LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੈਂਕ ਨਾਲ ਸਬੰਧਤ ਕੰਮ ਅੱਜ ਹੀ ਨਿਪਟਾ ਲਓ, ਕੱਲ੍ਹ ਤੋਂ ਇਨ੍ਹਾਂ ਸ਼ਹਿਰਾਂ 'ਚ ਰਹੇਗੀ ਪੰਜ ਦਿਨ ਛੁੱਟੀ

9n3

ਨਵੀਂ ਦਿੱਲੀ: ਦੀਵਾਲੀ ਖ਼ਤਮ ਹੋ ਗਈ ਹੈ ਅਤੇ ਬੈਂਕ ਖੁੱਲ੍ਹ ਗਏ ਹਨ। ਪਰ ਕੱਲ੍ਹ ਤੋਂ ਬੈਂਕ ਲਗਾਤਾਰ ਪੰਜ ਦਿਨ ਬੰਦ ਰਹਿਣ ਵਾਲੇ ਹਨ, ਇਸ ਲਈ ਬੈਂਕ ਨਾਲ ਸਬੰਧਤ ਜ਼ਰੂਰੀ ਕੰਮ ਅੱਜ ਹੀ ਨੇਪਰੇ ਚਾੜ੍ਹਨਾ ਫਾਇਦੇਮੰਦ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਹੜੇ ਰਾਜਾਂ ਵਿੱਚ ਕੱਲ੍ਹ ਤੋਂ ਬੈਂਕ ਬੰਦ ਰਹਿਣਗੇ।

Also Read: ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਪ੍ਰੈੱਸ ਕਾਨਫਰੰਸ ਕਰ ਕੀਤੇ ਸਵਾਲ

ਬਿਹਾਰ 'ਚ ਛਠ ਪੂਜਾ ਕਾਰਨ ਬੈਂਕ ਬੰਦ
ਦੀਵਾਲੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਬੈਂਕ ਖੁੱਲ੍ਹ ਗਏ। ਹੁਣ ਕੱਲ੍ਹ ਤੋਂ ਮੁੜ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਦਰਅਸਲ, ਛੱਠ ਪੂਜਾ ਸਮੇਤ ਹੋਰ ਤਿਉਹਾਰਾਂ ਕਾਰਨ ਬੈਂਕ ਮੁਲਾਜ਼ਮਾਂ ਦੀ ਛੁੱਟੀ ਰਹੇਗੀ। ਇਸ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ 10 ਨਵੰਬਰ ਤੋਂ ਲਗਾਤਾਰ ਪੰਜ ਦਿਨ ਬੈਂਕ ਬੰਦ ਰਹਿਣਗੇ। ਬਿਹਾਰ ਅਤੇ ਝਾਰਖੰਡ ਵਿੱਚ ਛਠ ਪੂਜਾ ਦੇ ਜਸ਼ਨ ਕਾਰਨ 10 ਨਵੰਬਰ ਨੂੰ ਪਟਨਾ ਅਤੇ ਰਾਂਚੀ ਵਿੱਚ ਬੈਂਕ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਦੇ ਨਾਲ ਹੀ 11 ਨਵੰਬਰ ਨੂੰ ਵੀ ਛਠ ਪੂਜਾ ਕਾਰਨ ਪਟਨਾ 'ਚ ਬੈਂਕ ਕਰਮਚਾਰੀਆਂ ਦੀ ਛੁੱਟੀ ਰਹੇਗੀ।

ਇਨ੍ਹਾਂ ਸ਼ਹਿਰਾਂ ਵਿਚ ਰਹਿਣਗੀਆਂ ਛੁੱਟੀਆਂ
10 ਨਵੰਬਰ ਪਟਨਾ, ਛਠ ਪੂਜਾ
11 ਨਵੰਬਰ ਪਟਨਾ, ਛਠ ਪੂਜਾ
12 ਨਵੰਬਰ ਵਾਂਗਲਾ ਤਿਉਹਾਰ 'ਤੇ ਸ਼ਿਲਾਂਗ 'ਚ ਬੈਂਕ ਬੰਦ
13 ਨਵੰਬਰ ਨੂੰ ਹਫ਼ਤਾਵਾਰੀ ਛੁੱਟੀਆਂ ਵਾਲੇ ਬੈਂਕ ਬੰਦ
14 ਨਵੰਬਰ ਦੀ ਹਫਤਾਵਾਰੀ ਛੁੱਟੀ ਬੈਂਕ ਹਰ ਥਾਂ ਬੰਦ

Also Read: ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹਰਸਿਮਰਤ ਕੌਰ ਬਾਦਲ ਨੇ ਲਿਖੀ PM ਮੋਦੀ ਨੂੰ ਚਿੱਠੀ

ਨਵੰਬਰ ਦੇ ਹੋਰ ਦਿਨਾਂ ਵਿੱਚ ਛੁੱਟੀਆਂ 'ਤੇ ਇੱਕ ਨਜ਼ਰ
ਇਨ੍ਹਾਂ ਪੰਜ ਦਿਨਾਂ ਤੋਂ 19 ਨਵੰਬਰ ਨੂੰ ਗੁਰੂ ਨਾਨਕ ਜੈਯੰਤੀ/ਕਾਰਤਿਕ ਪੂਰਨਿਮਾ ਕਾਰਨ ਬੇਲਾਪੁਰ, ਭੋਪਾਲ, ਚੇਨਈ, ਗੰਗਟੋਕ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼ਿਮਲਾ, ਸ੍ਰੀਨਗਰ, ਪੰਜਾਬ ਵਿੱਚ ਬੈਂਕਾਂ ਨਹੀਂ ਖੁੱਲ੍ਹਣਗੀਆਂ। 21 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਕਨਕਦਾਸ ਜੈਯੰਤੀ ਦੇ ਮੌਕੇ 'ਤੇ 22 ਨਵੰਬਰ ਨੂੰ ਬੈਂਗਲੁਰੂ 'ਚ ਬੈਂਕ ਕਰਮਚਾਰੀਆਂ ਲਈ ਛੁੱਟੀ ਹੋਵੇਗੀ। ਸੇਂਗ ਕੁਟਸਨਮ ਕਾਰਨ 23 ਨਵੰਬਰ ਨੂੰ ਸ਼ਿਲਾਂਗ ਵਿੱਚ ਬੈਂਕ ਨਹੀਂ ਖੁੱਲ੍ਹਣਗੇ। ਇਸ ਤੋਂ ਇਲਾਵਾ 27 ਅਤੇ 28 ਨਵੰਬਰ ਨੂੰ ਹਫਤਾਵਾਰੀ ਛੁੱਟੀ ਰਹੇਗੀ।

In The Market