ਨਵੀਂ ਦਿੱਲੀ : ਈ.ਡੀ. ਦਿੱਲੀ ਆਬਕਾਰੀ ਘੁਟਾਲੇ 'ਚ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗਾ। ਇਸ ਦੌਰਾਨ ਈਡੀ ਦੀ ਟੀਮ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਇੱਕ ਹੋਰ ਮੰਤਰੀ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਜਕੁਮਾਰ ਆਨੰਦ ਦੇ ਸਿਵਲ ਲਾਈਨ ਇਲਾਕੇ 'ਚ ਸਥਿਤ ਘਰ 'ਤੇ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ।
ਕਿਸ ਮਾਮਲੇ 'ਚ ਹੋਈ ਛਾਪੇਮਾਰੀ
ਈਡੀ ਦੀ ਟੀਮ ਅੱਜ ਸਵੇਰ ਤੋਂ ਹੀ ਭਾਲ ਕਰ ਰਹੀ ਹੈ। ਨਾਲ ਸਬੰਧਤ ਦਰਜਨ ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਜਾ ਰਹੀ ਹੈ।
ਦਿੱਲੀ-ਐੱਨਸੀਆਰ 'ਚ ਦਰਜਨ ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ
ਰਾਜਕੁਮਾਰ ਆਨੰਦ ਕੋਲ ਸਮਾਜ ਭਲਾਈ ਮੰਤਰਾਲਾ ਹੈ। ਈਡੀ ਅੱਜ ਸਵੇਰ ਤੋਂ ਦਿੱਲੀ-ਐਨਸੀਆਰ ਵਿੱਚ ਉਨ੍ਹਾਂ ਦੇ ਘਰ ਅਤੇ ਉਨ੍ਹਾਂ ਦੇ ਮੰਤਰਾਲੇ ਨਾਲ ਜੁੜੇ ਸਰਕਾਰੀ ਕਰਮਚਾਰੀਆਂ ਅਤੇ ਹੋਰਾਂ ਦੇ ਦਰਜਨ ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ - ਰਾਜਕੁਮਾਰ ਆਨੰਦ ਦਾ ਕਸੂਰ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਪਾਰਟੀ ਤੋਂ ਮੰਤਰੀ ਹਨ। ਅੰਗਰੇਜ਼ਾਂ ਦੇ ਜ਼ਮਾਨੇ ਵਿਚ ਵੀ ਜੇਕਰ ਤੁਸੀਂ ਕਿਸੇ ਦੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਦਾਲਤ ਤੋਂ ਸਰਚ ਵਾਰੰਟ ਦੀ ਲੋੜ ਹੁੰਦੀ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jammu-Kashmir : कश्मीर में सीजन की पहली बर्फबारी,पहाड़ों पर दिखी बर्फ की सफेद चादर
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर