LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Non-veg ਰੋਜ਼ਾਨਾ ਖਾਣ ਵਾਲੇ ਹੋ ਜਾਓ ਸਾਵਧਾਨ! ਕੈਂਸਰ ਦਾ ਵਧੇਰੇ ਖਤਰਾ

16m non veg

ਨਵੀਂ ਦਿੱਲੀ- ਤੁਸੀਂ ਸ਼ਾਕਾਹਾਰੀ ਭੋਜਨ ਦੇ ਫਾਇਦਿਆਂ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ। ਸਿਹਤ ਮਾਹਿਰਾਂ ਅਨੁਸਾਰ, ਸ਼ਾਕਾਹਾਰੀ ਖੁਰਾਕ ਸਭ ਤੋਂ ਸਿਹਤਮੰਦ ਖੁਰਾਕ ਹੈ ਜੋ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਦੀ ਹੈ। ਇਹ ਹਾਈਪਰਟੈਨਸ਼ਨ, ਪਾਚਕ ਰੋਗ, ਮੋਟਾਪਾ, ਟਾਈਪ-2 ਡਾਇਬਟੀਜ਼ ਅਤੇ ਦਿਲ ਦੇ ਖਤਰਿਆਂ ਤੋਂ ਬਚਾਉਂਦਾ ਹੈ। FSSAI ਲੋਕਾਂ ਨੂੰ ਪਲਾਂਟ ਬੈਸਟ ਡਾਈਟ ਦੇ ਲਾਭਾਂ ਬਾਰੇ ਵੀ ਅਕਸਰ ਜਾਗਰੂਕ ਕਰਦਾ ਰਹਿੰਦਾ ਹੈ। ਹੁਣ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਮਾਸਾਹਾਰੀ ਖਾਣ ਵਾਲਿਆਂ ਵਿਚ ਸ਼ਾਕਾਹਾਰੀ ਭੋਜਨ ਖਾਣ ਵਾਲੇ ਲੋਕਾਂ ਮੁਕਾਬਲੇ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ।

Also Read: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ

ਕੀ ਕਹਿੰਦਾ ਹੈ ਅਧਿਐਨ
ਇਹ ਅਧਿਐਨ ਵਰਲਡ ਕੈਂਸਰ ਰਿਸਰਚ ਫੰਡ, ਕੈਂਸਰ ਰਿਸਰਚ ਯੂਕੇ ਅਤੇ ਆਕਸਫੋਰਡ ਪਾਪੂਲੇਸ਼ਨ ਹੈਲਥ ਵੱਲੋਂ ਕੀਤਾ ਗਿਆ ਹੈ। 450,000 ਲੋਕਾਂ 'ਤੇ ਕੀਤੇ ਗਏ ਇਸ ਅਧਿਐਨ ਨੂੰ BMC ਮੈਡੀਸਨ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਮਾਸ ਅਤੇ ਮੱਛੀ ਦੀ ਖਪਤ ਦੀ ਮਾਤਰਾ ਦੇ ਆਧਾਰ 'ਤੇ ਵੰਡਿਆ ਗਿਆ ਸੀ। ਅਧਿਐਨ ਵਿੱਚ, ਨਿਯਮਤ ਮੀਟ ਖਾਣ ਵਾਲਿਆਂ ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਵਿੱਚ ਵੰਡਿਆ ਗਿਆ ਸੀ। ਉਦਾਹਰਨ ਲਈ, ਕਿੰਨੇ ਲੋਕਾਂ ਨੇ ਪ੍ਰੋਸੈਸਡ ਮੀਟ, ਲਾਲ ਮੀਟ ਜਾਂ ਚਿਕਨ ਹਫ਼ਤੇ ਵਿੱਚ ਪੰਜ ਵਾਰ ਤੋਂ ਵੱਧ ਖਾਧਾ ਅਤੇ ਕਿੰਨੇ ਲੋਕਾਂ ਨੇ ਇਸ ਤੋਂ ਘੱਟ ਖਾਧਾ। ਅਧਿਐਨ ਵਿਚ ਉਨ੍ਹਾਂ ਲੋਕਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਜੋ ਮੀਟ ਨਹੀਂ ਸਗੋਂ ਮੱਛੀ ਖਾਂਦੇ ਸਨ। ਇੱਕ ਹੋਰ ਸਮੂਹ ਵਿੱਚ ਉਹ ਲੋਕ ਸਨ ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਸਨ।

Also Read: ਅੱਜ ਤੋਂ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ, ਜਾਣੋ ਕਿਵੇਂ ਹੋਵੇਗਾ ਰਜਿਸਟ੍ਰੇਸ਼ਨ

ਅਧਿਐਨ ਦੇ ਨਤੀਜੇ
ਅਧਿਐਨ ਦੇ ਨਤੀਜਿਆਂ 'ਚ ਕਈ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ। ਨਿਯਮਤ ਮੀਟ ਖਾਣ ਵਾਲਿਆਂ ਦੇ ਮੁਕਾਬਲੇ, ਘੱਟ ਮੀਟ ਖਾਣ ਵਾਲਿਆਂ ਨੂੰ ਕਿਸੇ ਵੀ ਕਿਸਮ ਦੇ ਕੈਂਸਰ ਦਾ 2 ਪ੍ਰਤੀਸ਼ਤ ਘੱਟ ਖਤਰਾ ਸੀ। ਇਹ ਖਤਰਾ ਸਿਰਫ ਮੱਛੀ ਖਾਣ ਵਾਲਿਆਂ ਵਿੱਚ 10 ਪ੍ਰਤੀਸ਼ਤ ਅਤੇ ਸ਼ਾਕਾਹਾਰੀਆਂ ਵਿੱਚ 14 ਪ੍ਰਤੀਸ਼ਤ ਤੱਕ ਘੱਟ ਗਿਆ ਸੀ। ਜਿਹੜੇ ਲੋਕ ਘੱਟ ਮਾਸਾਹਾਰੀ ਖਾਂਦੇ ਹਨ, ਉਨ੍ਹਾਂ ਵਿੱਚ ਨਿਯਮਤ ਮਾਸਾਹਾਰੀ ਖਾਣ ਵਾਲਿਆਂ ਨਾਲੋਂ ਕੋਲਨ ਕੈਂਸਰ ਦਾ ਖ਼ਤਰਾ 9 ਪ੍ਰਤੀਸ਼ਤ ਘੱਟ ਸੀ। ਸ਼ਾਕਾਹਾਰੀ ਔਰਤਾਂ ਵਿੱਚ ਨਿਯਮਿਤ ਮੀਟ ਖਾਣ ਵਾਲਿਆਂ ਨਾਲੋਂ ਪੋਸਟਮੈਨੋਪੌਜ਼ਲ ਛਾਤੀ ਦੇ ਕੈਂਸਰ ਦੇ ਵਿਕਾਸ ਦਾ 18 ਪ੍ਰਤੀਸ਼ਤ ਘੱਟ ਜੋਖਮ ਸੀ। ਇਸ ਦੇ ਨਾਲ ਹੀ ਸ਼ਾਕਾਹਾਰੀ ਅਤੇ ਸਿਰਫ਼ ਮੱਛੀ ਖਾਣ ਵਾਲਿਆਂ ਵਿੱਚ ਪ੍ਰੋਸਟੇਟ ਕੈਂਸਰ ਦਾ ਖ਼ਤਰਾ 20 ਤੋਂ 31 ਫ਼ੀਸਦੀ ਤੱਕ ਘੱਟ ਪਾਇਆ ਗਿਆ।

Also Read: ਅੱਜ 'ਪੰਜਾਬ ਦਾ ਨਵਾਂ ਸਰਦਾਰ' ਭਗਵੰਤ ਮਾਨ ਚੁੱਕੇਗਾ CM ਅਹੁਦੇ ਦੀ ਸਹੁੰ

ਮਾਹਿਰਾਂ ਦੀ ਰਾਏ
ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਕਾਹਾਰੀ ਖਾਣ ਨਾਲ ਨਾ ਸਿਰਫ਼ ਕੋਲੋਰੈਕਟਲ ਜਾਂ ਹੋਰ ਗੈਸਟਰੋ-ਇੰਟੇਸਟਾਈਨਲ ਬਲਕਿ ਹਰ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਸ਼ਾਕਾਹਾਰੀ ਭੋਜਨ ਹਰ ਤਰ੍ਹਾਂ ਦੇ ਕੈਂਸਰ ਨੂੰ 10 ਤੋਂ 12 ਫੀਸਦੀ ਤੱਕ ਘੱਟ ਕਰਦਾ ਹੈ। ਸ਼ਾਕਾਹਾਰੀ ਲੋਕਾਂ ਨੂੰ ਕੋਲੋਰੇਕਟਲ ਕੈਂਸਰ ਹੋਣ ਦਾ ਖ਼ਤਰਾ ਮਾਸਾਹਾਰੀਆਂ ਨਾਲੋਂ 22 ਪ੍ਰਤੀਸ਼ਤ ਘੱਟ ਹੁੰਦਾ ਹੈ।

In The Market