਦ ਜਿਊਲਰੀ ਵਿਚ ਇਸ ਨਿਸ਼ਾਨ ਨੂੰ ਦੇਖ ਸਕਦੇ ਹੋ।

In The Market