LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਅਤੇ ਹਿਨਾ ਖਾਨ ਨੂੰ ਕੀਤਾ ਤਲਬ

hina025698

ਮੁੰਬਈ:  ਅਦਾਕਾਰ ਰਣਬੀਰ ਕਪੂਰ ਨੂੰ ਕੱਲ੍ਹ ਸੰਮਨ ਭੇਜਣ ਤੋਂ ਬਾਅਦ ਈਡੀ ਨੇ ਤਿੰਨ ਹੋਰ ਸਿਤਾਰਿਆਂ ਨੂੰ ਸੰਮਨ ਭੇਜੇ ਹਨ। ਇਹ ਸਿਤਾਰੇ ਕੋਈ ਹੋਰ ਨਹੀਂ ਸਗੋਂ ਕਾਮੇਡੀ ਕਿੰਗ ਵਜੋਂ ਮਸ਼ਹੂਰ ਕਪਿਲ ਸ਼ਰਮਾ, ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਅਤੇ ਟੀਵੀ ਅਦਾਕਾਰਾ ਹਿਨਾ ਖਾਨ ਹਨ। ਰਣਬੀਰ ਕਪੂਰ ਤੋਂ ਬਾਅਦ 'ਮਹਾਦੇਵ ਬੁੱਕ' ਆਨਲਾਈਨ ਸੱਟੇਬਾਜ਼ੀ ਐਪ ਦੇ ਮਾਮਲੇ 'ਚ ਤਿੰਨੋਂ ਸਿਤਾਰਿਆਂ ਨੂੰ ਸੰਮਨ ਭੇਜੇ ਗਏ ਹਨ। 

'ਮਹਾਦੇਵ ਸੱਟੇਬਾਜ਼ੀ ਐਪ' ਮਾਮਲੇ 'ਚ ਭੇਜੇ ਗਏ ਸੰਮਨ
ਅਧਿਕਾਰੀਆਂ ਨੇ ਕਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਦੇਵ ਸੱਟੇਬਾਜ਼ੀ ਐਪਲੀਕੇਸ਼ਨ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹਿਨਾ ਖਾਨ ਅਤੇ ਹੁਮਾ ਕੁਰੈਸ਼ੀ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ED ਦੇ ਰਡਾਰ 'ਤੇ ਕੁੱਲ 100 ਆਨਲਾਈਨ ਸੱਟੇਬਾਜ਼ੀ ਐਪਸ ਹਨ। ਏ ਐਨਆਈ ਨੇ ਇੱਕ ਟਵੀਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਨਿਊਜ਼ ਏਜੰਸੀ ਐਨਆਈ ਨੇ ਟਵਿਟਰ 'ਤੇ ਟਵੀਟ ਕਰਦੇ ਹੋਏ ਈਡੀ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ, 'ਈਡੀ ਨੇ ਮਹਾਦੇਵ ਬੇਟਿੰਡ ਐਪ ਮਾਮਲੇ 'ਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਸੰਮਨ ਕੀਤਾ ਹੈ।'

ਰਣਬੀਰ ਕਪੂਰ ਤੋਂ ਬਾਅਦ ਤਿੰਨਾਂ ਨੂੰ ਭੇਜੇ ਸੰਮਨ
ਮਹਾਦੇਵ ਸੱਟੇਬਾਜ਼ੀ ਐਪ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਰਣਬੀਰ ਕਪੂਰ ਨੂੰ ਸੰਮਨ ਕੀਤੇ ਜਾਣ ਤੋਂ ਬਾਅਦ ਕਪਿਲ ਸ਼ਰਮਾ, ਹਿਨਾ ਖਾਨ ਅਤੇ ਹੁਮਾ ਕੁਰੈਸ਼ੀ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਰਣਬੀਰ ਕਪੂਰ ਨੂੰ 6 ਅਕਤੂਬਰ ਨੂੰ ਏਜੰਸੀ ਦੇ ਰਾਏਪੁਰ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਦੋ ਹਫ਼ਤਿਆਂ ਦਾ ਸਮਾਂ ਵਧਾਉਣ ਲਈ ਕਿਹਾ ਹੈ। 

In The Market