LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ, ਕਰ ਲਓ ਜੋ ਕਰਨਾ ਹੈ'

gandhi rahul

ਨਵੀਂ ਦਿੱਲੀ- ਨੈਸ਼ਨਲ ਹੇਰਾਲਡ (National Herald) ਕੇਸ ਵਿਚ ਜਿਸ ਤਰ੍ਹਾਂ ਨਾਲ ਈ.ਡੀ. ਨੇ ਵੱਡੀ ਕਾਰਵਾਈ ਕਰਦੇ ਹੋਏ ਯੰਗ ਇੰਡੀਆ (Young India) ਦੇ ਦਫਤਰ ਨੂੰ ਸੀਲ ਕੀਤਾ ਅਤੇ ਕਾਂਗਰਸ ਦੇ ਦਫਤਰ ਦੇ ਬਾਹਰ ਭਾਰੀ ਸੁਰੱਖਿਆ ਫੋਰਸ (security force) ਨੂੰ ਤਾਇਨਾਤ ਕੀਤਾ ਹੈ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ 'ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ, ਅਸੀਂ ਨਰਿੰਦਰ ਮੋਦੀ (Narendra Modi) ਤੋਂ ਨਹੀਂ ਡਰਦੇ ਹਾਂ, ਕਰ ਲਓ ਜੋ ਕਰਨਾ ਹੈ, ਕੁਝ ਫਰਕ ਨਹੀਂ ਪਵੇਗਾ, ਜੋ ਸਾਡਾ ਕੰਮ ਹੈ, ਦੇਸ਼ ਦੀ ਰੱਖਿਆ ਕਰਨਾ, ਲੋਕਤੰਤਰ ਦੀ ਰਾਖੀ ਕਰਨਾ, ਦੇਸ਼ ਵਿਚ ਜੋ ਹਾਰਮਨੀ ਹੈ ਉਸ ਨੂੰ ਬਣਾਈ ਰੱਖਣਾ, ਉਹ ਮੈਂ ਕਰਦਾ ਰਹਾਂਗਾ, ਇਹ ਕੁਝ ਵੀ ਕਰ ਲੈਣ ਮੈਂ ਕਰਦਾ ਰਹਾਂਗਾ। ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਜੋ ਕਰ ਰਹੇ ਹਨ, ਉਹ ਲੋਕਤੰਤਰ ਦੇ ਖਿਲਾਫ ਹੈ। ਉਸ ਦੇ ਖਿਲਾਫ ਅਸੀਂ ਖੜ੍ਹੇ ਰਹਾਂਗੇ, ਚਾਹੇ ਉਹ ਕੁਝ ਵੀ ਕਰ ਲੈਣ। ਕੋਈ ਫਰਕ ਨਹੀਂ ਪੈਂਦਾ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਭੱਜਣ ਦੀ ਗੱਲ ਨਹੀਂ ਕਰਦੇ ਹਨ, ਭੱਜਣ ਦੀ ਗੱਲ ਉਹ ਕਰਦੇ ਹਨ। ਸੱਚਾਈ ਨੂੰ ਬੈਰੀਕੇਡ ਨਹੀਂ ਕੀਤਾ ਜਾ ਸਕਦਾ ਹੈ। ਜਿੰਨਾ ਕਰਨਾ ਹੈ ਕਰੋ, ਅਸੀਂ ਪ੍ਰਦਰਸ਼ਨ ਕਰਾਂਗੇ।
ਕਾਂਗਰਸ ਨੇਤਾ ਪੀ ਚਿਦਾਂਬਰਮ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਘਰ 'ਤੇ 300 ਪੁਲਿਸ ਮੁਲਾਜ਼ਮ ਭੇਜ ਦਿੱਤੇ ਗਏ ਹਨ। ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਘਰ 'ਤੇ 300 ਜਵਾਨ ਭੇਜੇ ਗਏ ਹਨ, ਕੀ ਅਸੀਂ ਇਕ-ਦੂਜੇ ਨਾਲ ਜੰਗ ਕਰਨ ਜਾ ਰਹੇ ਹਾਂ। ਅਸੀਂ ਸਦਨ ਵਿਚ ਇਹ ਮੁੱਦਾ ਚੁੱਕਣਾ ਚਾਹੁੰਦੇ ਸੀ ਪਰ ਸਦਨ ਦੇ ਨੇਤਾ ਪਿਊਸ਼ ਗੋਇਲ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਜਿਸ ਦੀ ਵਜ੍ਹਾ ਨਾਲ ਇਨ੍ਹਾਂ ਲੋਕਾਂ ਨੇ ਸਦਨ ਵਿਚ ਹੰਗਾਮਾ ਕੀਤਾ, ਜਿਸ ਦੀ ਵਜ੍ਹਾ ਨਾਲ ਸਦਨ ਦੀ ਕਾਰਵਾਈ ਨੂੰ ਮੁਲਤਵੀ ਕੀਤਾ ਗਿਆ। ਸਦਨ ਦੀ ਕਾਰਵਾਈ ਮੁਲਤਵੀ ਹੋਣ ਪਿੱਛੇ ਸਿੱਧੇ ਤੌਰ 'ਤੇ ਸਦਨ ਦੇ ਨੇਤਾ ਜ਼ਿੰਮੇਵਾਰ ਹਨ, ਇਸ ਦੀ ਨਿੰਦਿਆ ਹੋਣੀ ਚਾਹੀਦੀ ਹੈ। ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਇਹ ਲੋਕਤੰਤਰ ਦੀ ਰਾਖੀ ਨਹੀਂ ਸਗੋਂ ਭ੍ਰਿਸ਼ਟਾਚਾਰ ਬਚਾਓ ਅੰਦੋਲਨ ਹੈ। ਇਨ੍ਹਾਂ ਲੋਕਾਂ ਨੂੰ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਇਨ੍ਹਾਂ ਲੋਕਾਂ ਨੂੰ ਇਨਕਮ ਟੈਕਸ ਨੋਟਿਸ 'ਤੇ ਕੋਈ ਰਾਹਤ ਨਹੀਂ ਮਿਲੀ ਹੈ। ਜੋ ਲੋਕ ਭ੍ਰਿਸ਼ਟ ਹੁੰਦੇ ਹਨ ਉਹ ਜਾਂਚ ਤੋਂ ਭੱਜਣਾ ਚਾਹੁੰਦੇ ਹਨ। ਇਹ ਸੱਤਿਆਗ੍ਰਹਿ ਨਹੀਂ ਸਗਓਂ ਭਗਤੀ ਅੰਦੋਲਨ ਹੈ। ਪੂਨਾਵਾਲਾ ਨੇ ਕਿਹਾ ਕਿ ਹਰ ਲੁਟੇਰਾ ਕਹਿੰਦਾ ਹੈ ਕਿ ਉਹ ਬੇਕਸੂਰ ਹੈ। ਜਦੋਂ ਭ੍ਰਿਸ਼ਟਾਚਾਰ ਦੀ ਜਾਂਚ ਚੱਲ ਰਹੀ ਹੈ ਤਾਂ ਇਹ ਲੋਕ ਧਿਆਨ ਭਟਕਾਉਣ ਲਈ ਇਹ ਸਭ ਕਰ ਰਹੇ ਹਨ। ਜਦੋਂ ਕਾਂਗਰਸ ਨੇ ਸਤੇਂਦਰ ਜੈਨ ਦੇ ਖਿਲਾਫ ਜਾਂਚ ਦੀ ਮੰਗ ਨੂੰ ਸਵੀਕਾਰ ਕੀਤਾ ਤਾਂ ਇਸ ਮਾਮਲੇ ਵਿਚ ਇਹ ਲੋਕ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਹੇ ਹਨ। ਇਹ ਲੋਕ ਸੋਚਦੇ ਹਨ ਕਿ ਇਹ ਕਾਨੂੰਨ ਤੋਂ ਉਪਰ ਹਨ, ਉਨ੍ਹਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ। ਸ਼ਹਿਜ਼ਦਾ ਪੂਨਾਵਾਲਾ ਨੇ ਕਿਹਾ ਕਿ ਕਾਨੂੰਨੀ ਤੋਂ ਲੋਕ ਡਰਦੇ ਹਨ, ਜੋ ਲੋਕ ਕਾਨੂੰਨ ਤੋੜਦੇ ਹਨ ਉਹ ਲੋਕ ਕਾਨੂੰਨ ਤੋਂ ਡਰਦੇ ਹਨ। ਮੋਦੀ ਜੀ ਨਾਲ ਲੋਕ ਪਿਆਰ ਕਰਦੇ ਹਨ ਤਾਂ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਭ੍ਰਿਸ਼ਟਾਚਾਰੀ ਹਮੇਸ਼ਾ ਕਾਨੂੰਨ ਦੇ ਸ਼ਿਕੰਜੇ ਤੋਂ ਡਰਦਾ ਹੈ।

In The Market