LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਲੋਬਲ ਟੌਏ ਮਾਰਕੀਟ ਵਿਚ ਭਾਰਤ ਦੀ ਭਾਈਵਾਲੀ ਬਹੁਤ ਘੱਟ : PM ਮੋਦੀ

pm modi22

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਾਇਕੈਥਨ-2021 ਦੇ ਮੁਕਾਬਲੇਬਾਜ਼ਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਰਹੇ ਹਨ। ਫਿਲਹਾਲ ਮੁਕਾਬਲੇਬਾਜ਼ ਪ੍ਰਧਾਨ ਮੰਤਰੀ ਨੂੰ ਆਪੋ-ਆਪਣੇ ਗੇਮਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਹੋਰ ਬਿਹਤਰ ਕਰਨ ਲਈ ਸੁਝਾਅ ਦਿੱਤੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਾਰਕ ਖਿਡੌਣਾ ਬਾਜ਼ਾਰ ਤਕਰੀਬਨ 100 ਬਿਲੀਅਨ ਡਾਲਰ ਦਾ ਹੈ। ਇਸ ਵਿਚ ਭਾਰਤ ਦੀ ਭਾਈਵਾਲੀ ਸਿਰਫ ਡੇਢ ਬਿਲੀਅਨ ਡਾਲਰ ਦੇ ਨੇੜੇ ਹੀ ਹੈ। ਅੱਜ ਅਸੀਂ ਆਪਣੀ ਲੋੜ ਦੇ ਵੀ ਲਗਭਗ 80 ਫੀਸਦੀ ਖਿਡੌਣੇ ਸਪਲਾਈ ਕਰਦੇ ਹਨ। ਯਾਨੀ ਇਨ੍ਹਾਂ 'ਤੇ ਦੇਸ਼ ਦੇ ਕਰੋੜਾਂ ਰੁਪਏ ਬਾਹਰ ਜਾ ਰਹੇ ਹਨ। ਇਸ ਸਥਿਤੀ ਨੂੰ ਬਦਲਣਾ ਲਾਜ਼ਮੀ ਹੈ।

Pleasant departure from past': PM Modi praises Centre-state cooperation  amid pandemic | Latest News India - Hindustan Times

ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੂਪਨਗਰ 'ਚ ਡਰਾਈਵਰਾਂ ਨੇ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ

ਪ੍ਰਧਾਨ ਮੰਤੀਰ ਮੋਦੀ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਖਿਡੌਣੇ ਅਤੇ ਖੇਡ ਸਾਡੀ ਮਾਨਸਿਕ ਸ਼ਕਤੀ ਸਿਰਜਣਾਤਮਕ ਅਰਥਵਿਵਸਥਾ ਅਤੇ ਅਜਿਹੇ ਕਈ ਪਹਿਲੂਆਂ ਨੂੰ ਪ੍ਰਭਾਵਿਤ ਕਰਦੇ ਹਨ ਇਸ ਲਈ ਇਨ੍ਹਾਂ ਵਿਸ਼ਿਆਂ ਦੀ ਗੱਲ ਵੀ ਓਨੀ ਹੀ ਜ਼ਰੂਰੀ ਹੈ। ਭਾਰਤ ਦੇ ਮੌਜੂਦਾ ਸਾਮਰਥਿਆ ਨੂੰ, ਭਾਰਤ ਦੀ ਕਲਾ ਸੰਸਕ੍ਰਿਤੀ ਨੂੰ, ਭਾਰਤ ਦੇ ਸਮਾਜ ਨੂੰ ਅੱਜ ਦੁਨੀਆ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝਣਾ ਚਾਹੁੰਦੀ ਹੈ। ਇਸ ਵਿਚ ਸਾਡੀ ਖਿਡੌਣਿਆਂ ਅਤੇ ਗੇਮਿੰਗ ਇੰਡਸਟਰੀ ਬਹੁਤ ਵੱਡੀ ਭੂਮਿਾਕ ਨਿਭਾ ਸਕਦੀ ਹੈ।

In The Market