LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Breaking news: ED ਨੂੰ ਮਿਲਿਆ ਨਵਾਂ ਡਾਇਰੈਕਟਰ

ed58236

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ IRS ਰਾਹੁਲ ਨਵੀਨ ਨੂੰ ED ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ਸਾਬਕਾ ਨਿਰਦੇਸ਼ਕ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਕੀਤੀ ਗਈ ਹੈ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਮਿਸ਼ਰਾ, ਜੋ 1984 ਬੈਚ ਦੇ ਆਈਆਰਐਸ ਅਧਿਕਾਰੀ ਹਨ, ਨੂੰ 18 ਨਵੰਬਰ, 2023 ਤੱਕ ਇਸ ਅਹੁਦੇ 'ਤੇ ਰਹਿਣਾ ਸੀ।  ਰਾਸ਼ਟਰਪਤੀ ਨੇ 15 ਸਤੰਬਰ 2023 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਵਜੋਂ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਖਤਮ ਕਰ ਦਿੱਤਾ।

ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਰਾਹੁਲ ਨਵੀਨ, 1993 ਬੈਚ ਦੇ ਆਈਆਰਐਸ ਅਧਿਕਾਰੀ, ਨਿਯਮਤ ਡਾਇਰੈਕਟਰ (ਈਡੀ) ਦੀ ਨਿਯੁਕਤੀ ਜਾਂ ਅਗਲੇ ਹੁਕਮ ਜਾਰੀ ਹੋਣ ਤੱਕ ਇਹ ਜ਼ਿੰਮੇਵਾਰੀ ਸੰਭਾਲਣਗੇ। ਨਵੀਨ ਰਾਹੁਲ ਇਸ ਸਮੇਂ ਈਡੀ ਵਿੱਚ ਵਿਸ਼ੇਸ਼ ਨਿਰਦੇਸ਼ਕ ਹਨ। ਸਰਕਾਰ ਦੇ ਇਸ ਫੈਸਲੇ ਦਾ ਕਾਰਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਦੱਸਿਆ ਜਾ ਰਿਹਾ ਹੈ। ਜੁਲਾਈ 'ਚ ਅਦਾਲਤ ਨੇ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾਉਣ ਦੀ ਇਜਾਜ਼ਤ ਦਿੰਦੇ ਹੋਏ ਸਪੱਸ਼ਟ ਕੀਤਾ ਸੀ ਕਿ ਇਸ ਮਿਆਦ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ ਕਿਸੇ ਵੀ ਹਾਲਤ 'ਚ ਨਹੀਂ ਵਧਾਇਆ ਜਾਵੇਗਾ।

In The Market