LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

KBC ਦਾ ਜੇਤੂ ਰਿਹਾ 14 ਸਾਲਾ ਬੱਚਾ ਹੁਣ ਬਣਿਆ IPS, ਕਰ ਰਿਹੈ ਦੇਸ਼ ਦੀ ਸੇਵਾ

kbc

ਨਵੀਂ ਦਿੱਲੀ- ਕੌਣ ਬਣੇਗਾ ਕਰੋੜਪਤੀ ਟੀ.ਵੀ. ਸ਼ੋਅ ਜਿਸ ਦੀ ਪੂਰਾ ਸਾਲ ਦਰਸ਼ਕ ਬੇਸਬਰੀ ਨਾਲ ਉਡੀਕ ਕਰਦੇ ਹਨ। ਮਹਾਨਾਇਕ ਅਮਿਤਾਭ ਬੱਚਨ ਦਾ ਸ਼ੋਅ ਸਿਰਫ ਲੋਕਾਂ ਦੇ ਗਿਆਨ ਵਿਚ ਹੀ ਵਾਧਾ ਨਹੀਂ ਕਰਦਾ, ਸਗੋਂ ਕਈ ਕੰਟੈਸਟੰਟ ਦੀ ਜ਼ਿੰਦਗੀ ਵੀ ਬਦਲ ਦਿੰਦਾ ਹੈ। 7 ਅਗਸਤ ਨੂੰ ਕੇ.ਬੀ.ਸੀ. ਦੇ ਨਵੇਂ ਸੀਜ਼ਨ ਦਾ ਆਗਾਜ਼ ਹੋਣ ਵਾਲਾ ਹੈ। ਪਰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਬੱਚੇ ਦੀ ਜਿਸ ਨੇ ਸਿਰਫ ਬੱਚਨ ਸਾਬ੍ਹ ਦੇ ਸ਼ੋਅ 'ਤੇ ਇਕ ਕਰੋੜ ਰੁਪਏ ਹੀ ਨਹੀਂ ਜਿੱਤੇ, ਸਗੋਂ ਹੁਣ ਆਈ.ਪੀ.ਐੱਸ. ਅਫਸਰ ਬਣ ਕੇ ਦੇਸ਼ ਦੀ ਸੇਵਾ ਵੀ ਕਰ ਰਹੇ ਹਨ।
ਤੁਹਾਨੂੰ ਯਾਦ ਹੈ? 2001 ਵਿਚ ਕੇ.ਬੀ.ਸੀ. ਵਿਚ 14 ਸਾਲ ਦੇ ਰਵੀ ਸੈਣੀ ਨੇ ਕੇ.ਬੀ.ਸੀ. ਦੀ ਹਾਟ ਸੀਟ 'ਤੇ ਬੈਠ ਕੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ। ਜੇਕਰ ਯਾਦ ਨਹੀਂ ਆ ਰਿਹਾ ਹੈ, ਤਾਂ ਕੋਈ ਗੱਲ ਨਹੀਂ ਅਸੀਂ ਦੱਸ ਦਿੰਦੇ ਹਾਂ। ਛੋਟੇ ਜਿਹੇ ਰਵੀ ਸੈਣੀ ਬੱਚਨ ਸਾਬ੍ਹ ਦੇ ਸ਼ੋਅ 'ਤੇ ਵੱਡੇ ਸਪਨੇ ਲੈ ਕੇ ਆਏ ਸਨ। ਹਾਟ ਸੀਟ 'ਤੇ ਬੈਠ ਕੇ ਰਵੀ ਸੈਣੀ ਨੇ 15 ਸਵਾਲਾਂ ਦੇ ਸਹੀ ਜਵਾਬ ਦਿੱਤੇ ਅਤੇ ਸ਼ੋਅ ਤੋਂ 1 ਕਰੋੜ ਦੀ ਵੱਡੀ ਰਾਸ਼ੀ ਜਿੱਤ ਲਈ।
1 ਕਰੋੜ ਰੁਪਏ ਜਿੱਤਣ ਵਾਲੇ ਰਵੀ ਸੈਣੀ ਪੜ੍ਹਣ ਵਿਚ ਕਾਫੀ ਹੁਸ਼ਿਆਰ ਸਨ। ਇਸ ਲਈ ਉਨ੍ਹਾਂ ਨੇ ਯੂ.ਪੀ.ਐੱਸ.ਸੀ. ਦੀ ਤਿਆਰੀ ਕੀਤੀ ਅਤੇ ਪਾਸ ਵੀ ਹੋ ਗਏ। ਇਸ ਤੋਂ ਬਾਅਦ ਹੁਣ ਆਈ.ਪੀ.ਐੱਸ. ਅਫਸਰ ਬਣ ਕੇ ਦੇਸ਼ ਦੀ ਸੇਵਾ ਵਿਚ ਲੱਗੇ ਹੋਏ ਹਨ। ਕੇ.ਬੀ.ਸੀ. 'ਤੇ ਗੱਲ ਕਰਦੇ ਹੋਏ ਰਵੀ ਸੈਣੀ ਨੇ ਕਿਹਾ ਸੀ ਕਿ ਉਹ ਕੇ.ਬੀ.ਸੀ. ਵਿਚ ਆਪਣਾ ਲਕ ਅਜ਼ਮਾਉਣ ਆਏ ਸਨ, ਕਿਉਂਕਿ ਉਨ੍ਹਾਂ ਨੇ ਸ਼ੋਅ ਵਿਚ ਬੱਚਨ ਸਾਬ੍ਹ ਨਾਲ ਮਿਲਣਾ ਸੀ। ਹਾਲਾਂਕਿ ਕੇ.ਬੀ.ਸੀ. ਵਿਚ ਆ ਕੇ ਉਨ੍ਹਾਂ ਦਾ ਆਤਮਵਿਸ਼ਵਾਸ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋ ਗਿਆ ਸੀ।
ਰਵੀ ਸੈਣੀ ਆਪਣੀ ਕਲਾਸ ਦਾ ਟਾਪਰ ਸੀ, ਪੜ੍ਹਾਈ ਦੇ ਮਾਮਲੇ 'ਚ ਉਨ੍ਹਾਂ ਦਾ ਦਿਮਾਗ ਇੰਨਾ ਤੇਜ਼ ਸੀ ਕਿ ਉਹ ਆਪਣੇ ਦਮ 'ਤੇ ਨਾ ਸਿਰਫ ਆਈ.ਪੀ.ਐੱਸ. ਬਣੇ, ਸਗੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਵੀ ਕੀਤੀ ਸੀ। ਰਵੀ ਸੈਣੀ ਨੇ ਜੈਪੁਰ ਦੇ ਮਹਾਤਮਾ ਗਾਂਧੀ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਕੀਤੀ ਸੀ। ਐੱਮ.ਬੀ.ਬੀ.ਐੱਸ. ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਵਿਚ ਇੰਟਰਨਸ਼ਿਪ ਵੀ ਕੀਤੀ। ਇਸ ਤੋਂ ਬਾਅਦ ਰਵੀ ਸੈਣੀ ਨੇ ਯੂ.ਪੀ.ਐੱਸ.ਸੀ. ਕਲੀਅਰ ਕੀਤੀ ਅਤੇ ਆਪਣੇ ਪਿਤਾ ਦਾ ਨਾਂ ਰੌਸ਼ਨ ਕੀਤਾ। ਰਵੀ ਸੈਣੀ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇਵੀ ਵਿਚ ਸਨ। ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਈ.ਪੀ.ਐੱਸ. ਬਣਨ ਦਾ ਫੈਸਲਾ ਕੀਤਾ ਸੀ।

In The Market